ਹੱਕਾਂ ਦੀ ਲੜਾਈ 'ਚ ਕਿਸਾਨਾਂ ਦੇ ਬੱਚੇ ਵੀ ਡਟੇ, ਦਿਨ 'ਚ ਅੰਦੋਲਨ ਅਤੇ ਰਾਤ ਨੂੰ ਕਰਦੇ ਨੇ ਪੜ੍ਹਾਈ

Wednesday, Dec 02, 2020 - 02:43 PM (IST)

ਹੱਕਾਂ ਦੀ ਲੜਾਈ 'ਚ ਕਿਸਾਨਾਂ ਦੇ ਬੱਚੇ ਵੀ ਡਟੇ, ਦਿਨ 'ਚ ਅੰਦੋਲਨ ਅਤੇ ਰਾਤ ਨੂੰ ਕਰਦੇ ਨੇ ਪੜ੍ਹਾਈ

ਨਵੀਂ ਦਿੱਲੀ— ਹੱਕਾਂ ਦੀ ਲੜਾਈ ਕਿਸਾਨ ਇਕੱਲਾ ਨਹੀਂ ਲੜ ਰਿਹਾ, ਸਗੋਂ ਇਸ ਅੰਦੋਲਨ 'ਚ ਬੀਬੀਆਂ ਅਤੇ ਬੱਚਿਆਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ ਹੈ। ਖੇਤੀ ਕਾਨੂੰਨਾਂ ਖ਼ਿਲਾਫ ਦਿੱਲੀ-ਹਰਿਆਣਾ ਬਾਰਡਰ 'ਤੇ ਡਟੇ ਕਿਸਾਨਾਂ ਨੂੰ 7 ਦਿਨ ਹੋ ਚੱਲੇ ਹਨ। ਦਿੱਲੀ ਦੀਆਂ ਸਰੱਹਦਾਂ 'ਤੇ ਡਟੇ ਪੰਜਾਬ ਦੇ ਕਿਸਾਨਾਂ ਨੂੰ ਹੋਰ ਸੂਬਿਆਂ ਤੋਂ ਵੀ ਸਮਰਥਨ ਮਿਲਣਾ ਸ਼ੁਰੂ ਹੋ ਗਿਆ ਹੈ। ਕਿਸਾਨਾਂ ਦੇ ਅੰਦੋਲਨ 'ਚ ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੋਂ ਵੀ ਕਿਸਾਨ ਵੀਰ ਦਿੱਲੀ ਕੂਚ ਕਰ ਰਹੇ ਹਨ। ਦੱਸ ਦੇਈਏ ਕਿ ਆਪਣੇ ਹੱਕਾਂ ਦੀ ਲੜਾਈ ਲਈ ਕਿਸਾਨ ਅੰਦੋਲਨ ਵਿਚ 8 ਸਾਲ ਦੇ ਬੱਚੇ ਤੋਂ ਲੈ ਕੇ 80 ਸਾਲ ਦੇ ਬਜ਼ੁਰਗ ਤੱਕ ਸ਼ਾਮਲ ਹਨ। ਅੰਦੋਲਨ 'ਚ ਸ਼ਾਮਲ ਕਿਸਾਨਾਂ ਦੇ ਬੱਚੇ ਦਿਨ ਵਿਚ ਧਰਨੇ 'ਤੇ ਬੈਠਦੇ ਹਨ ਅਤੇ ਰਾਤ ਨੂੰ ਪੜ੍ਹਾਈ ਕਰਦੇ ਹਨ। ਕਿਸਾਨਾਂ ਦੇ ਬੱਚੇ ਆਪਣੀਆਂ ਕਿਤਾਬਾਂ ਨਾਲ ਲੈ ਕੇ ਆਏ ਹਨ।

PunjabKesari

ਇਹ ਵੀ ਪੜ੍ਹੋ: ਕਿਸਾਨਾਂ ਦੇ ਫ਼ੌਲਾਦੀ ਹੌਂਸਲੇ, ਘਰ-ਬਾਰ ਦੀ ਫ਼ਿਕਰ ਲਾਹ, ਸੜਕਾਂ 'ਤੇ ਲਾਏ ਡੇਰੇ (ਤਸਵੀਰਾਂ)

ਧਰਨੇ 'ਤੇ ਬੈਠੇ ਬੱਚਿਆਂ ਦੀ ਕਿਸਾਨ ਅੰਦੋਲਨ ਬਾਰੇ ਰਾਇ—
ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਮੰਗਤ ਪਿੰਡ ਦੀ ਰਹਿਣ ਵਾਲੀ 11 ਸਾਲ ਦੀ ਗੁਰਸਿਮਰਤ ਕੌਰ 6ਵੀਂ ਜਮਾਤ ਵਿਚ ਪੜ੍ਹਦੀ ਹੈ। ਗੁਰਸਿਮਰਤ ਵੀ ਆਪਣੇ ਪਰਿਵਾਰ ਨਾਲ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣ ਆਈ ਹੈ। ਉਹ ਆਪਣੇ ਨਾਲ ਸਕੂਲ ਬੈਗ ਵੀ ਲਿਆਈ ਹੈ। ਗੁਰਸਿਮਰਤ ਨੇ ਦੱਸਿਆ ਕਿ ਇਸ ਮਹੀਨੇ ਦੇ ਅਖ਼ੀਰ ਵਿਚ ਉਸ ਦੇ ਪੇਪਰ ਹੋਣ ਵਾਲੇ ਹਨ। ਜਦੋਂ ਘਰ ਵਾਲੇ ਦਿੱਲੀ ਕੂਚ ਦੀ ਤਿਆਰੀ ਕਰ ਰਹੇ ਸਨ ਤਾਂ ਉਹ ਵੀ ਉਨ੍ਹਾਂ ਨਾਲ ਆ ਗਈ ਅਤੇ ਨਾਲ ਹੀ ਕਿਤਾਬਾਂ ਵੀ ਚੁੱਕ ਲਿਆ। ਉਸ ਦਾ ਕਹਿਣਾ ਹੈ ਕਿ ਸਾਡੀ ਪੜ੍ਹਾਈ 'ਤੇ ਵੀ ਕੋਈ ਅਸਰ ਨਹੀਂ ਪੈਣਾ ਚਾਹੀਦਾ। ਗੁਰਸਿਮਰਤ ਦਾ ਕਹਿਣਾ ਹੈ ਕਿ ਮੈਂ ਕਿਸਾਨ ਦੀ ਧੀ ਹਾਂ, ਇਸ ਲਈ ਅੰਦੋਲਨ ਵਿਚ ਸ਼ਾਮਲ ਹੋਣ ਲਈ ਆਈ ਹਾਂ। ਵਿਚ-ਵਿਚਾਲੇ ਜਦੋਂ ਵੀ ਮੌਕਾ ਮਿਲਦਾ ਹੈ, ਤਾਂ ਉਹ ਪੜ੍ਹਨ ਬੈਠ ਜਾਂਦੀ ਹੈ। ਉਹ ਰਾਤ ਨੂੰ ਵੀ ਪੜ੍ਹਾਈ ਕਰਦੀ ਹੈ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ: ਗਾਜ਼ੀਪੁਰ ਬਾਰਡਰ 'ਤੇ ਕਿਸਾਨਾਂ ਦਾ ਜ਼ਬਰਦਸਤ ਹੰਗਾਮਾ, ਟਰੈਕਟਰਾਂ ਨਾਲ ਹਟਾਏ ਬੈਰੀਕੇਡ

ਖੇਤਾਂ ਨੂੰ ਬਚਾਉਣ ਲਈ ਅੰਦੋਲਨ 'ਚ ਸ਼ਾਮਿਲ ਹੋਏ ਬੱਚੇ
ਗੁਰਸਿਮਰਤ ਨੇ ਕਿਹਾ ਕਿ ਉਹ ਆਪਣੀ ਮਾਂ ਨਾਲ ਖੇਤਾਂ 'ਚ ਕੰਮ ਵੀ ਕਰਨ ਜਾਂਦੀ ਹੈ। ਅਸਲ ਵਿਚ ਉਸ ਦੀ ਪਹਿਚਾਣ ਹੀ ਇਕ ਕਿਸਾਨ ਦੀ ਹੈ। ਉਸ ਨੇ ਕਿਹਾ ਕਿ ਅੰਦੋਲਨ 'ਚ ਸ਼ਾਮਲ ਹੋਣ ਤੋਂ ਪਹਿਲਾਂ ਉਸ ਨੇ ਪੰਜਾਬੀ 'ਚ 3 ਖੇਤੀ ਕਾਨੂੰਨਾਂ ਬਾਰੇ ਪੜ੍ਹਿਆ। ਇਸ ਕਾਨੂੰਨ ਨੂੰ ਪੜ੍ਹ ਕੇ ਸਮਝ ਆਇਆ ਕਿ ਸਰਕਾਰ ਇਸ ਨਵੇਂ ਖੇਤੀ ਕਾਨੂੰਨਾਂ ਜ਼ਰੀਏ ਉਨ੍ਹਾਂ ਦੀ ਖੇਤੀ ਨੂੰ ਕੰਟਰੋਲ ਕਰ ਲਵੇਗੀ ਅਤੇ ਇਹ ਕਿਸਾਨਾਂ ਦੇ ਹਿੱਤ ਵਿਚ ਨਹੀਂ ਹਨ। ਗੁਰਸਿਮਰਤ ਨੇ ਕਿਹਾ ਕਿ ਜਿੱਥੇ ਅਸੀਂ ਵੱਡੇ ਹੋਏ ਹਾਂ, ਉਸੇ ਜ਼ਮੀਨ ਨੂੰ ਬਚਾਉਣ ਲਈ ਅੰਦੋਲਨ 'ਚ ਸ਼ਾਮਲ ਹੋਏ ਹਾਂ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ: ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਕਿਸਾਨ, ਕੱਲ ਮੁੜ ਹੋਵੇਗੀ ਕੇਂਦਰ ਨਾਲ ਗੱਲਬਾਤ

ਮਾਪੇ ਬੋਲੇ- ਬੱਚੇ ਜਾਣਦੇ ਹਨ ਕੀ ਹੋ ਰਿਹਾ—
ਧਰਨੇ 'ਤੇ ਬੈਠੇ ਮਾਪਿਆਂ ਨੇ ਕਿਹਾ ਕਿ ਅਸੀਂ ਆਪਣੇ ਬੱਚਿਆਂ ਨੂੰ ਨਾਲ ਨਹੀਂ ਲਿਆਏ, ਸਾਰੇ ਆਪਣੀ ਮਰਜ਼ੀ ਨਾਲ ਆਏ ਹਨ। ਮਾਪਿਆਂ ਦਾ ਕਹਿਣਾ ਹੈ ਕਿ ਬੱਚੇ ਵੀ ਜਾਣਦੇ ਹਨ ਕਿ ਖੇਤੀ ਕਾਨੂੰਨ ਕੀ ਹੈ ਅਤੇ ਸਾਡੇ ਨਾਲ ਗ਼ਲਤ ਹੋ ਰਿਹਾ ਹੈ। ਬੱਚਿਆਂ ਨੇ ਖੇਤੀ ਕਾਨੂੰਨਾਂ ਬਾਰੇ ਪਹਿਲਾਂ ਸਮਝਿਆ ਕਿ ਇਹ ਹੈ ਕੀ ਅਤੇ ਇਸ ਤੋਂ ਬਾਅਦ ਅੰਦੋਲਨ 'ਚ ਸ਼ਾਮਲ ਹੋਣ ਦਾ ਮਨ ਬਣਾਇਆ। 

ਇਹ ਵੀ ਪੜ੍ਹੋ: ਕਿਸਾਨ ਅੰਦੋਲਨ: ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦੇ ਡੇਰੇ, ਟ੍ਰੈਫਿਕ ਪੁਲਸ ਨੇ ਜਾਰੀ ਕੀਤੀ ਐਡਵਾਇਜ਼ਰੀ

ਰਾਤ ਨੂੰ ਪੜ੍ਹਦਾ ਹੈ ਹਰਮਨ ਸਿੰਘ—
14 ਸਾਲ ਦਾ ਹਰਮਨ ਸਿੰਘ ਵੀ ਸਿੰਘੂ ਬਾਰਡਰ 'ਤੇ ਕਿਸਾਨ ਅੰਦੋਲਨ 'ਚ ਸ਼ਾਮਲ ਹਨ। ਹਰਮਨ ਨੇ ਕਿਹਾ ਕਿ ਉਹ ਅੰਦੋਲਨ 'ਚ ਸ਼ਾਮਲ ਹੋਣ ਦੇ ਨਾਲ-ਨਾਲ ਆਪਣੀ ਪੜ੍ਹਾਈ ਵੀ ਜਾਰੀ ਰੱਖ ਰਿਹਾ ਹੈ। ਆਪਣੇ ਹੱਕਾਂ ਲਈ ਅਸੀਂ ਲੜ ਰਹੇ ਹਾਂ। ਹਰਮਨ ਨੇ ਦੱਸਿਆ ਕਿ ਉਹ ਸਵੇਰੇ 7 ਵਜੇ ਉਠ ਜਾਂਦਾ ਹੈ ਅਤੇ ਕਿਸਾਨ ਅੰਦੋਲਨ ਵਿਚ ਸ਼ਾਮਲ ਹੁੰਦਾ ਹੈ। ਇਸ ਤੋਂ ਬਾਅਦ ਰਾਤ ਨੂੰ ਗਰੁੱਪ 'ਚ ਬੈਠ ਕੇ ਅਸੀਂ ਬੱਚੇ ਪੜ੍ਹਾਈ ਕਰਦੇ ਹਨ। ਉਸ ਦਾ ਕਹਿਣਾ ਹੈ ਕਿਸਾਨ ਅੰਦੋਲਨ ਸਿਰਫ਼ ਵੱਡਿਆਂ ਦਾ ਹੀ ਨਹੀਂ, ਸਾਡੇ ਲਈ ਵੀ ਹੈ।

ਨੋਟ: ਕਿਸਾਨ ਅੰਦੋਲਨ 'ਚ 'ਕਿਸਾਨਾਂ ਦੇ ਬੱਚੇ' ਵੀ ਸ਼ਾਮਲ, ਕੁਮੈਂਟ ਬਾਕਸ 'ਚ ਦਿਓ ਆਪਣੀ ਰਾਇ
 


author

Tanu

Content Editor

Related News