ਅੱਧਾ ਅਧੂਰਾ ਖੁੱਲ੍ਹਿਆ ਟਿਕਰੀ ਬਾਰਡਰ, ਸਿਰਫ਼ ਮੋਟਰਸਾਈਕਲ ਅਤੇ ਐਂਬੂਲੈਂਸ ਨੂੰ ਦਿੱਤਾ ਜਾਵੇਗਾ ਰਾਹ
Saturday, Oct 30, 2021 - 03:19 PM (IST)
ਨਵੀਂ ਦਿੱਲੀ/ਹਰਿਆਣਾ— ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨ ਡਟੇ ਹੋਏ ਹਨ। ਪਿਛਲੇ ਕਰੀਬ 11 ਮਹੀਨਿਆਂ ਤੋਂ ਕਿਸਾਨ ਦਿੱਲੀ ਦੇ ਟਿਕਰੀ, ਸਿੰਘੂ ਅਤੇ ਗਾਜ਼ੀਪੁਰ ਬਾਰਡਰਾਂ ’ਤੇ ਡਟੇ ਹੋਏ ਹਨ। ਇਸ ਦਰਮਿਆਨ ਟਿਕਰੀ ਬਾਰਡਰ ਅੱਧਾ ਅਧੂਰਾ ਸ਼ਰਤਾਂ ਨਾਲ ਖੁੱਲ੍ਹਿਆ ਹੈ। ਬਾਰਡਰ ’ਤੇ ਸਿਰਫ਼ ਮੋਟਰਸਾਈਕਲ ਅਤੇ ਐਂਬੂਲੈਂਸ ਨੂੰ ਰਾਹ ਦਿੱਤਾ ਜਾਵੇਗਾ, ਜਦਕਿ ਗੱਡੀਆਂ ਦੀ ਆਵਾਜਾਈ ’ਤੇ ਪਾਬੰਦੀ ਰਹੇਗੀ। ਟਿਕਰੀ ਬਾਰਡਰ ਸਵੇਰੇ 7 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ੍ਹੇਗਾ। ਇਸ ਦਾ ਫ਼ੈਸਲਾ ਪ੍ਰਸ਼ਾਸਨ ਅਤੇ ਕਿਸਾਨਾਂ ਵਿਚਾਲੇ ਹੋਈ ਬੈਠਕ ਤੋਂ ਬਾਅਦ ਲਿਆ ਗਿਆ। ਗੱਡੀਆਂ ਦੀ ਆਵਾਜਾਈ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਬੈਠਕ ’ਚ ਫ਼ੈਸਲਾ ਲੈ ਸਕਦਾ ਹੈ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ਦੀ ਟਿੱਪਣੀ ’ਤੇ BKU ਨੇ ਕਿਹਾ- ‘ਬੈਰੀਕੇਡਜ਼ ਦਿੱਲੀ ਪੁਲਸ ਨੇ ਲਾਏ, ਕਿਸਾਨਾਂ ਨੇ ਨਹੀਂ’
ਓਧਰ ਸੰਯੁਕਤ ਕਿਸਾਨ ਮੋਰਚਾ ਨੇ ਟਵੀਟ ਕੀਤਾ ਕਿ ਕੱਲ੍ਹ ਰਾਤ ਪੁਲਸ ਵਲੋਂ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਅੱਜ ਦੀ ਟਿਕਰੀ ਬਾਰਡਰ ਮੋਰਚੇ ਦੀਆਂ ਇਹ ਤਸਵੀਰਾਂ ਗਵਾਹੀ ਭਰਦੀਆਂ ਹਨ ਕਿ ਮੋਰਚੇ ਨੂੰ ਕਿਸਾਨਾਂ ਦੀ ਮਰਜ਼ੀ ਤੋਂ ਬਿਆਨ ਕੋਈ ਨਹੀਂ ਚੁੱਕਵਾ ਸਕਦਾ। ਕਿਸਾਨ ਆਪਣੀ ਗੱਲ ’ਤੇ ਪੱਕੇ ਹਨ ਕਿ ਤਿੰਨ ਖੇਤੀ ਕਾਨੂੰਨ ਰੱਦ ਹੋਣਗੇ ਅਤੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ’ਤੇ ਕਾਨੂੰਨ ਲੈ ਕੇ ਰਹਾਂਗੇ।
ਇਹ ਵੀ ਪੜ੍ਹੋ : ਬੈਠਕ 'ਚ ਬੋਲੇ ਨਿਹੰਗ, 80 ਫੀਸਦੀ ਲੋਕਾਂ ਨੇ ਸਾਨੂੰ ਇਥੇ ਡਟੇ ਰਹਿਣ ਲਈ ਕਿਹਾ, ਹੁਣ ਨਹੀਂ ਜਾਵਾਂਗੇ
ਦੱਸ ਦੇਈਏ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਵੱਖ-ਵੱਖ ਬਾਰਡਰਾਂ ’ਤੇ ਪਿਛਲੇ ਮਹੀਨੇ ਨਵੰਬਰ ਤੋਂ ਬੈਠੇ ਹੋਏ ਹਨ। ਕਿਸਾਨ ਅੰਦੋਲਨ ਦੀ ਆੜ ਵਿਚ ਸ਼ਰਾਰਤੀ ਅਨਸਰ ਦਿੱਲੀ ਵਿਚ ਦਾਖ਼ਲ ਹੋ ਕੇ ਮਾਹੌਲ ਖਰਾਬ ਕਰ ਸਕਦੇ ਹਨ। ਇਸ ਤਰ੍ਹਾਂ ਦੇ ਇਨਪੁਟ ਮਿਲਣ ਮਗਰੋਂ ਪੁਲਸ ਨੇ ਬਾਰਡਰਾਂ ਦੀ ਸੁਰੱਖਿਆ ਵਧਾ ਦਿੱਤੀ ਸੀ। ਦਿੱਲੀ ਪੁਲਸ ਨੇ ਬਾਰਡਰਾਂ ’ਤੇ ਕਿਸਾਨਾਂ ਨੂੰ ਦਿੱਲੀ ਵਿਚ ਐਂਟਰੀ ਤੋਂ ਰੋਕਣ ਲਈ ਇਨ੍ਹਾਂ ਮਾਰਗਾਂ ’ਤੇ ਅਸਥਾਈ ਤੌਰ ’ਤੇ ਬੈਰੀਕੇਡਜ਼ ਲਾਏ ਸਨ।
ਇਹ ਵੀ ਪੜ੍ਹੋ : ਬੈਠਕ 'ਚ ਬੋਲੇ ਨਿਹੰਗ, 80 ਫੀਸਦੀ ਲੋਕਾਂ ਨੇ ਸਾਨੂੰ ਇਥੇ ਡਟੇ ਰਹਿਣ ਲਈ ਕਿਹਾ, ਹੁਣ ਨਹੀਂ ਜਾਵਾਂਗੇ
ਹੁਣ ਬੀਤੇ ਦਿਨ ਬੈਰੀਕੇਡਜ਼ ਹਟਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਵਿਚਾਲੇ ਹੀ ਰਾਹ ਖੋਲ੍ਹਣ ਦਾ ਕੰਮ ਰੋਕ ਦਿੱਤਾ ਗਿਆ। ਕੁਝ ਬੈਰੀਕੇਡਜ਼ ਹਟਾਏ ਗਏ ਪਰ ਇਸ ਤੋਂ ਬਾਅਦ ਰੋਕ ਦਿੱਤਾ ਗਿਆ। ਬੈਰੀਕੇਡਜ਼ ਦੇ ਦੂਜੇ ਪਾਸੇ ਅੰਦੋਲਨਕਾਰੀ ਕਿਸਾਨਾਂ ਦਾ ਟੈਂਟ ਵੀ ਲੱਗਾ ਹੋਇਆ ਹੈ। ਅਜੇ ਵੀ ਬਾਰਡਰ ’ਤੇ ਕੇਂਦਰੀ ਰਿਜ਼ਰਵ ਪੁਲਸ ਫੋਰਸ ਤਾਇਨਾਤ ਹੈ।
ਇਹ ਵੀ ਪੜ੍ਹੋ : ਵਿਰੋਧ ਕਰਨਾ ਕਿਸਾਨਾਂ ਦਾ ਅਧਿਕਾਰ ਪਰ ਅਣਮਿੱਥੇ ਸਮੇਂ ਲਈ ਸੜਕਾਂ ਨਹੀਂ ਰੋਕ ਸਕਦੇ : ਸੁਪਰੀਮ ਕੋਰਟ
ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ