ਠੰਡੀਆਂ ਰਾਤਾਂ ''ਚ ਵੀ ਨਹੀਂ ਡੋਲੇ ਸੰਘਰਸ਼ੀ ਕਿਸਾਨ, ਇੰਝ ਕੱਟ ਰਹੇ ਨੇ ਰਾਤਾਂ (ਵੇਖੋ ਤਸਵੀਰਾਂ)

Thursday, Dec 03, 2020 - 06:34 PM (IST)

ਠੰਡੀਆਂ ਰਾਤਾਂ ''ਚ ਵੀ ਨਹੀਂ ਡੋਲੇ ਸੰਘਰਸ਼ੀ ਕਿਸਾਨ, ਇੰਝ ਕੱਟ ਰਹੇ ਨੇ ਰਾਤਾਂ (ਵੇਖੋ ਤਸਵੀਰਾਂ)

ਨਵੀਂ ਦਿੱਲੀ— ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨ ਆਪਣੇ ਹੱਕਾਂ ਲਈ ਡਟੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਚਾਹੇ ਕੁਝ ਵੀ ਹੋ ਜਾਵੇ, ਅਸੀਂ ਆਪਣੇ ਹੱਕ ਲੈ ਕੇ ਹੀ ਦਿੱਲੀ ਤੋਂ ਮੁੜਾਂਗੇ। ਮੋਦੀ ਸਰਕਾਰ ਨੂੰ ਸਾਡੀਆਂ ਮੰਗਾਂ ਮੰਨਣੀਆਂ ਹੀ ਪੈਣਗੀਆਂ। ਅੱਜ ਯਾਨੀ ਕਿ ਵੀਰਵਾਰ ਨੂੰ ਕੇਂਦਰ ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਚੌਥੇ ਦੌਰ ਦੀ ਗੱਲਬਾਤ ਚੱਲ ਰਹੀ ਹੈ। ਇਸ ਗੱਲਬਾਤ 'ਚ ਕੀ ਕੋਈ ਹੱਲ ਨਿਕਲੇਗਾ? ਇਸ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। 

ਇਹ ਵੀ ਪੜ੍ਹੋ:  ਹੱਕਾਂ ਲਈ ਡਟੇ ਹਾਂ, ਹੁਣ ਤਾਂ ਰੋਕਿਆਂ ਨਹੀਂ ਰੁਕਦੇ, ਵੇਖੋ ਕਿਸਾਨਾਂ ਦਾ ਸੰਘਰਸ਼ ਤਸਵੀਰਾਂ ਦੀ ਜ਼ੁਬਾਨੀ

PunjabKesari

ਦੁਨੀਆ ਨੂੰ ਰਜਾਉਣ ਵਾਲਾ ਅੰਨਦਾਤਾ ਅੱਜ ਸੜਕਾਂ 'ਤੇ ਹੈ, ਇਹ ਲੜਾਈ ਕਿਸਾਨਾਂ ਤੱਕ ਹੀ ਸੀਮਤ ਨਹੀਂ ਹੈ। ਅੱਜ ਕਿਸਾਨਾਂ ਦੇ ਹੱਕ 'ਚ ਆਮ ਤੋਂ ਖ਼ਾਸ ਬੰਦਾ ਵੀ ਡਟ ਕੇ ਖੜ੍ਹਾ ਹੈ। 

ਇਹ ਵੀ ਪੜ੍ਹੋ: ਕਿਸਾਨਾਂ ਦੇ ਫ਼ੌਲਾਦੀ ਹੌਂਸਲੇ, ਘਰ-ਬਾਰ ਦੀ ਫ਼ਿਕਰ ਲਾਹ, ਸੜਕਾਂ 'ਤੇ ਲਾਏ ਡੇਰੇ (ਤਸਵੀਰਾਂ)

PunjabKesari

ਇਕ ਸਵਾਲ ਸਾਰਿਆਂ ਦੇ ਜਹਿਨ 'ਚ ਜ਼ਰੂਰ ਆਉਂਦਾ ਹੋਵੇਗਾ ਕਿ ਆਖ਼ਰਕਾਰ ਕਿਸਾਨ ਰਾਤ ਨੂੰ ਸੌਂਦਾ ਕਿਵੇਂ ਹੋਵੇਗਾ? ਹੱਕਾਂ ਲਈ ਡਟੇ ਕਿਸਾਨਾਂ ਪੋਹ ਦੀਆਂ ਠੰਡੀਆਂ ਰਾਤਾਂ 'ਚ ਵੀ ਨਹੀਂ ਡੋਲ ਰਹੇ। ਆਪਣੇ ਟਰੈਕਟਰਾਂ -ਟਰਾਲੀਆਂ 'ਚ ਕਿਸਾਨ ਠੰਡੀਆਂ ਰਾਤਾਂ ਕੱਟ ਰਿਹਾ ਹੈ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ 'ਚ ਡਟੀਆਂ ਬੀਬੀਆਂ ਦੇ ਹੌਂਸਲੇ ਬੁਲੰਦ, ਕਿਹਾ- 'ਹੱਕ ਲੈ ਕੇ ਹੀ ਮੁੜਾਂਗੇ, ਭਾਵੇਂ ਸਾਲ ਲੱਗ ਜਾਏ'

PunjabKesari
ਕਿਸਾਨਾਂ ਵਲੋਂ ਦਿੱਲੀ ਚਲੋ ਅੰਦੋਲਨ 'ਚ ਹੱਕਾਂ ਦੀ ਲੜਾਈ ਲਈ ਜਿੱਥੇ ਰਾਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ, ਉੱਥੇ ਹੀ ਰਜਾਈਆਂ, ਮੰਜੀਆਂ ਅਤੇ ਟਰਾਲੀਆਂ 'ਤੇ ਰਾਤਾਂ ਕੱਟ ਰਿਹਾ ਹੈ। 

ਇਹ ਵੀ ਪੜ੍ਹੋ: ਪ੍ਰੈੱਸ ਕਾਨਫਰੰਸ 'ਚ ਬੋਲੇ ਕਿਸਾਨ ਆਗੂ- ਵਿਸ਼ੇਸ਼ ਸੈਸ਼ਨ ਬੁਲਾ ਕੇ ਕਾਨੂੰਨਾਂ ਨੂੰ ਰੱਦ ਕਰੇ ਸਰਕਾਰ

PunjabKesari
ਸੜਕਾਂ 'ਤੇ ਡਟੇ ਕਿਸਾਨਾਂ ਦੇ ਫ਼ੌਲਾਦੀ ਹੌਂਸਲੇ ਨੂੰ ਵੇਖ ਕੇ ਹਰ ਕੋਈ ਉਨ੍ਹਾਂ ਦੇ ਨਾਲ ਖੜ੍ਹਾ ਹੈ। ਅੱਜ ਪੰਜਾਬ ਦੇ ਕਿਸਾਨਾਂ ਨਾਲ ਹਰਿਆਣਾ,  ਉੱਤਰ ਪ੍ਰਦੇਸ਼ ਤੋਂ ਇਲਾਵਾ ਹੋਰ ਸੂਬਿਆਂ ਦੇ ਕਿਸਾਨ ਵੀ ਦਿੱਲੀ ਕੂਚ ਕਰ ਰਹੇ ਹਨ। ਕਿਸਾਨਾਂ ਨੇ ਟੈਂਟਾਂ ਨੂੰ ਹੀ ਆਪਣਾ ਘਰ ਬਣਾ ਲਿਆ ਹੈ। 

PunjabKesari
ਕਿਸਾਨ ਅੰਦੋਲਨ 'ਚ ਪੁੱਜੇ ਕਿਸਾਨਾਂ ਨੇ ਆਪਣੀਆਂ ਟਰੈਕਟਰ-ਟਰਾਲੀਆਂ ਨਾਲ ਮੰਜੀਆਂ ਬੰਨ੍ਹੀਆਂ ਹਨ, ਜਿੱਥੇ ਉਹ ਸੌਂਦੇ ਹਨ।
PunjabKesari
ਵੱਡੀ ਗਿਣਤੀ 'ਚ ਕਿਸਾਨ ਆਪਣੇ ਨਾਲ ਟਰੈਕਟਰ-ਟਰਾਲੀਆਂ ਅੰਦੋਲਨ 'ਚ ਲੈ ਕੇ ਪੁੱਜੇ ਹਨ।

PunjabKesari

ਨੋਟ: ਕਿਸਾਨ ਅੰਦੋਲਨ 'ਚ ਡਟੇ ਕਿਸਾਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਕੁਮੈਂਟ ਬਾਕਸ 'ਚ ਦਿਓ ਰਾਇ


author

Tanu

Content Editor

Related News