ਮਹਿਜ਼ 20 ਮਿੰਟਾਂ ਦੀ ਮੀਟਿੰਗ ਤੋਂ ਬਾਅਦ 3 ਘੰਟੇ ਦੀ ਬਰੇਕ, ਮੁੜ ਨਹੀਂ ਸ਼ੁਰੂ ਹੋਈ ਕਿਸਾਨ ਤੇ ਕੇਂਦਰ ਦੀ ਬੈਠਕ

Friday, Jan 22, 2021 - 06:36 PM (IST)

ਮਹਿਜ਼ 20 ਮਿੰਟਾਂ ਦੀ ਮੀਟਿੰਗ ਤੋਂ ਬਾਅਦ 3 ਘੰਟੇ ਦੀ ਬਰੇਕ, ਮੁੜ ਨਹੀਂ ਸ਼ੁਰੂ ਹੋਈ ਕਿਸਾਨ ਤੇ ਕੇਂਦਰ ਦੀ ਬੈਠਕ

ਨਵੀਂ ਦਿੱਲੀ- ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਸ਼ੁੱਕਰਵਾਰ ਨੂੰ ਵਿਗਿਆਨ ਭਵਨ 'ਚ 12.45 ਵਜੇ ਬੈਠਕ ਸ਼ੁਰੂ ਹੋਈ ਸੀ। ਇਸ ਬੈਠਕ ਦੇ ਸਿਰਫ਼ 20 ਮਿੰਟਾਂ ਬਾਅਦ ਹੀ ਬਰੇਕ ਹੋ ਗਿਆ। ਮੀਟਿੰਗ ਸ਼ੁਰੂ ਹੁੰਦੇ ਹੀ ਕਿਸਾਨਾਂ ਨੇ ਕਿਹਾ ਸੀ ਕਿ ਅਸੀਂ ਤੁਹਾਡੇ (ਸਰਕਾਰ) ਵਲੋਂ ਦਿੱਤੀ ਤਜਵੀਜ਼ ਖਾਰਜ ਕਰ ਦਿੱਤੀ ਹੈ। ਜਿਸ 'ਤੇ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਇਸ ਤਜਵੀਜ਼ 'ਤੇ ਮੁੜ ਵਿਚਾਰ ਕਰਨ ਲਈ ਕਿਹਾ। ਇਸ ਕਾਰਨ ਬੈਠਕ ਦੇ 20 ਮਿੰਟਾਂ ਬਾਅਦ ਹੀ ਬਰੇਕ ਹੋ ਗਿਆ। ਬੈਠਕ ਸ਼ੁਰੂ ਹੋਣ ਤੋਂ ਬਾਅਦ ਨਰੇਂਦਰ ਤੋਮਰ ਨੇ ਕਿਸਾਨਾਂ ਨਾਲ ਨਾਰਾਜ਼ਗੀ ਜਤਾਈ ਕਿ ਆਖ਼ਰ ਉਸ ਵਲੋਂ ਪਿਛਲੀ ਬੈਠਕ 'ਚ ਦਿੱਤੀ ਗਈ ਤਜਵੀਜ਼ ਨੂੰ ਕਿਸਾਨਾਂ ਨੇ ਮੀਡੀਆ ਨਾਲ ਕਿਉਂ ਸਾਂਝਾ ਕੀਤਾ। ਇਸ ਦੇ ਨਾਲ ਹੀ ਤੋਮਰ ਨੇ ਇਹ ਵੀ ਕਿਹਾ ਕਿ ਤਜਵੀਜ਼ 'ਤੇ ਤੁਹਾਡੇ ਫ਼ੈਸਲੇ ਬਾਰੇ ਤੁਸੀਂ ਮੀਡੀਆ ਨੂੰ ਪਹਿਲਾਂ ਕਿਉਂ ਦੱਸਿਆ, ਤੁਹਾਨੂੰ ਇਸ ਬਾਰੇ ਅੱਜ ਦੀ ਬੈਠਕ 'ਚ ਦੱਸਣਾ ਚਾਹੀਦਾ ਸੀ। 3 ਘੰਟਿਆਂ ਦੇ ਬਰੇਕ ਤੋਂ ਬਾਅਦ ਹਾਲੇ ਤੱਕ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਬੈਠਕ ਸ਼ੁਰੂ ਨਹੀਂ ਹੋਈ ਹੈ। ਇਹ ਹੁਣ ਤੱਕ ਹੋਈਆਂ ਬੈਠਕਾਂ 'ਚ ਸਭ ਤੋਂ ਲੰਬੀ ਬਰੇਕ ਹੈ। 

ਇਹ ਵੀ ਪੜ੍ਹੋ : ਕਿਸਾਨਾਂ ਅਤੇ ਸਰਕਾਰ ਵਿਚਾਲੇ ਸ਼ੁਰੂ ਹੋਈ ਬੈਠਕ, ਕੀ ਅੱਜ ਨਿਕਲੇਗਾ ਕੋਈ ਹੱਲ

ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ 10ਵੇਂ ਦੌਰ ਦੀ ਬੈਠਕ ਹੋਈ ਸੀ ਪਰ ਇਸ ਬੈਠਕ ਵਿੱਚ ਵੀ ਕੋਈ ਨਤੀਜਾ ਸਾਹਮਣੇ ਨਹੀਂ ਆਇਆ। ਸਰਕਾਰ ਨੇ ਕਿਸਾਨਾਂ ਨੂੰ ਪ੍ਰਸਤਾਵ ਦਿੱਤਾ ਸੀ ਕਿ ਇੱਕ ਨਿਸ਼ਚਿਤ ਸਮੇਂ ਲਈ ਕਾਨੂੰਨ 'ਤੇ ਰੋਕ ਲਗਾ ਦਿੱਤੀ ਜਾਵੇਗੀ ਅਤੇ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ, ਜਿਸ ਵਿੱਚ ਸਰਕਾਰ ਅਤੇ ਕਿਸਾਨ ਦੋਵੇਂ ਹੋਣ ਪਰ ਕਿਸਾਨ ਸੰਗਠਨ ਇਸ ਪ੍ਰਸਤਾਵ 'ਤੇ ਰਾਜੀ ਨਹੀਂ ਹੋਏ। ਨਾਲ ਹੀ ਸਰਕਾਰ ਵਲੋਂ ਇਹ ਵੀ ਅਪੀਲ ਕੀਤੀ ਗਈ ਸੀ ਕਿ ਇਸ ਪ੍ਰਸਤਾਵ ਦੇ ਨਾਲ-ਨਾਲ ਤੁਹਾਨੂੰ ਅੰਦੋਲਨ ਵੀ ਖ਼ਤਮ ਕਰਨਾ ਹੋਵੇਗਾ। 

ਨੋਟ : ਕੀ ਅੱਜ ਦੀ ਮੀਟਿੰਗ 'ਚ ਨਿਕਲੇਗਾ ਕੋਈ ਹੱਲ, ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

DIsha

Content Editor

Related News