ਕਿਸਾਨ ਅੰਦੋਲਨ: ਜਾਣੋਂ ਕੀ ਹੈ ਇਸ ਸਮੇਂ ਦੀ ਮੌਜੂਦਾ ਸਥਿਤੀ (ਦੇਖੋ ਵੀਡੀਓ)
Thursday, Nov 26, 2020 - 11:38 PM (IST)
ਪਾਨੀਪਤ - ਕਿਸਾਨਾਂ ਨੂੰ ਰੋਕਣ ਲਈ ਪ੍ਰਦੇਸ਼ ਸਰਕਾਰ ਨੇ ਦਿੱਲੀ ਜਾਣ ਦੇ ਰਸਤੇ ਸੀਲ ਕਰ ਦਿੱਤੇ ਹਨ। ਇਕ ਪਾਸੇ ਸਰਕਾਰ ਸਖਤਾਈ ਵਰਤ ਰਹੀ ਹੈ ਤਾਂ ਦੂਸਰੇ ਪਾਸੇ ਕਿਸਾਨਾਂ ਦਾ ਸੰਘਰਸ਼ ਵੀ ਠੰਡਾ ਨਹੀਂ ਹੋ ਰਿਹਾ ਹੈ। ਦਿੱਲੀ ਜਾ ਰਹੇ ਕਿਸਾਨ ਪਾਨੀਪਤ ਵਿਚ ਹੀ ਫਸੇ ਹੋਏ ਹਨ। ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਰਸਤੇ ਵਿਚ ਹੀ ਸੜਕ 'ਤੇ ਟਰੱਕ ਖੜ੍ਹੇ ਕਰ ਦਿੱਤੇ ਗਏ ਹਨ।
ਕਿਸਾਨਾਂ ਦੇ ਨਾਲ-ਨਾਲ ਆਮ ਜਨਤਾ ਨੂੰ ਵੀ ਬਹੁਤ ਇਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਸਵੇਰ ਤੋਂ ਆਪਣੇ ਬੱਚਿਆਂ ਅਤੇ ਪਰਿਵਾਰ ਸਮੇਤ ਆਪਣੀ ਮੰਜਿਲ ਲਈ ਨਿਕਲੇ ਸਨ ਪਰ ਅਜੇ ਤੱਕ ਉਹ ਆਪਣੀ ਮੰਜਿਲ ਤੱਕ ਨਹੀਂ ਪਹੁੰਚ ਸਕੇ ਹਨ। ਸੜਕ 'ਤੇ 4 ਤੋਂ 5 ਕਿਲੋਮੀਟਰ ਤੱਕ ਲੰਬਾ ਜਾਮ ਲੱਗਾ ਹੋਇਆ ਹੈ। ਆਮ ਲੋਕ ਸਵੇਰ ਤੋਂ ਬਿਨਾਂ ਕੁਝ ਖਾਦਿਆਂ ਇਸ ਜਾਮ ਵਿਚ ਫਸੇ ਹੋਏ ਹਨ। ਉਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਇਹ ਖੱਟੜ ਸਰਕਾਰ ਦੀ ਨਲਾਇਕੀ ਹੈ, ਦਿੱਲੀ ਹਰ ਇਕ ਹਿੰਦੁਸਤਾਨ ਦੀ ਰਾਜਧਾਨੀ ਹੈ। ਅਸੀਂ ਮਰ ਜਾਵਾਂਗੇ ਪਰ ਦਿੱਲੀ ਜ਼ਰੂਰ ਜਾਵਾਂਗੇ।
ਦੱਸਣਯੋਗ ਹੈ ਕਿ 'ਦਿੱਲੀ ਚਲੋ' ਅੰਦਲੋਨ ਲਈ ਕਿਸਾਨ ਰਾਸ਼ਨ-ਪਾਣੀ ਲੈ ਕੇ ਆਏ ਹਨ ਅਤੇ ਉਨ੍ਹਾਂ ਦੀ ਯੋਜਨਾ ਹੈ ਕਿ ਜਿੱਥੇ ਵੀ ਪੁਲਸ ਰੋਕੇਗੀ, ਉੱਥੇ ਹੀ ਧਰਨੇ 'ਤੇ ਬੈਠ ਜਾਣਗੇ। ਪੰਜਾਬ ਤੋਂ ਲੱਗਭਗ 3 ਲੱਖ ਕਿਸਾਨ 26 ਨਵੰਬਰ ਤੋਂ 'ਦਿੱਲੀ ਚਲੋ' ਅੰਦੋਲਨ ਤਹਿਤ ਦਿੱਲੀ ਰਵਾਨਾ ਹੋਣ ਲਈ ਤਿਆਰ ਹਨ। ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਕਈ ਥਾਵਾਂ 'ਤੇ ਭਾਰੀ ਜਾਮ ਹਨ। ਦੱਸ ਦੇਈਏ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਰਮਿਆਨ ਰੋਸ ਹੈ। ਉਨ੍ਹਾਂ ਦੇ ਮਨਾਂ 'ਚ ਖ਼ਦਸ਼ਾ ਹੈ ਕਿ ਘੱਟ ਤੋਂ ਘੱਟ ਸਮਰਥਨ ਮੁੱਲ ਦੀ ਵਿਵਸਥਾ ਖ਼ਤਮ ਹੋ ਜਾਵੇਗੀ ਅਤੇ ਉਹ ਵੱਡੇ ਕਾਰੋਬਾਰੀਆਂ ਦੇ ਰਹਿਮ 'ਤੇ ਨਿਰਭਰ ਹੋ ਜਾਣਗੇ।