ਦੋ ਕਿਸਾਨਾਂ ਦੀ ਅਨੋਖੀ ਸੁੱਖਣਾ: ਇਕ ਪਹਿਨ ਰਿਹੈ ਕਾਲੇ ਕੱਪੜੇ, ਦੂਜੇ ਨੇ ਛੱਡੀ ਚੱਪਲ ਪਾਉਣੀ, ਜਾਣੋ ਕੀ ਹੈ ਮਾਮਲਾ

Sunday, Nov 28, 2021 - 01:33 PM (IST)

ਦੋ ਕਿਸਾਨਾਂ ਦੀ ਅਨੋਖੀ ਸੁੱਖਣਾ: ਇਕ ਪਹਿਨ ਰਿਹੈ ਕਾਲੇ ਕੱਪੜੇ, ਦੂਜੇ ਨੇ ਛੱਡੀ ਚੱਪਲ ਪਾਉਣੀ, ਜਾਣੋ ਕੀ ਹੈ ਮਾਮਲਾ

ਅੰਬਾਲਾ (ਅਮਨ)— 26 ਨਵੰਬਰ ਨੂੰ ਕਿਸਾਨ ਅੰਦੋਲਨ ਨੂੰ ਇਕ ਸਾਲ ਪੂਰਾ ਹੋ ਗਿਆ ਹੈ। ਇਸ ਤੋਂ ਪਹਿਲਾਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਬੇ ਨਾਨਕ ਦੇ ਗੁਰ ਪੁਰਬ ਮੌਕੇ ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕਰ ਚੁੱਕੇ ਹਨ। ਭਲਕੇ ਸੰਸਦ ਦਾ ਸਰਦ ਰੁੱਤ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਸੰਸਦ ਵਿਚ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਕਿਸਾਨ ਮੋਰਚੇ ਦਾ ਐਲਾਨ- MSP ’ਤੇ ਕਾਨੂੰਨੀ ਗਰੰਟੀ ਦੇਵੇ ਸਰਕਾਰ, 4 ਦਸੰਬਰ ਨੂੰ ਕਰਾਂਗੇ ਅਗਲੀ ਬੈਠਕ

ਉੱਥੇ ਹੀ ਇਸ ਅੰਦੋਲਨ ਦੌਰਾਨ ਅੰਬਾਲਾ ਦੇ ਦੋ ਕਿਸਾਨ ਆਪਣੀ ਅਨੋਖੀ ਸੁੱਖਣਾ ਕਾਰਨ ਚਰਚਾ ਵਿਚ ਹਨ। ਦਰਅਸਲ ਗੁਲਾਬ ਸਿੰਘ ਨੇ ਸੁੱਖਣਾ ਮੰਗੀ ਸੀ ਕਿ ਜਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ, ਉਹ ਕਾਲੇ ਕੱਪੜੇ ਹੀ ਪਹਿਨਣਗੇ। ਇਕ ਸਾਲ ਤੋਂ ਉਨ੍ਹਾਂ ਨੇ ਕਾਲੇ ਕੱਪੜੇ ਹੀ ਪਹਿਨੇ ਹੋਏ ਹਨ। ਉੱਥੇ ਹੀ ਦੂਜੇ ਪਾਸੇ ਨੌਜਵਾਨ ਕਿਸਾਨ ਲਾਡੀ ਨੇ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਨੰਗੇ ਪੈਰ ਰਹਿਣ ਦੀ ਸੁੱਖਣਾ ਮੰਗੀ ਸੀ, ਜਿਸ ਨੂੰ ਉਹ ਅਜੇ ਤੱਕ ਨਿਭਾ ਰਹੇ ਹਨ।

ਇਹ ਵੀ ਪੜ੍ਹੋ : ਕੇਂਦਰ ਨੇ ਮੰਨੀ ਕਿਸਾਨਾਂ ਦੀ ਇਕ ਹੋਰ ਮੰਗ, ਖੇਤੀਬਾੜੀ ਮੰਤਰੀ ਬੋਲੇ- ਹੁਣ ਘਰਾਂ ਨੂੰ ਪਰਤਣ ਕਿਸਾਨ

ਗੁਲਾਬ ਸਿੰਘ ਅਤੇ ਲਾਡੀ ਪਹਿਲੇ ਦਿਨ ਤੋਂ ਹੀ ਕਿਸਾਨ ਅੰਦੋਲਨ ਤੋਂ ਸਰਗਰਮ ਭੂਮਿਕਾ ਨਿਭਾ ਰਹੇ ਹਨ। ਗੁਲਾਬ ਸਿੰਘ ਨੇ ਅੰਦੋਲਨ ਦੀ ਸ਼ੁਰੂਆਤ ਤੋਂ ਸੁੱਖਣਾ ਮੰਗੀ ਸੀ ਕਿ ਜਦੋਂ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਹੋ ਜਾਂਦੇ, ਉਦੋਂ ਤੱਕ ਉਹ ਆਪਣੇ ਕਾਲੇ ਕੱਪੜੇ ਨਹੀਂ ਉਤਾਰਨਗੇ। ਪਿਛਲੇ ਇਕ ਸਾਲ ਤੋਂ ਉਹ ਧਰਨੇ ਪ੍ਰਦਰਸ਼ਨ ਦੌਰਾਨ ਹਮੇਸ਼ਾ ਕਾਲੇ ਕੁੜਤੇ-ਪਜਾਮੇ ਵਿਚ ਹੀ ਨਜ਼ਰ ਆਏ ਹਨ। 

ਇਹ ਵੀ ਪੜ੍ਹੋ :  ਕਿਸਾਨ ਅੰਦੋਲਨ ਦਾ ਇਕ ਸਾਲ ਪੂਰਾ: ਜਾਣੋ ਸੰਘਰਸ਼ ਤੋਂ ਜਿੱਤ ਤੱਕ ਕੰਡਿਆਂ ਭਰੇ ਸਫਰ ਦੀ ਦਾਸਤਾਨ

ਉੱਥੇ ਹੀ ਲਾਡੀ ਇਕ ਪ੍ਰਾਈਵੇਟ ਸਕੂਲ ’ਚ ਅਧਿਆਪਕ ਦੀ ਨੌਕਰੀ ਕਰਦੇ ਸਨ ਪਰ ਕਿਸਾਨ ਅੰਦੋਲਨ ਤੋਂ ਪ੍ਰਭਾਵਿਤ ਹੋ ਕੇ ਉਹ ਨੌਕਰੀ ਛੱਡ ਕੇ ਦਿੱਲੀ ਬਾਰਡਰ ’ਤੇ ਹੀ ਸੇਵਾ ਕਰਨ ਲੱਗੇ। ਲਾਡੀ ਨੇ ਦੱਸਿਆ ਕਿ ਉਸ ਨੇ ਕਿਸਾਨ ਅੰਦੋਲਨ ਦੀ ਸ਼ੁਰੂਆਤ ਵਿਚ ਸੁੱਖਣਾ ਮੰਗੀ ਸੀ ਕਿ ਜਦੋਂ ਤੱਕ ਖੇਤੀ ਕਾਨੂੰਨ ਵਾਪਸ ਨਹੀਂ ਹੋ ਜਾਂਦੇ, ਉਹ ਨੰਗੇ ਪੈਰੀਂ ਹੀ ਰਹਿਣਗੇ। ਹੁਣ ਸੰਸਦ ਵਿਚ ਖੇਤੀ ਕਾਨੂੰਨਾਂ ਦੀ ਵਾਪਸੀ ’ਤੇ ਹੀ ਉਹ ਪੈਰਾਂ ’ਚ ਚੱਪਲ ਪਹਿਨਣਗੇ।

ਇਹ ਵੀ ਪੜ੍ਹੋ : ਮਿਸਾਲ: ਪਿਤਾ ਨੇ ਕੰਨਿਆਦਾਨ ’ਚ ਦਿੱਤੇ 75 ਲੱਖ ਰੁਪਏ, ਧੀ ਨੇ ਇਸ ਨੇਕ ਕੰਮ ਲਈ ਕੀਤੇ ਦਾਨ

ਇਸ ਖ਼ਬਰ ਸਬੰਧੀ ਕੀ ਹੈ ਤੁਹਾਡੇ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

Tanu

Content Editor

Related News