ਸ਼ੰਭੂ ਬਾਰਡਰ ''ਤੇ ਡਟੀਆਂ ਕਿਸਾਨ ਬੀਬੀਆਂ, ਕਿਹਾ- ਦੇਗਾਂ-ਤੇਗਾਂ ਦੇ ਵਾਰਿਸ ਹਾਂ, ਡਰਨ ਵਾਲੇ ਨਹੀਂ

Thursday, Feb 15, 2024 - 06:52 PM (IST)

ਸ਼ੰਭੂ ਬਾਰਡਰ ''ਤੇ ਡਟੀਆਂ ਕਿਸਾਨ ਬੀਬੀਆਂ, ਕਿਹਾ- ਦੇਗਾਂ-ਤੇਗਾਂ ਦੇ ਵਾਰਿਸ ਹਾਂ, ਡਰਨ ਵਾਲੇ ਨਹੀਂ

ਅੰਬਾਲਾ- ਕਿਸਾਨ ਅੰਦੋਲਨ ਦਾ ਅੱਜ ਤੀਜਾ ਦਿਨ ਹੈ। ਸ਼ੰਭੂ ਬਾਰਡਰ 'ਤੇ ਕਿਸਾਨਾਂ ਦਾ ਵੱਡਾ ਇਕੱਠ ਹੈ। ਪੁਲਸ ਵਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਬੈਰੀਕੇਡਜ਼ ਲਾਏ ਗਏ ਹਨ ਅਤੇ ਇਸ ਦੇ ਨਾਲ ਹੀ ਹੰਝੂ ਗੈਸ ਦੇ ਗੋਲੇ ਵੀ ਦਾਗੇ ਜਾ ਰਹੇ ਹਨ। ਕਿਸਾਨ ਅੰਦੋਲਨ ਦਰਮਿਆਨ ਹੁਣ ਕਿਸਾਨ ਬੀਬੀਆਂ ਵੀ ਬਾਰਡਰ 'ਤੇ ਡਟ ਗਈਆਂ ਹਨ। ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਕਿਸਾਨ ਬੀਬੀਆਂ ਇੱਥੇ ਡਟੀਆਂ ਹੋਈਆਂ ਹਨ। ਕਿਸਾਨ ਬੀਬੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਹ ਕਿਸਾਨਾਂ ਨਾਲ ਡਟੀਆਂ ਰਹਿਣਗੀਆਂ। 

ਇਹ ਵੀ ਪੜ੍ਹੋ- ਸ਼ੰਭੂ ਬਾਰਡਰ 'ਤੇ ਕਿਸਾਨਾਂ ਦਾ ਇਕੱਠ, ਪੁਲਸ ਨੇ ਸੁੱਟੇ ਹੰਝੂ ਗੈਸ ਦੇ ਗੋਲੇ, ਕਿਸਾਨ ਬੋਲੇ- ਟੱਪ ਕੇ ਜਾਵਾਂਗੇ ਬਾਰਡਰ

ਕਿਸਾਨ ਬੀਬੀਆਂ ਨੇ ਕਿਹਾ ਕਿ ਅਸੀਂ ਦੇਗਾਂ-ਤੇਗਾਂ ਦੇ ਵਾਰਿਸ ਹਾਂ, ਡਰਨ ਵਾਲੇ ਨਹੀਂ ਹਾਂ। ਉਨ੍ਹਾਂ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਮੰਨਿਆ ਕਿ ਅਸੀਂ ਸ਼ਾਂਤੀਪੂਰਨ ਸੀ ਅਤੇ ਸ਼ਾਂਤੀਪੂਰਨ ਪ੍ਰਦਰਸ਼ਨ ਅੱਗੇ ਜਾ ਕੇ ਕਰ ਸਕਦੇ ਹਾਂ। ਜੇਕਰ MSP ਦੀ ਮੰਗ, ਲਖੀਮਪੁਰ ਖੀਰੀ ਪੀੜਤਾਂ ਨੂੰ ਨਿਆਂ, ਕਿਸਾਨਾਂ ਦੀ ਕਰਜ਼ਾ ਮੁਆਫ਼ੀ ਜਾਂ ਪੈਨਸ਼ਨ ਦੀ ਮੰਗ ਪੂਰੀ ਹੁੰਦੀ ਹੈ ਤਾਂ ਅਸੀਂ ਪਿੱਛੇ ਮੁੜਾਂਗੇ, ਜੇ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਅਸੀਂ ਅੱਗੇ ਜਾਵਾਂਗੇ। 

ਇਹ ਵੀ ਪੜ੍ਹੋ- ਕਿਸਾਨਾਂ ਨੇ ਲਾਇਆ ਜੁਗਾੜ; ਬਾਰਡਰ 'ਤੇ ਲਾ ਦਿੱਤਾ ਪੱਖਾ, ਪੁਲਸ ਵੱਲ ਭੇਜ ਰਹੇ ਹੰਝੂ ਗੈਸ ਦਾ ਧੂੰਆਂ

ਇਕ ਕਿਸਾਨ ਬੀਬੀ ਸਰਕਾਰ ਨੂੰ ਵੰਗਾਰਦਿਆਂ ਕਿਹਾ ਕਿ ਬੀਜ ਬੀਜ ਕੇ ਪੈਦਾ ਅੰਨ ਕਰੀਏ, ਅਸੀਂ ਲੰਗਰ ਛਕਾਉਣਾ ਜਾਣਦੇ ਹਾਂ। ਸਮਝੀ ਨਾ ਕੱਲੇ ਖਾਲ ਘੜ ਦੇ, ਅਸੀਂ ਖੁੰਡਾ ਖੜਕਾਉਣਾ ਜਾਣਦੇ ਆ। ਸਰਕਾਰ ਜਿੰਨਾ ਵੀ ਪ੍ਰਬੰਧ ਕਰ ਲਵੇ ਪਰ ਅਸੀਂ ਡਰਨ ਵਾਲੇ ਨਹੀਂ। ਜੇਕਰ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਅੱਗੇ ਜ਼ਰੂਰ ਜਾਵਾਂਗੇ। ਕਿਸਾਨ ਬੀਬੀ ਨੇ ਇਹ ਵੀ ਕਿਹਾ ਕਿ ਸਰਕਾਰ 'ਚ ਬੌਖਲਾਹਟ ਵੀ ਹੈ। ਇੰਨੀ ਬੌਖਲਾਹਟ ਹੈ ਕਿ ਇੱਥੇ ਹਿੰਦੋਸਤਾਨ ਤੇ ਪਾਕਿਸਤਾਨ ਦਾ ਉਨ੍ਹਾਂ ਨੇ ਬਾਰਡਰ ਬਣਾਇਆ ਹੋਇਆ ਹੈ। ਸਾਡੇ ਕੋਲ ਕਿਹੜਾ ਗੋਲਾ-ਬਾਰੂਦ ਸੀ ਕਿ ਡਰ ਲੱਗਦਾ ਹੈ। ਜੇਕਰ ਸਾਡੇ ਕੋਲ ਗੋਲਾ ਬਾਰੂਦ ਹੁੰਦਾ ਤਾਂ ਹੁਣ ਦਾ ਬਾਰਡਰ ਟੱਪ ਗਏ ਹੁੰਦੇ। ਮੈਂ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹਾਂਗੀ ਕਿ ਸਾਡਾ ਸਾਥ ਦਿਓ। ਕਿਸਾਨ ਬੀਬੀ ਨੇ ਕਿਹਾ ਕਿ ਜਿਵੇਂ ਡਰੋਨ ਨਾਲ ਸਾਡੇ 'ਤੇ ਗੋਲੇ ਛੱਡੇ ਗਏ ਹਨ, ਜਦੋਂ ਪਿੰਡਾਂ 'ਚ ਵੋਟਾਂ ਮੰਗਣ ਆਉਣ ਤਾਂ ਰੋੜ੍ਹੇ ਵੱਟੇ ਚੱਕ ਲਿਓ, ਛੱਡੀਓ ਨਾ ਇਨ੍ਹਾਂ ਨੂੰ। 

ਇਹ ਵੀ ਪੜ੍ਹੋ- ਕਿਸਾਨ ਅੰਦੋਲਨ 2.0: ਪਿੰਡ ਵਾਲਿਆਂ ਨੇ ਕਿਸਾਨਾਂ ਲਈ ਲਾ ਦਿੱਤਾ ਜੂਸ ਦਾ ਲੰਗਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News