ਕਿਸਾਨ ਅੰਦੋਲਨ : ਸੰਯੁਕਤ ਕਿਸਾਨ ਮੋਰਚਾ ਦੀ ਬੈਠਕ ਅੱਜ, ਬਣੇਗੀ ਅੱਗੇ ਦੀ ਰਣਨੀਤੀ

Wednesday, Feb 10, 2021 - 09:53 AM (IST)

ਕਿਸਾਨ ਅੰਦੋਲਨ : ਸੰਯੁਕਤ ਕਿਸਾਨ ਮੋਰਚਾ ਦੀ ਬੈਠਕ ਅੱਜ, ਬਣੇਗੀ ਅੱਗੇ ਦੀ ਰਣਨੀਤੀ

ਨਵੀਂ ਦਿੱਲੀ- ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਕਿਸਾਨਾਂ ਦਾ ਅੰਦੋਲਨ 77 ਦਿਨਾਂ ਤੋਂ ਜਾਰੀ ਹੈ। ਉੱਥੇ ਹੀ ਅੱਜ ਸਰਕਾਰ ਨਾਲ ਗੱਲਬਾਤ ਦਾ ਰਸਤਾ ਖੋਲ੍ਹਣ, ਆਪਣੀਆਂ ਮੰਗਾਂ ਨੂੰ ਲੈ ਕੇ ਦਬਾਅ ਬਣਾਉਣ ਅਤੇ ਅੰਦੋਲਨ ਨੂੰ ਚਲਾਉਣ ਦੀ ਰਣਨੀਤੀ ਦੇ ਸਿਲਸਿਲੇ 'ਚ ਅੱਜ ਯਾਨੀ ਬੁੱਧਵਾਰ ਨੂੰ ਸੰਯੁਕਤ ਕਿਸਾਨ ਮੋਰਚਾ ਬੈਠਕ ਕਰਨ ਜਾ ਰਿਹਾ ਹੈ। ਇਸ ਬੈਠਕ 'ਚ ਕਈ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਇਸ ਦੌਰਾਨ ਜੋ ਵੀ ਫ਼ੈਸਲੇ ਲਏ ਜਾਣਗੇ, ਉਨ੍ਹਾਂ ਨੂੰ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਸਾਂਝਾ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਕਈ ਸਰਹੱਦਾਂ 'ਤੇ ਕਿਸਾਨਾਂ ਦੀ ਗਿਣਤੀ 'ਚ ਵਾਧਾ ਦੇਖਿਆ ਜਾ ਰਿਹਾ ਹੈ।

ਸੰਯੁਕਤ ਕਿਸਾਨ ਮੋਰਚਾ ਦੇ ਡਾ. ਦਰਸ਼ਨਪਾਲ ਨੇ ਦੱਸਿਆ ਕਿ ਕਾਫ਼ੀ ਸਮੇਂ ਤੋਂ ਬੈਠਕ ਨਹੀਂ ਸੀ। ਇਸ ਲਈ ਬੁੱਧਵਾਰ ਨੂੰ ਬੈਠਕ ਬੁਲਾਈ ਗਈ ਹੈ। ਉਨ੍ਹਾਂ ਦੱਸਿਆ ਕਿ ਬੈਠਕ 'ਚ ਅੰਦੋਲਨ ਦੇ ਅਗਲੇ ਪੜਾਅ ਬਾਰੇ ਚਰਚਾ ਦੈ ਐਲਾਨ ਕੀਤਾ ਜਾਵੇਗਾ। ਹੁਣ ਤੱਕ ਸਰਕਾਰ ਦੇ ਰੁਖ ਤੋਂ ਉਨ੍ਹਾਂ ਨੂੰ ਨਹੀਂ ਲੱਗਦਾ ਹੈ ਕਿ ਸਰਕਾਰ ਕਿਸਾਨਾਂ ਦੇ ਪ੍ਰਤੀ ਗੰਭੀਰ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ 'ਤੇ ਗੱਲਬਾਤ ਨਾਲ ਹੱਲ ਹੋਵੇਗਾ ਅਤੇ ਬਿਹਤਰ ਹੋਵੇਗਾ ਕਿ ਸਰਕਾਰ ਗੱਲਬਾਤ ਦਾ ਰਸਤਾ ਮੁੜ ਸ਼ੁਰੂ ਕਰੇ।

ਇਹ ਵੀ ਪੜ੍ਹੋ : ਦੀਪ ਸਿੱਧੂ ਦੀ ਗ੍ਰਿਫਤਾਰੀ ਸਹੀ, ਪ੍ਰਧਾਨ ਮੰਤਰੀ ਦਾ ਭਾਸ਼ਣ ਗਲਤ : ਰਾਕੇਸ਼ ਟਿਕੈਤ

ਟਿਕਰੀ ਸਰਹੱਦ 'ਤੇ ਹਰਿਆਣਾ ਦੇ ਕਿਸਾਨਾਂ ਦੀ ਗਿਣਤੀ ਵੱਧ ਰਹੀ ਹੈ। ਹਰਿਆਣਾ ਤੋਂ ਪੁਰਸ਼ਾਂ ਦੇ ਨਾਲ ਬੀਬੀਆਂ ਦਾ ਜੱਥਾ ਵੀ ਇੱਥੇ ਪਹੁੰਚ ਰਿਹਾ ਹੈ। ਇਸ 'ਚ ਬਜ਼ੁਰਗ ਬੀਬੀਆਂ ਵੀ ਸ਼ਾਮਲ ਹਨ। ਮੰਗਲਵਾਰ ਨੂੰ ਮੰਚ 'ਤੇ ਕਿਸਾਨਾਂ ਨੇ ਧਰਨਾ ਦੇ ਕੇ ਸਰਕਾਰ ਵਿਰੁੱਧ ਆਪਣੀ ਆਵਾਜ਼ ਬੁਲੰਦ ਕੀਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦੇ ਹਿੱਤ ਨੂੰ ਦੇਖਣਾ ਚਾਹੀਦਾ ਪਰ ਉਹ ਵੀ ਕਿਸਾਨਾਂ ਦਾ ਅਪਮਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਹਨ ਕਿ ਕਿਸਾਨਾਂ ਦਾ ਉਨ੍ਹਾਂ ਨੂੰ ਪੂਰਾ ਖਿਆਲ ਹੈ ਤਾਂ ਨਵਾਂ ਖੇਤੀ ਕਾਨੂੰਨ ਵਾਪਸ ਕਿਉਂ ਨਹੀਂ ਲੈ ਰਹੇ? ਕਿਸਾਨਾਂ 'ਤੇ ਇਸ ਕਾਨੂੰਨ ਨੂੰ ਕਿਉਂ ਥੋਪਿਆ ਜਾ ਰਿਹਾ ਹੈ? ਦੂਜੇ ਪਾਸੇ ਹਰ ਦਿਨ ਸੈਂਕੜਏ ਦੀ ਗਿਣਤੀ 'ਚ ਬੀਬੀਆਂ ਸਵੇਰੇ ਧਰਨੇ ਵਾਲੀ ਜਗ੍ਹਾ ਆਉਂਦੀਆਂ ਹਨ ਅਤੇ ਸ਼ਾਮ ਨੂੰ ਜਾਂਦੀਆਂ ਹਨ। ਬੀਬੀਆਂ ਦਾ ਕਹਿਣਾ ਹੈ ਕਿ ਇੱਥੇ ਰੁਕਣ ਦੀ ਪੂਰੀ ਸਹੂਲਤ ਨਾ ਹੋਣ ਕਾਰਨ ਉਹ ਸਵੇਰੇ ਧਰਨਾ ਦੇਣ ਆਉਂਦੀਆਂ ਅਤੇ ਸ਼ਾਮ ਨੂੰ ਆਪਣੇ ਘਰ ਵਾਪਸ ਜਾਂਦੀਆਂ ਹਨ।

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਖ਼ਿਲਾਫ਼ ਮੋਰਚਾਬੰਦੀ: ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਕੀਤਾ ਵੱਡਾ ਐਲਾਨ

ਨੋਟ : ਸੰਯੁਕਤ ਕਿਸਾਨ ਮੋਰਚਾ ਬੈਠਕ ਕਰ ਕੇ ਬਣਾਉਣਗੇ ਅੱਗੇ ਦੀ ਰਣਨੀਤੀ, ਇਸ ਬੈਠਕ ਬਾਰੇ ਕੀ ਹੈ ਤੁਹਾਡੀ ਰਾਏ


author

DIsha

Content Editor

Related News