ਕਿਸਾਨੀ ਘੋਲ: ਸੜਕਾਂ ਤੋਂ ਪੱਕੇ ਘਰਾਂ 'ਚ ਨਿਵਾਸ ਦੀਆਂ ਤਿਆਰੀਆਂ, ਟਿਕਰੀ ਸਰਹੱਦ ’ਤੇ ਬਣੇ ਦਰਜਨਾਂ ‘ਘਰ’

Saturday, Mar 13, 2021 - 11:21 AM (IST)

ਕਿਸਾਨੀ ਘੋਲ: ਸੜਕਾਂ ਤੋਂ ਪੱਕੇ ਘਰਾਂ 'ਚ ਨਿਵਾਸ ਦੀਆਂ ਤਿਆਰੀਆਂ, ਟਿਕਰੀ ਸਰਹੱਦ ’ਤੇ ਬਣੇ ਦਰਜਨਾਂ ‘ਘਰ’

ਨਵੀਂ ਦਿੱਲੀ— ਖੇਤੀ ਕਾਨੂੰਨਾਂ ਖ਼ਿਲਾਫ਼ ਕਰੀਬ ਸਾਢੇ 3 ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਹੋਏ ਹਨ। ਕਿਸਾਨਾਂ ਵਲੋਂ ਹੁਣ ਅੰਦੋਲਨ ਹੋਰ ਤੇਜ਼ ਕਰ ਦਿੱਤਾ ਗਿਆ ਹੈ। ਸਰਹੱਦਾਂ ’ਤੇ ਡਟੇ ਕਿਸਾਨਾਂ ਵਲੋਂ ਹੁਣ ਪੱਕੇ ਘਰ ਬਣਾਏ ਜਾ ਰਹੇ ਹਨ। ਠੰਡ ਅਤੇ ਮੀਂਹ ’ਚ ਉਨ੍ਹਾਂ ਨੇ ਟੈਂਟਾਂ ਅਤੇ ਤਿਰਪਾਲਾਂ ਵਿਚ ਬਿਤਾ ਦਿੱਤੀ। ਹੁਣ ਗਰਮੀ ਦਾ ਮੌਸਮ ਹੋਣ ਕਾਰਨ ਕਿਸਾਨਾਂ ਨੇ ਸਥਾਈ ਘਰ ਬਣਾਉਣੇ ਸ਼ੁਰੂ ਕਰ ਦਿੱਤੇ ਹਨ।

ਇਹ ਵੀ ਪੜ੍ਹੋ: ਨਰੇਂਦਰ ਟਿਕੈਤ ਬੋਲੇ- ਜਦੋਂ ਤੱਕ ਡਿੱਗ ਨਹੀਂ ਜਾਂਦੀ ਮੋਦੀ ਸਰਕਾਰ, ਚੱਲਦਾ ਰਹੇਗਾ ਕਿਸਾਨ ਅੰਦੋਲਨ

PunjabKesari

ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਸਾਡੀ ਗੱਲ ਸੁਣਨ ਲਈ ਤਿਆਰ ਨਹੀਂ ਹੈ। ਕਿਸਾਨਾਂ ਵਲੋਂ ਪਹਿਲਾਂ ਹੀ ਕਿਹਾ ਗਿਆ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਸਰਕਾਰ ਨਹੀਂ ਮੰਨ ਲੈਂਦੀ, ਉਦੋਂ ਤੱਕ ਅਸੀਂ ਇੱਥੋਂ ਆਪਣੇ ਘਰਾਂ ਨੂੰ ਵਾਪਸ ਨਹੀਂ ਪਰਤਾਂਗੇ। ਅਜਿਹੇ ਵਿਚ ਹੁਣ ਅਸੀਂ ਇੱਟਾਂ ਦੇ ਘਰ ਬਣਾਉਣੇ ਸ਼ੁਰੂ ਕਰ ਦਿੱਤੇ ਹਨ।

ਇਹ ਵੀ ਪੜ੍ਹੋ: ਕਿਸਾਨਾਂ ਦੀ ਹਮਾਇਤ ਕਰਨ ਵਾਲੀ ਦਾਦੀ ‘ਮਹਿੰਦਰ ਕੌਰ’ ਨੂੰ ਕੇਜਰੀਵਾਲ ਨੇ ਕੀਤਾ ਸਨਮਾਨਤ

PunjabKesari

ਦਿੱਲੀ ਦੀ ਟਿਕਰੀ ਸਰਹੱਦ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨ ਰਹਿਣ ਲਈ ਸਥਾਈ ਘਰ ਬਣਾ ਰਹੇ ਹਨ। ਇਕ ਪ੍ਰਦਰਸ਼ਨਕਾਰੀ ਕਿਸਾਨ ਨੇ ਦੱਸਿਆ ਕਿ ਅੰਦੋਲਨ ਦੀ ਕੋਈ ਸਮੇਂ ਸੀਮਾ ਨਹੀਂ ਹੈ ਅਤੇ ਗਰਮੀ ਦਾ ਮੌਸਮ ਆ ਰਿਹਾ ਹੈ, ਇਸ ਲਈ ਅਸੀਂ ਸਥਾਈ ਘਰ ਬਣਾ ਰਹੇ ਹਾਂ। ਅਜੇ 25-30 ਪੱਕੇ ਮਕਾਨ ਬਣ ਕੇ ਤਿਆਰ ਹੋ ਚੁੱਕੇ ਹਨ। ਇੱਥੇ ਕਿਸਾਨਾਂ ਦਾ ਪੱਕਾ ਰੈਣ ਬਸੇਰਾ ਹੋਵੇਗਾ। ਟਿਕਰੀ ਸਰਹੱਦ ’ਤੇ ਕਈ ਅਜਿਹੇ ਝੌਂਪੜੀ ਨੁਮਾ ਘਰ ਬਣਾਏ ਗਏ ਹਨ, ਜੋ ਇੱਟਾ ਅਤੇ ਸੀਮੈਂਟ ਨਾਲ ਬਣੇ ਹਨ। ਉਸ ਦੇ ਉੱਪਰ ਪਰਾਲੀ ਦੀ ਛੱਤ ਵਿਛਾਈ ਗਈ ਹੈ, ਜੋ ਗਰਮੀ ਵਿਚ ਠੰਡਕ ਦਾ ਅਹਿਸਾਸ ਦੇਵੇਗੀ। ਘਰਾਂ ਦੀਆਂ ਕੰਧਾਂ ਇੱਟਾਂ ਦੀਆਂ ਹਨ ਪਰ ਛੱਤ ਪਰਾਲੀ ਦੀ ਹੋਵੇਗੀ। 

ਇਹ ਵੀ ਪੜ੍ਹੋ: 26 ਨਵੰਬਰ 2020 ਤੋਂ ਹੁਣ ਤੱਕ ਜਾਣੋ ਕਿਸਾਨ ਅੰਦੋਲਨ ਦੇ ‘100 ਦਿਨ’ ਦਾ ਪੂਰਾ ਘਟਨਾਕ੍ਰਮ, ਤਸਵੀਰਾਂ ਦੀ ਜ਼ੁਬਾਨੀ

PunjabKesari

ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਜੇਕਰ ਸਾਡੀਆਂ ਮੰਗਾਂ ਨੂੰ ਨਹੀਂ ਮੰਨਦੀ ਤਾਂ ਇੱਥੇ ਦਰਜਨਾਂ ਘਰ ਇਸ ਤਰ੍ਹਾਂ ਹੀ ਨਜ਼ਰ ਆਉਣਗੇ। ਅਸੀਂ ਅੰਦੋਲਨ ਉਦੋਂ ਤੱਕ ਖ਼ਤਮ ਨਹੀਂ ਹੋਣ ਦਿਆਂਗੇ। ਟਿਕਰੀ ਹੀ ਨਹੀਂ ਸਿੰਘੂ ਸਰਹੱਦ ’ਤੇ ਵੀ ਅਜਿਹੇ ਘਰ ਬਣਾਏ ਜਾ ਰਹੇ ਹਨ। ਇਨ੍ਹਾਂ ਘਰਾਂ ’ਚ ਬਕਾਇਦਾ ਖਿੜਕੀ ਅਤੇ ਉਸ ’ਚ ਪੱਖੇ ਅਤੇ ਲਾਈਟਾਂ ਲਾਉਣ ਦੀ ਸਹੂਲਤ ਹੋਵੇਗੀ।

PunjabKesari

ਕਿਸਾਨਾਂ ਦਾ ਕਹਿਣਾ ਹੈ ਕਿ ਇਹ ਪ੍ਰਦਰਸ਼ਨ ਵਾਲੀ ਥਾਂ ਉਨ੍ਹਾਂ ਦੇ ਘਰ ਬਣ ਗਏ ਹਨ। ਜਦੋਂ ਤੱਕ ਅਸੀਂ ਇੱਥੇ ਡਟੇ ਰਹਾਂਗੇ, ਅਸੀਂ ਆਪਣੀ ਸਹੂਲਤ ਮੁਤਾਬਕ ਚੀਜ਼ਾਂ ਨੂੰ ਵਧਾਉਂਦੇ ਰਹਾਂਗੇ।

ਇਹ ਵੀ ਪੜ੍ਹੋ: ਰਾਜੇਵਾਲ ਬੋਲੇ- ਕਿਸੇ ਵੀ ਸਿਆਸੀ ਦਲ ਨੂੰ ਕਿਸਾਨ ਅੰਦੋਲਨ ਦਾ ਫਾਇਦਾ ਨਹੀਂ ਚੁੱਕਣ ਦੇਵਾਂਗੇ

ਇਹ ਵੀ ਪੜ੍ਹੋ: ਕੁੰਡਲੀ ਵਿਖੇ ਧਰਨੇ ਵਾਲੀ ਥਾਂ 'ਤੇ ਪੱਕੇ ਮਕਾਨ ਬਣਵਾ ਰਹੇ ਹਨ ਕਿਸਾਨ, ਰੋਕਣ ਪੁੱਜੀ ਪੁਲਸ ਨੂੰ ਵਾਪਸ ਭੇਜਿਆ

ਨੋਟ-ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦੱਸੋ

 


author

Tanu

Content Editor

Related News