ਕੇਜਰੀਵਾਲ ਦੀ ਚੁਣੌਤੀ- ਕਿਸਾਨ ਆਗੂਆਂ ਨਾਲ ਸਰਕਾਰ ਦੇ ਮੰਤਰੀ ਕਰਨ ‘ਖੁੱਲ੍ਹਾ ਸੰਵਾਦ’

Saturday, Jan 02, 2021 - 05:59 PM (IST)

ਕੇਜਰੀਵਾਲ ਦੀ ਚੁਣੌਤੀ- ਕਿਸਾਨ ਆਗੂਆਂ ਨਾਲ ਸਰਕਾਰ ਦੇ ਮੰਤਰੀ ਕਰਨ ‘ਖੁੱਲ੍ਹਾ ਸੰਵਾਦ’

ਵੈੱਬ ਡੈਸਕ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਅੱਜ ਯਾਨੀ ਕਿ ਸ਼ਨੀਵਾਰ ਨੂੰ ਆਪਣੀ ਗੱਲ ਰੱਖੀ। ਕੇਜਰੀਵਾਲ ਨੇ ਕਿਹਾ ਕਿ ਕਿਸਾਨ ਆਗੂਆਂ ਨੂੰ ਸੰਵਿਧਾਨ ਦੀ ਬਹੁਤ ਸਮਝ ਹੈ। ਮੈਂ ਕਿਸਾਨ ਆਗੂਆਂ ਦੇ ਭਾਸ਼ਣ, ਬਿਆਨ ਸੁਣੇ ਹਨ ਅਤੇ ਇੱਥੋਂ ਤੱਕ ਪ੍ਰੈੱਸ ਕਾਨਫਰੰਸਾਂ ਵੀ ਸੁਣਦਾ ਹਾਂ। ਮੈਂ ਚੈਲੰਜ ਕਰਦਾ ਹਾਂ ਕਿ ਕੇਂਦਰ ਸਰਕਾਰ ਜੇਕਰ ਇਕ ਪਾਸੇ ਆਪਣੇ ਮੰਤਰੀਆਂ ਨੂੰ ਬਿਠਾ ਦੇਵੇ ਅਤੇ ਇਕ ਪਾਸੇ ਦੇਸ਼ ਦੇ ਕਿਸਾਨ ਆਗੂ ਬੈਠ ਜਾਣ। ਦੋਹਾਂ ਵਿਚਾਲੇ ਖੁੱਲ੍ਹੀ ਬਹਿਸ ਹੋ ਜਾਵੇ। ਸਭ ਕੁਝ ਸਾਫ਼ ਹੋ ਜਾਵੇਗਾ। ਸਾਰੇ ਦੇਸ਼ ਦੀ ਜਨਤਾ ਵੇਖ ਲਵੇਗੀ ਕਿ ਕਿਸਾਨ ਸਹੀ ਹਨ ਜਾਂ ਸਰਕਾਰ ਦੇ ਮੰਤਰੀ। ਮੰਤਰੀ, ਕਿਸਾਨ ਨਾਲ ਬਹਿਸ ਦਾ ਜਵਾਬ ਨਹੀਂ ਦੇ ਸਕਣਗੇ। ਦੇਸ਼ ਲਈ ਕਾਲੇ ਕਾਨੂੰਨ ਬਣਾ ਦਿੱਤੇ ਗਏ। 

ਇਹ ਵੀ ਪੜ੍ਹੋ: ਦਿੱਲੀ ਬੈਠਾ ਕਿਸਾਨ ਅੰਨਦਾਤਾ ਹੈ, ਅੱਤਵਾਦੀ ਨਹੀਂ : ਅਰਵਿੰਦ ਕੇਜਰੀਵਾਲ

ਮੈਂ ਕਿਸਾਨਾਂ ਨਾਲ ਹਮੇਸ਼ਾ ਖੜ੍ਹਾ ਹਾਂ: ਕੇਜਰੀਵਾਲ
ਅੱਜ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਆਪਣੀਆਂ ਮੰਗਾਂ ਲਈ ਲੜ ਰਿਹਾ ਹੈ। ਕੇਜਰੀਵਾਲ ਨੇ ਕਿਹਾ ਕਿ ਅੱਜ ਮੈਂ ਕਿਸਾਨਾਂ ਨਾਲ ਮੈਂ ਖੜ੍ਹਾ ਹਾਂ। ਜਦੋਂ ਤੋਂ ਇਹ ਕਾਲੇ ਕਾਨੂੰਨ ਬਣੇ ਹਨ, ਅਸੀਂ ਕਿਸਾਨਾਂ ਨਾਲ ਖੜ੍ਹੇ ਹਾਂ। ਕੇਜਰੀਵਾਲ ਨੇ ਕਿਹਾ ਕਿ ਕਿਸਾਨਾਂ ਦੇ ਸਮਰਥਨ ਲਈ ਦਿੱਲੀ ਸਰਕਾਰ ਵਲੋਂ ਆਪਣੇ ਵਲੋਂ ਸਹਿਯੋਗ ਕਰ ਰਹੀ ਹੈ। ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨਾਂ ਲਈ 2 ਦਿਨ ਪਹਿਲਾਂ ਵਾਈ-ਫਾਈ ਦੀ ਸਹੂਲਤ ਦਿੱਤੀ ਗਈ। ਦਿੱਲੀ ਜਲ ਬੋਰਡ ਵਲੋਂ ਪਾਣੀ ਦੇ ਟੈਂਕਰ ਉੱਥੇ ਪਹੁੰਚਾਏ ਗਏ ਹਨ। ਸਰਕਾਰ ਵਲੋਂ ਪਖਾਨੇ ਦੀ ਇੰਤਜ਼ਾਮ ਕੀਤੇ ਗਏ ਹਨ। ਕੇਜਰੀਵਾਲ ਨੇ ਕਿਹਾ ਕਿ ਲੋਕਾਂ ਦੇ ਫ਼ੋਨ ਆਏ ਕਿ ਸਾਨੂੰ ਆਪਣੇ ਪਿੰਡ ’ਚ ਗੱਲ ਕਰਨ ਲਈ ਮੁਸ਼ਕਲਾਂ ਆਉਂਦੀਆਂ ਹਨ, ਇਸ ਲਈ ਅਸੀਂ ਉਨ੍ਹਾਂ ਨੂੰ ਵਾਈ-ਫਾਈ ਦੀ ਸਹੂਲਤ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਜੋ-ਜੋ ਵੀ ਕਿਸਾਨਾਂ ਵਲੋਂ ਮੰਗਾਂ ਕੀਤੀਆਂ ਜਾਂਦੀਆਂ ਹਨ, ਅਸੀਂ ਪੂਰੀਆਂ ਕਰਦੇ ਹਾਂ। ਪੂਰਾ ਦੇਸ਼ ਕਿਸਾਨਾਂ ਨਾਲ ਖੜ੍ਹਾ ਹੈ, ਮੇਰੀ ਕੇਂਦਰ ਸਰਕਾਰ ਨੂੰ ਬੇਨਤੀ ਹੈ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਮੰਨ ਲਿਆ ਜਾਵੇ, ਜੋ ਕਿ ਜਾਇਜ਼ ਹਨ।

ਇਹ ਵੀ ਪੜ੍ਹੋ: ਕਿਸਾਨਾਂ ਦਾ ਸਰਕਾਰ ਨੂੰ ਅਲਟੀਮੇਟਮ, ਮੰਗਾਂ ਨਾ ਮੰਨੀਆਂ ਤਾਂ 26 ਜਨਵਰੀ ਨੂੰ ਕੱਢਾਂਗੇ ‘ਟਰੈਕਟਰ ਪਰੇਡ’

PM ਮੋਦੀ ਨੂੰ ਕੀਤੀ ਅਪੀਲ—
ਕੇਜਰੀਵਾਲ ਨੇ ਕਿਹਾ ਕਿ ਲੋਕਤੰਤਰ ’ਚ ਜਨਤਾ ਸਭ ਤੋਂ ਉੱਪਰ ਹੁੰਦੀ ਹੈ। ਮੈਂ ਪ੍ਰਧਾਨ ਮੰਤਰੀ ਜੀ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਮਾਮਲੇ ’ਚ ਦਖ਼ਲ ਦੇਣ। ਜੇਕਰ ਦੇਸ਼ ਦਾ ਕਿਸਾਨ ਇੰਨਾ ਦੁਖੀ ਹੈ, ਮੈਨੂੰ ਲੱਗਦਾ ਹੈ ਕਿ 70 ਸਾਲਾਂ ’ਚ ਭਾਰਤ ਦੇ ਇਤਿਹਾਸ ਇੰਨਾ ਵੱਡਾ ਕਿਸਾਨ ਅੰਦੋਲਨ ਨਹੀਂ ਹੋਇਆ ਹੋਵੇਗਾ। ਜੇਕਰ ਜਨਤਾ ਦੁਖੀ ਹਾਂ ਤਾਂ ਜਨਤਾ ਸੜਕਾਂ ਉੱਪਰ ਹੈ ਤਾਂ ਉਨ੍ਹਾਂ ਦੀ ਗੱਲ ਸੁਣੀ ਜਾਣੀ ਚਾਹੀਦੀ ਹੈ ਅਤੇ ਹੱਲ ਕੱਢਿਆ ਜਾਣਾ ਚਾਹੀਦਾ ਹੈ। 

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਹੋਵੇਗਾ ਹੋਰ ਤਿੱਖਾ, ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਦੱਸੀ ਅਗਲੀ ਰਣਨੀਤੀ


author

Tanu

Content Editor

Related News