ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਰਾਜਨੀਤੀ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ : ਵੈਂਕਈਆ ਨਾਇਡੂ

09/20/2021 11:40:53 AM

ਗੁਰੂਗ੍ਰਾਮ (ਹਰਿਆਣਾ)- ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ ਐਤਵਾਰ ਨੂੰ ਕਿਹਾ ਕਿ ਵੋਟ ਲਈ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ, ਕਿਉਂਕਿ ਇਸ ਨਾਲ ਦੇਸ਼ ’ਚ ਵੰਡ ਹੋਵੇਗੀ। ਕਿਸਾਨਾਂ ਦਾ ਪ੍ਰਸ਼ੰਸਾ ਕਰਦੇ ਹੋਏ ਨਾਇਡੂ ਨੇ ਕਿਹਾ ਕਿ ਖੇਤੀਬਾੜੀ ਦੇਸ਼ ਦੀ ਅਰਥਵਿਵਸਥਾ ਦੀ ਰੀੜ੍ਹ ਹੈ ਅਤੇ ਜਦੋਂ ਅਰਥਵਿਵਸਥਾ ਦੇ ਹੋਰ ਸਾਰੇ ਖੇਤਰਾਂ ਨੂੰ ਨੁਕਸਾਨ ਹੋਇਆ ਹੈ, ਖੇਤੀ ਖੇਤਰ ’ਚ ਉਤਪਾਦਨ ਲਗਾਤਾਰ 2 ਸਾਲਾਂ ਤੱਕ ਵਧਿਆ ਹੈ। ਉਨ੍ਹਾਂ ਕਿਹਾ,‘‘ਸਾਰੀਆਂ ਸਰਕਾਰਾਂ ਨੂੰ ਕਿਸਾਨਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਅਤੇ ਫ਼ਸਲਾਂ ਦੇ ਲਾਭਕਾਰੀ ਮੁੱਲ ਯਕੀਨੀ ਕਰਨੇ ਚਾਹੀਦੇ ਹਨ। ਕਿਸਾਨਾਂ ਅਤੇ ਸਰਕਾਰਾਂ ਵਿਚਾਲੇ ਹਮੇਸ਼ਾ ਗੱਲਬਾਤ ਹੋਣੀ ਚਾਹੀਦੀ ਹੈ।’’ ਨਾਇਡੂ ਨੇ ਕਿਹਾ,‘‘ਪਰ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਰਾਜਨੀਤੀ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਜਦੋਂ ਇਸ ਨੂੰ ਵੋਟ ਨਾਲ ਜੋੜਿਆ ਜਾਂਦਾ ਹੈ ਤਾਂ ਹਮੇਸ਼ਾ ਵੰਡ ਹੁੰਦੀ ਹੈ। ਰਾਜਨੀਤੀ ਸਿਰਫ਼ ਰਾਜਨੀਤਕ ਖੇਤਰ ’ਚ ਹੋਣੀ ਚਾਹੀਦੀ ਹੈ।’’

ਇਹ ਵੀ ਪੜ੍ਹੋ : ‘15 ਸਤੰਬਰ’ ਦੀ ਤਾਰੀਖ਼ ਇਸ ਜੋੜੇ ਲਈ ਸਾਬਤ ਹੋਈ ‘ਖੁਸ਼ੀ ਤੇ ਗ਼ਮ’, ਜਾਣੋ ਇਸ ਦੇ ਪਿੱਛੇ ਦੀ ਵਜ੍ਹਾ

PunjabKesari

ਨਾਇਡੂ ਨੇ ਐਤਵਾਰ ਨੂੰ ਇੱਥੇ ਇਕ ਸਭਾ ’ਚ ਹਰਿਆਣਵੀ ਕਿਸਾਨ ਆਗੂ, ਸਰ ਛੋਟੂ ਰਾਮ ਦੇ ਜੀਵਨ ਅਤੇ ਲੇਖਨ ’ਤੇ 5 ਭਾਗਾਂ ਦੇ ਇਕੱਠੇ ਕੰਮਾਂ ਦੇ ਸ਼ੁੱਭ ਆਰੰਭ ਦੌਰਾਨ ਇਹ ਗੱਲ ਕਹੀ। ਨਾਇਡੂ ਨੇ ਅੱਗੇ ਕਿਹਾ ਕਿ ਹਾਲਾਂਕਿ ਲੋਕਾਂ ਨੂੰ ਸਰਕਾਰ ਤੋਂ ਸਵਾਲ ਕਰਨ ਦਾ ਅਧਿਕਾਰ ਹੈ ਪਰ ਉਨ੍ਹਾਂ ਨੂੰ ਨਵੇਂ ਵਿਚਾਰ ਪ੍ਰਾਪਤ ਕਰਨ ਲਈ ਤਿਆਰ ਰਹਿਣਾ ਚਾਹੀਦਾ। ਉਨ੍ਹਾਂ ਕਿਹਾ,‘‘ਪੂਰੇ ਦੇਸ਼ ਲਈ ਇਕ ਹੀ ਬਜ਼ਾਰ ਕਿਉਂ ਨਹੀਂ ਹੋ ਸਕਦਾ? ਇਹ ਹੱਸੋਹੀਣ ਹੈ ਕਿ ਤਾਮਿਲਨਾਡੂ ’ਚ ਆਂਧਰਾ ਪ੍ਰਦੇਸ਼ ਦੇ ਚਾਵਲ ਨਹੀਂ ਵੇਚੇ ਜਾ ਸਕਦੇ ਹਨ।’’ ਇਸ ਪ੍ਰੋਗਰਾਮ ’ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਤੇ ਕਈ ਹੋਰ ਲੋਕ ਵੀ ਸ਼ਾਮਲ ਹੋਏ। ਦੱਸਣਯੋਗ ਹੈ ਕਿ ਕਿਸਾਨ ਪਿਛਲੇ ਸਾਲ 26 ਨਵੰਬਰ ਤੋਂ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ ਆਗੂਆਂ ਅਤੇ ਕੇਂਦਰ ਨੇ ਕਈ ਦੌਰ ਦੀ ਗੱਲਬਾਤ ਕੀਤੀ ਹੈ ਪਰ ਗਤੀਰੋਧ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ : ਕੈਪਟਨ ਦੇ ਅਸਤੀਫ਼ੇ ’ਤੇ ਅਨਿਲ ਵਿਜ ਨੇ ਕਹੀ ਵੱਡੀ ਗੱਲ, ਨਵਜੋਤ ਸਿੱਧੂ ਨੂੰ ਦੱਸਿਆ ਇਸ ਦਾ ਜ਼ਿੰਮੇਵਾਰ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News