ਐਵਾਰਡ ਵਾਪਸ ਕਰਨ ਰਾਸ਼ਟਰਪਤੀ ਭਵਨ ਜਾ ਰਹੇ ਖਿਡਾਰੀਆਂ ਨੂੰ ਦਿੱਲੀ ਪੁਲਸ ਨੇ ਰੋਕਿਆ
Monday, Dec 07, 2020 - 04:37 PM (IST)
ਨਵੀਂ ਦਿੱਲੀ (ਭਾਸ਼ਾ) : ਏਸ਼ੀਆਈ ਖੇਡਾਂ ਦੇ 2 ਵਾਰ ਦੇ ਗੋਲਡ ਮੈਡਲ ਜੇਤੂ ਸਾਬਕਾ ਪਹਿਲਵਾਨ ਕਰਤਾਰ ਸਿੰਘ ਦੀ ਅਗੁਆਈ ਵਿਚ ਪੰਜਾਬ ਦੇ ਕੁੱਝ ਖਿਡਾਰੀਆਂ ਨੇ ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਪ੍ਰਤੀ ਇਕਜੁੱਟਤਾ ਦਿਖਾਉਂਦੇ ਹੋਏ '35 ਰਾਸ਼ਟਰੀ ਖੇਡ ਐਵਾਰਡ' ਵਾਪਸ ਕਰਨ ਲਈ ਰਾਸ਼ਟਰਪਤੀ ਭਵਨ ਵੱਲ ਮਾਰਚ ਕੀਤਾ ਪਰ ਪੁਲਿਸ ਨੇ ਉਨ੍ਹਾਂ ਨੂੰ ਰਸਤੇ ਵਿਚ ਹੀ ਰੋਕ ਦਿੱਤਾ।
ਇਹ ਵੀ ਪੜ੍ਹੋ: ਕਿਸਾਨਾਂ ਦੀ ਹਿਮਾਇਤ 'ਚ ਐਵਾਰਡ ਵਾਪਸ ਕਰ ਰਹੇ ਖਿਡਾਰੀਆਂ ਦੇ ਸਮਰਥਨ 'ਚ ਆਏ ਯੋਗਰਾਜ ਸਿੰਘ
ਇਹ ਵੀ ਪੜ੍ਹੋ: ਸਿੰਘੂ ਸਰਹੱਦ ਪੁੱਜੇ ਅਰਵਿੰਦ ਕੇਜਰੀਵਾਲ, ਕਿਹਾ- ਕਿਸਾਨਾਂ ਦਾ ਮੁੱਦਾ ਅਤੇ ਸੰਘਰਸ਼ ਬਿਲਕੁੱਲ ਜਾਇਜ਼
ਸਾਲ 1982 ਵਿਚ ਅਰਜੁਨ ਇਨਾਮ ਅਤੇ 1987 ਵਿਚ ਪਦਮ ਸ਼੍ਰੀ ਨਾਲ ਨਵਾਜੇ ਗਏ ਕਰਤਾਰ ਦੇ ਨਾਲ ਓਲੰਪਿਕ ਗੋਡਲ ਮੈਡਲ ਜੇਤੂ ਟੀਮ ਦੇ ਮੈਂਬਰ ਸਾਬਕਾ ਹਾਕੀ ਖਿਡਾਰੀ ਗੁਰਮੇਲ ਸਿੰਘ ਅਤੇ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਰਾਜਬੀਰ ਕੌਰ ਆਦਿ ਸ਼ਾਮਲ ਸਨ। ਗੁਰਮੇਲ ਨੂੰ 2014 ਵਿਚ ਧਿਆਨਚੰਦ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ, ਜਦੋਂ ਕਿ ਰਾਜਬੀਰ ਨੂੰ 1984 ਵਿਚ ਅਰਜੁਨ ਐਵਾਰਡ ਮਿਲਿਆ। ਏਸ਼ੀਆਈ ਖੇਡ 1978 ਅਤੇ 1986 ਵਿਚ ਗੋਲਡ ਮੈਡਲ ਜਿੱਤਣ ਵਾਲੇ ਕਰਤਾਰ ਨੇ ਕਿਹਾ, 'ਕਿਸਾਨਾਂ ਨੇ ਹਮੇਸ਼ਾ ਸਾਡਾ ਸਾਥ ਦਿੱਤਾ ਹੈ। ਸਾਨੂੰ ਉਸ ਸਮੇਂ ਬੁਰਾ ਲੱਗਦਾ ਹੈ ਜਦੋਂ ਸਾਡੇ ਕਿਸਾਨ ਭਰਾਵਾਂ 'ਤੇ ਲਾਠੀਚਾਰਜ ਕੀਤਾ ਜਾਂਦਾ ਹੈ, ਸੜਕਾਂ ਬੰਦ ਕਰ ਦਿੱਤੀ ਜਾਂਦੀਆਂ ਹਨ। ਕਿਸਾਨ ਆਪਣੇ ਅਧਿਕਾਰਾਂ ਲਈ ਇੰਨੀ ਠੰਡ ਵਿਚ ਸੜਕਾਂ 'ਤੇ ਬੈਠੇ ਹੋਏ ਹਨ।' ਉਨ੍ਹਾਂ ਕਿਹਾ, 'ਮੈਂ ਕਿਸਾਨ ਦਾ ਪੁੱਤਰ ਹਾਂ ਅਤੇ ਪੁਲਸ ਇੰਸਪੈਕਟਰ ਜਨਰਲ ਹੋਣ ਦੇ ਬਾਵਜੂਦ ਹੁਣ ਵੀ ਖੇਤੀ ਕਰਦਾ ਹਾਂ।'
ਇਹ ਵੀ ਪੜ੍ਹੋ: ਅਮਿਤਾਭ ਬੱਚਨ ਨੇ ਭਾਰਤੀ ਟੀਮ ਨੂੰ ਦਿੱਤੀ ਵਧਾਈ, ਟਵੀਟ ਕਰਕੇ ਆਖ਼ੀ ਇਹ ਗੱਲ
ਐਤਵਾਰ ਨੂੰ ਦਿੱਲੀ ਪੁੱਜੇ ਖਿਡਾਰੀਆਂ ਨੇ ਪ੍ਰੈਸ ਕਲੱਬ ਆਫ ਇੰਡੀਆ ਤੋਂ ਆਪਣਾ ਮਾਰਚ ਸ਼ੁਰੂ ਕੀਤਾ ਪਰ ਉਨ੍ਹਾਂ ਨੂੰ ਪੁਲਸ ਨੇ ਖੇਤੀਬਾੜੀ ਭਵਨ ਦੇ ਕੋਲ ਰੋਕ ਕੇ ਵਾਪਸ ਭੇਜ ਦਿੱਤਾ। ਕਰਤਾਰ ਨੇ ਕਿਹਾ, 'ਮੈਂ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਇਸ ਕਰੂਰ ਕਾਨੂੰਨ ਨੂੰ ਵਾਪਸ ਲਵੇ। ਪੂਰਾ ਦੇਸ਼ ਜਦੋਂ ਕੋਰੋਨਾ ਦੇ ਡਰ ਤੋਂ ਸਹਿਮਿਆ ਹੋਇਆ ਹੈ ਉਦੋਂ ਉਨ੍ਹਾਂ ਨੇ ਦੋਵਾਂ ਸਦਨਾਂ ਵਿਚ ਇਹ ਬਿੱਲ ਪਾਸ ਕਰਾ ਲਿਆ ਅਤੇ ਰਾਸ਼ਟਰਪਤੀ ਤੋਂ ਮਨਜੂਰੀ ਲੈ ਲਈ।' ਉਨ੍ਹਾਂ ਪੁੱਛਿਆ, 'ਮੈਂ ਸਹਿਮਤ ਹਾਂ ਕਿ ਖੇਤੀਬਾੜੀ ਕਾਨੂੰਨਾਂ ਵਿਚ ਬਦਲਾਵ ਦੀ ਜ਼ਰੂਰਤ ਹੈ ਪਰ ਜਦੋਂ ਸਾਡੇ ਬੱਚੇ ਖੁਸ਼ ਨਹੀਂ ਹਨ ਤਾਂ ਸਰਕਾਰ ਦੀ ਪਹਿਲ ਹੋਣੀ ਚਾਹੀਦੀ ਹੈ ਕਿ ਉਨ੍ਹਾਂ ਨੂੰ ਖੁਸ਼ੀ ਦੇਵੇ... ਅਖੀਰ ਕਿਉਂ ਇਹ ਸਰਕਾਰ ਕਿਸਾਨਾਂ 'ਤੇ ਜ਼ਬਰਨ ਵਿਵਾਦਪੂਰਨ ਕਾਨੂੰਨ ਨੂੰ ਸਵੀਕਾਰ ਕਰਣ 'ਤੇ ਜ਼ੋਰ ਦੇ ਰਹੀ ਹੈ?
ਇਹ ਵੀ ਪੜ੍ਹੋ: ਆਨੰਦ ਮਹਿੰਦਰਾ ਦੇ ਇਸ ਸਵਾਲ ਦਾ ਦਿਓ ਜਵਾਬ, ਮਿਲੇਗਾ ਇਨਾਮ
ਮਾਰਚ ਕਰਣ ਵਾਲੇ ਖਿਡਾਰੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਕਈ ਅਰਜੁਨ ਐਵਾਰਡ ਅਤੇ ਹੋਰ ਰਾਸ਼ਟਰੀ ਖੇਡ ਐਵਾਰਡ ਜੇਤੂਆਂ ਦਾ ਸਮਰਥਨ ਹਾਸਲ ਹੈ। ਇਸ ਤੋਂ ਪਹਿਲਾਂ ਖੇਡ ਰਤਨ ਐਵਾਰਡ ਜੇਤੂ ਅਤੇ ਮੁੱਕੇਬਾਜ਼ੀ ਵਿਚ ਭਾਰਤ ਦੇ ਪਹਿਲੇ ਓਲੰਪਿਕ ਤਮਗਾ ਜੇਤੂ ਵਿਜੇਂਦਰ ਸਿੰਘ ਨੇ ਵੀ ਕਿਸਾਨਾਂ ਦੇ ਸਮਰਥਨ ਵਿਚ ਆਪਣਾ ਐਵਾਰਡ ਵਾਪਸ ਕਰਨ ਦੀ ਧਮਕੀ ਦਿੱਤੀ ਸੀ। ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿਚ ਪੰਜਾਬ ਅਤੇ ਹਰਿਆਣੇ ਦੇ ਹਜ਼ਾਰਾਂ ਕਿਸਾਨ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ 1 ਹਫ਼ਤੇ ਤੋਂ ਜ਼ਿਆਦਾ ਸਮੇਂ ਤੋਂ ਡਟੇ ਹੋਏ ਹਨ।
ਨੋਟ : ਐਵਾਰਡ ਵਾਪਸ ਕਰਨ ਰਾਸ਼ਟਰਪਤੀ ਭਵਨ ਜਾ ਰਹੇ ਖਿਡਾਰੀਆਂ ਨੂੰ ਦਿੱਲੀ ਪੁਲਸ ਵੱਲੋਂ ਰੋਕੇ ਜਾਣ ਸਬੰਧੀ ਕੀ ਹੈ ਤੁਹਾਡੀ ਰਾਏ। ਕੁਮੈਂਟ ਬਾਕਸ 'ਚ ਦਿਓ ਜਵਾਬ।