ਕਿਸਾਨ ਅੰਦੋਲਨ: ਖੇਤੀ ਕਾਨੂੰਨਾਂ ਦਾ ਅਨੋਖਾ ਵਿਰੋਧ, ਵਿਅਕਤੀ ਨੇ ''ਮੱਝ'' ਅੱਗੇ ਵਜਾਈ ਬੀਨ
Monday, Dec 07, 2020 - 06:09 PM (IST)
ਨੋਇਡਾ— ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹਨ। ਕਿਸਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਦੇ ਅੰਦੋਲਨ ਦਾ ਅੱਜ 12ਵਾਂ ਦਿਨ ਹੈ। ਇਸ ਦਰਮਿਆਨ ਕਿਸਾਨਾਂ ਨੇ ਮੰਗਲਵਾਰ, 8 ਦਸੰਬਰ ਨੂੰ 'ਭਾਰਤ ਬੰਦ' ਦੀ ਕਾਲ ਦਿੱਤੀ ਹੈ। ਸਰਕਾਰ ਅਤੇ ਕਿਸਾਨਾਂ ਵਿਚਾਵੇ 5 ਦੌਰ ਦੀ ਗੱਲਬਾਤ ਹੋ ਚੁੱਕੀ ਹੈ ਪਰ ਹੁਣ ਤੱਕ ਕੋਈ ਹੱਲ ਨਹੀਂ ਨਿਕਲਿਆ ਹੈ। 9 ਦਸੰਬਰ ਨੂੰ ਕਿਸਾਨ ਅਤੇ ਕੇਂਦਰ ਸਰਕਾਰ ਵਿਚਾਲੇ 6ਵੇਂ ਦੌਰ ਦੀ ਬੈਠਕ ਹੋਵੇਗੀ।
ਇਹ ਵੀ ਪੜ੍ਹੋ: ਕਿਸਾਨਾਂ ਦਾ ਸਿਦਕ ਤੇ ਹੌਂਸਲਾ : ‘ਅਸੀਂ ਵੱਡੇ ਦਿਲਾਂ ਵਾਲੇ, ਕਦੇ ਨਹੀਓਂ ਡੋਲਦੇ’ (ਵੇਖੋ ਤਸਵੀਰਾਂ)
#WATCH | नोएडा: कृषि कानूनों के खिलाफ विरोध प्रदर्शन करते हुए एक व्यक्ति ने भैंस के आगे बीन बजाई। #FarmersProtest pic.twitter.com/h8PdluagHj
— ANI_HindiNews (@AHindinews) December 7, 2020
ਕਿਸਾਨਾਂ ਵਲੋਂ ਕੇਂਦਰ ਨਾਲ ਗੱਲਬਾਤ 'ਚ ਕੋਈ ਸਿੱਟਾ ਨਾ ਨਿਕਲਦਾ ਵੇਖ ਕੇ ਉਨ੍ਹਾਂ ਨੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਚਿਤਾਵਨੀ ਦਿੱਤੀ ਹੈ। ਕਿਸਾਨ ਅੰਦੋਲਨ ਦਰਮਿਆਨ ਨੋਇਡਾ ਵਿਚ ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਇਕ ਵਿਅਕਤੀ ਨੇ ਮੱਝ ਅੱਗੇ ਬੀਨ ਵਜਾ ਕੇ ਵਿਰੋਧ ਜ਼ਾਹਰ ਕੀਤਾ। ਵਿਅਕਤੀ ਦੀ ਵੀਡੀਓ ਵੀ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ: 8 ਦਸੰਬਰ ਨੂੰ ਭਾਰਤ ਬੰਦ, ਕਿਸਾਨਾਂ ਦਾ ਐਲਾਨ- ਹੁਣ ਮੋਦੀ ਸੁਣੇ ਸਾਡੀ 'ਮਨ ਕੀ ਬਾਤ'
ਦੱਸਣਯੋਗ ਹੈ ਕਿ ਦਿੱਲੀ ਦੀਆਂ ਸੜਕਾਂ 'ਤੇ ਬੈਠੇ ਕਿਸਾਨਾਂ ਨੂੰ ਸਿਆਸੀ ਦਲਾਂ, ਫ਼ਿਲਮੀ ਹਸਤੀਆਂ ਅਤੇ ਸਮਾਜ ਦੇ ਵੱਖ-ਵੱਖ ਤਬਕਿਆਂ ਦੇ ਲੋਕਾਂ ਵਲੋਂ ਸਮਰਥਨ ਮਿਲ ਰਿਹਾ ਹੈ। ਕਿਸਾਨ ਦਿੱਲੀ ਦੇ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਸਰਹੱਦਾਂ 'ਤੇ ਪਿਛਲੇ 11 ਦਿਨਾਂ ਤੋਂ ਡਟੇ ਹਨ, ਅੱਜ ਅੰਦੋਲਨ ਦਾ 12ਵਾਂ ਦਿਨ ਹੈ। ਕਿਸਾਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ 'ਤੇ ਅੜੇ ਹਨ ਪਰ ਸਰਕਾਰ ਨੇ ਕਾਨੂੰਨਾਂ 'ਚ ਸੋਧ ਕਰਨ ਦੀ ਗੱਲ ਆਖੀ ਹੈ, ਜਿਸ ਨੂੰ ਕਿਸਾਨ ਠੁਕਰਾ ਚੁੱਕੇ ਹਨ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ: ਹੱਕਾਂ ਦੀ ਲੜਾਈ ਲਈ ਧਰਨੇ 'ਚ ਬੀਬੀਆਂ ਵੀ ਡਟੀਆਂ (ਵੇਖੋ ਤਸਵੀਰਾਂ)
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ