ਕਿਸਾਨੀ ਘੋਲ: ਪੀ. ਐੱਮ. ਮੋਦੀ ਦੇ ਭਾਸ਼ਣ ਮਗਰੋਂ ਬੋਲੇ ਕਿਸਾਨ- ‘ਸਾਨੂੰ ਬਿਆਨ ਨਹੀਂ ਗਾਰੰਟੀ ਚਾਹੀਦੀ ਹੈ’

02/09/2021 3:56:20 PM

ਨਵੀਂ ਦਿੱਲੀ (ਚਾਂਦਨੀ ਕੁਮਾਰੀ)-ਤਿੰਨੋਂ ਖੇਤੀਬਾੜੀ ਕਾਨੂੰਨਾਂ ਖਿਲਾਫ ਜਿੱਥੇ ਕਿਸਾਨ ਦਿਨ-ਰਾਤ ਸੜਕਾਂ ’ਤੇ ਬੈਠੇ ਹਨ, ਉਥੇ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਨੂੰ ਲੈ ਕੇ ਜੋ ਬਿਆਨ ਦਿੱਤਾ ਹੈ, ਉਸ ’ਤੇ ਸਾਨੂੰ ਭਰੋਸਾ ਨਹੀਂ ਹੈ। ਸਾਨੂੰ ਬਿਆਨ ਨਹੀਂ ਗਰੰਟੀ ਚਾਹੀਦੀ ਹੈ। ਸੈਫਈ ਦੇ ਰਹਿਣ ਵਾਲੇ ਕਿਸਾਨ ਸੰਜੀਵ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਤੋਂ ਸਾਡੀ ਮੰਗ ਹੈ ਕਿ ਸਾਨੂੰ ਲਿਖਤੀ ਵਿੱਚ ਐੱਮ . ਐੱਸ. ਪੀ . ਦੀ ਗਾਰੰਟੀ ਦੇ ਦਿੱਤੀ ਜਾਵੇ ਅਸੀਂ ਵਾਪਸ ਚਲੇ ਜਾਣਗੇ। ਇਕ ਹੋਰ ਕਿਸਾਨ ਚੌਧਰੀ ਇੰਦਰ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਐੱਮ. ਐੱਸ. ਪੀ. ਦੀ ਲਿਖਤੀ ਗਾਰੰਟੀ ਤੋਂ ਇਲਾਵਾ ਕੁਝ ਨਹੀਂ ਚਾਹੀਦਾ ਹੈ। ਪ੍ਰਧਾਨ ਮੰਤਰੀ ਇਸ ਮੁੱਦੇ ’ਤੇ ਸਿਰਫ ਬੋਲ ਰਹੇ ਹਨ ਪਰ ਕੋਈ ਲਿਖਤੀ ਗਾਰੰਟੀ ਨਹੀਂ ਦੇ ਰਹੇ।

PunjabKesari

ਉੱਥੇ ਹੀ ਮੋਦੀਨਗਰ ਦੇ ਰਹਿਣ ਵਾਲੇ ਇਕ ਕਿਸਾਨ ਦਾ ਕਹਿਣਾ ਹੈ ਕਿ ਗੰਨੇ ਦੀ ਖੇਤੀ ਪੂਰੀ ਤਰ੍ਹਾਂ ਕੰਟਰੈਕਟ ’ਤੇ ਹੈ ਪਰ ਮਿੱਲ ਮਾਲਕ ਕਦੇ ਸਮੇਂ ’ਤੇ ਪੈਸੇ ਨਹੀਂ ਦਿੰਦੇ। ਮੇਰੀ ਆਪਣੀ ਦੋ ਤੋਂ ਤਿੰਨ ਸਾਲ ਤਕ ਦੀ ਪੇਮੈਂਟ ਰੁਕੀ ਹੋਈ ਹੈ। ਕਾਨੂੰਨ ਅਨੁਸਾਰ ਗੰਨਾ ਡਿਲੀਵਰੀ ਦੇ ਬਾਅਦ 14 ਦਿਨਾ ਦੇ ਅੰਦਰ ਹੀ ਮਿੱਲਾਂ ਨੂੰ ਪੈਸੇ ਦਾ ਭੁਗਤਾਨ ਕਰਨਾ ਹੁੰਦਾ ਹੈ ਪਰ ਗੰਨਾ ਮਿੱਲ ਵਾਲੇ ਆਪਣੇ-ਆਪ ਨੂੰ ਨੁਕਸਾਨ ਵਿਚ ਵਿਖਾ ਕੇ ਕਿਸਾਨਾਂ ਦੀ ਪੇਮੈਂਟ ਰੋਕ ਦਿੰਦੇ ਹਨ। ਅਜਿਹੇ ਵਿਚ ਜਦੋਂ ਤਕ ਐੱਮ . ਐੱਸ. ਪੀ. ਉੱਤੇ ਕੋਈ ਲਿਖਤੀ ਕਾਨੂੰਨ ਨਹੀਂ ਬਣ ਜਾਂਦਾ, ਤਦ ਤਕ ਕਿਸਾਨਾਂ ਦਾ ਫਾਇਦਾ ਨਹੀਂ ਹੋਣ ਵਾਲਾ ।

PunjabKesari

ਇੰਗਲੈਂਡ ਤੋਂ ਪਾਣੀ ਲੈ ਕੇ ਜਵਾਨ ਗਾਜ਼ੀਪੁਰ ਪੁੱਜਾ-
ਧਰਨੇ ਵਾਲੀ ਥਾਂ ਉੱਤੇ ਇੰਗਲੈਂਡ ਤੋਂ ਪਾਣੀ ਲੈ ਕੇ ਇਕ ਜਵਾਨ ਰੋਹਿਤ ਅਹਿਲਾਤ ਗਾਜ਼ੀਪੁਰ ਪੁੱਜਾ। ਉਸਦਾ ਕਹਿਣਾ ਹੈ ਕਿ ਮੈਂ ਇੰਗਲੈਂਡ ’ਚ ਸਾਫਟਵੇਅਰ ਇੰਜੀਨੀਅਰ ਹਾਂ ਅਤੇ ਮੈਂ ਸਿਰਫ ਕਿਸਾਨ ਅੰਦੋਲਨ ਲਈ ਇੱਥੇ ਆਇਆ ਹਾਂ। ਮੈਂ ਆਪਣੇ ਦੇਸ਼ ਦੇ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਕਿਸਾਨ ਦੇ ਬੇਟੇ- ਬੇਟੀਆਂ, ਜੋ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਬੈਠੇ ਹਨ, ਉਨ੍ਹਾਂ ਨੂੰ ਇਸ ਅੰਦੋਲਨ ਵਿਚ ਆਉਣਾ ਚਾਹੀਦਾ ਹੈ। ਅਸੀਂ ਕਿਸਾਨ ਪਰਿਵਾਰਾਂ ’ਚੋਂ ਹਾਂ, ਇਸ ਲਈ ਅਸੀਂ ਆਪਣੀ ਮਿੱਟੀ ਨੂੰ ਨਹੀਂ ਭੁੱਲ ਸਕਦੇ ।

PunjabKesari

ਕਿਸਾਨ ਕ੍ਰਾਂਤੀ ਗੇਟ ’ਤੇ ਤਿਰੰਗੇ ਦਾ ਹੋਵੇਗਾ ਨਿਰਮਾਣ-
ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਇੱਥੇ ਕਿਸਾਨ ਕ੍ਰਾਂਤੀ ਗੇਟ ਉੱਤੇ ਤਿਰੰਗੇ ਦਾ ਨਿਰਮਾਣ ਹੋਵੇਗਾ। ਉਨ੍ਹਾਂ ਕਿਹਾ ਕਿ ਜਿਸ ਤਿਰੰਗੇ ਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਉਸੇ ਤਿਰੰਗੇ ਦਾ ਇੱਥੇ ਨਿਰਮਾਣ ਹੋਵੇਗਾ। ਜੋ ਪਾਣੀ ਦੇਸ਼-ਵਿਦੇਸ਼ ਤੋਂ ਆ ਰਿਹਾ ਹੈ, ਉਸੇ ਦੀ ਮਦਦ ਨਾਲ ਇਕ ਚਬੂਤਰਾ ਬਣੇਗਾ ਅਤੇ ਉਸ ’ਤੇ ਅਸੀਂ ਤਿਰੰਗਾ ਲਾਵਾਂਗੇ । ਜਦੋਂ ਵੀ ਦੇਸ਼ ਵਿੱਚ ਕਿਸਾਨ ਕ੍ਰਾਂਤੀ ਹੋਵੇਗੀ, ਇਸ ਸਥਾਨ ਨੂੰ ਯਾਦ ਰੱਖਿਆ ਜਾਵੇਗਾ ।

PunjabKesari

ਗਾਜ਼ੀਪੁਰ ਬਾਰਡਰ ’ਤੇ ਜੇ. ਐੱਨ. ਯੂ. ਦੇ ਵਿਦਿਆਰਥੀਆਂ ਨੇ ਪੇਸ਼ ਕੀਤਾ ਨੁੱਕੜ ਨਾਟਕ
ਗਾਜ਼ੀਪੁਰ ਬਾਰਡਰ ’ਤੇ ਰੰਗ ਮੰਚ ਦੇ ਕੋਲ ਜੇ. ਐੱਨ. ਯੂ. ਦੇ ਵਿਦਿਆਰਥੀਆਂ ਨੇ ਨੁੱਕਡ਼ ਨਾਟਕ ਪੇਸ਼ ਕਰ ਕੇ ਕਿਸਾਨਾਂ ਨਾਲ ਜੁਡ਼ੀਆਂ ਸਮੱਸਿਆਵਾਂ ਬਾਰੇ ਜਾਗਰੂਕਤਾ ਫੈਲਾਈ ਅਤੇ ਤਿੰਨੇ ਖੇਤੀਬਾੜੀ ਕਾਨੂੰਨਾਂ ਦੀਆਂ ਕਮੀਆਂ ਨੂੰ ਡਰਾਮੇ ਵਿਚ ਪੇਸ਼ ਕੀਤਾ ਗਿਆ ।

PunjabKesari

ਸੰਤਾਂ ਨੇ ਵੀ ਦਿੱਤਾ ਸਮਰਥਨ
ਸੋਮਵਾਰ ਦੇ ਧਰਨੇ ਵਾਲੀ ਜਗ੍ਹਾ ’ਤੇ ਲੋਕਾਂ ਦਾ ਲਗਾਤਾਰ ਆਉਣਾ ਜਾਰੀ ਹੈ। ਯੂ. ਪੀ. ਦੇ ਮੁਜੱਫਰਨਗਰ ਅਤੇ ਰਾਮਪੁਰ ਤੋਂ ਬੀਬੀਅਾਂ ਦਾ ਇਕ ਜੱਥਾ ਇੱਥੇ ਅੱਪੜਿਆ। ਉਥੇ ਹੀ ਧਰਨਾ ਸਥਾਨ ’ਤੇ 3 ਵਜੇ ਕਾਸ਼ੀ ਸੁਮੇਰੂ ਪੀਠ ਦੇ ਜਗਤਗੁਰੂ ਸ਼ੰਕਰਾਚਾਰਿਆ ਸਵਾਮੀ ਨਰਿੰਦਰਾਨੰਦ ਸਰਸਵਤੀ ਅਤੇ ਕਲਿਕ ਪੀਠਾਧੀਸ਼ਵਰ ਆਚਾਰਿਆ ਪ੍ਰਮੋਦ ਕ੍ਰਿਸ਼ਣਮ ਸੰਤਾਂ ਦਾ 11 ਮੈਂਬਰੀ ਵਫਦ ਭਾਰਤੀ ਕਿਸਾਨ ਯੂਨੀਅਨ ਨੂੰ ਆਪਣਾ ਸਮਰਥਨ ਦੇਣ ਲਈ ਗਾਜ਼ੀਪੁਰ ਬਾਰਡਰ ਅੱਪੜਿਆ । ਨਰਿੰਦਰਾਨੰਦ ਸਰਸਵਤੀ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਜਾਣ, ਜੇਕਰ ਅਜਿਹਾ ਨਾ ਹੋਇਆ ਤਾਂ ਹਵਨ ਵਿਚ ਉਨ੍ਹਾਂ ਦੇ ਸ਼ਾਸਨਕਾਲ ਦੀ ਅੰਤਿਮ ਆਹੂਤੀ ਦਿੱਤੀ ਜਾਵੇਗੀ।


Tanu

Content Editor

Related News