ਕਿਸਾਨਾਂ ਦਾ ਦਿੱਲੀ ਕੂਚ, ਸੁਰੱਖਿਆ ਸਖ਼ਤ; ਪੁਲਸ ਨੇ ਬਣਾਈ 5 ਲੇਅਰ ਸਕਿਓਰਿਟੀ, ਤੋੜਨਾ ਨਾ-ਮੁਮਕਿਨ

Monday, Feb 12, 2024 - 05:31 PM (IST)

ਬਹਾਦਰਗੜ੍ਹ- ਰਾਜਧਾਨੀ ਦਿੱਲੀ ਅਤੇ ਹਰਿਆਣਾ ਦੇ ਟਿੱਕਰੀ ਬਾਰਡਰ 'ਤੇ ਕਿਸਾਨਾਂ ਨੂੰ ਰੋਕਣ ਲਈ ਪੁਲਸ ਪ੍ਰਸ਼ਾਸਨ ਨੇ ਸਖ਼ਤ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ। ਟਿੱਕਰੀ ਸਰਹੱਦ ਦੇ ਨਾਲ ਮੈਟਰੋ ਰੇਲ ਦੇ ਖੰਭਿਆਂ 'ਤੇ CCTV ਕੈਮਰੇ ਲਗਾਏ ਗਏ ਹਨ। ਟਿੱਕਰੀ ਸਰਹੱਦ 'ਤੇ 5 ਲੇਅਰ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਨਾਲ ਹੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਨੀਮ ਫ਼ੌਜੀ ਬਲਾਂ ਅਤੇ ਪੁਲਸ ਫੋਰਸ ਤਾਇਨਾਤ ਕੀਤੀ ਗਈ ਹੈ। ਇੰਨਾ ਹੀ ਨਹੀਂ ਉੱਚ ਗੁਣਵੱਤਾ ਵਾਲੇ ਕੈਮਰੇ ਅਤੇ ਸਾਊਂਡ ਸਿਸਟਮ ਵੀ ਲਾਇਆ ਗਿਆ ਹੈ। 

ਇਹ ਵੀ ਪੜ੍ਹੋ- ਕਿਸਾਨਾਂ ਦੇ 'ਦਿੱਲੀ ਕੂਚ' ਨੂੰ ਰੋਕਣ ਲਈ ਸ਼ੰਭੂ ਬਾਰਡਰ 'ਤੇ ਪੁਲਸ ਨੇ ਛੱਡੇ ਹੰਝੂ ਗੈਸ ਦੇ ਗੋਲੇ (ਵੀਡੀਓ)

PunjabKesari

ਪੁਲਸ ਪ੍ਰਸ਼ਾਸਨ ਨੇ ਵਿਵਸਥਾ ਨੂੰ ਸੰਭਾਲਣ ਲਈ ਆਪਣਾ ਟੈਂਟ ਲਗਾ ਲਿਆ ਹੈ ਅਤੇ ਦਿੱਲੀ ਤੋਂ ਬਹਾਦਰਗੜ੍ਹ ਨੂੰ ਆਉਣ ਵਾਲੀ ਸੜਕ ਨੂੰ ਵੀ ਬੈਰੀਕੇਡ ਲਗਾ ਕੇ ਰੋਕ ਦਿੱਤਾ ਗਿਆ ਹੈ। ਟਿੱਕਰੀ ਸਰਹੱਦ 'ਤੇ ਦੇਰ ਸ਼ਾਮ ਤੱਕ ਨੀਮ ਫੌਜੀ ਬਲਾਂ ਦੀ ਇਕ ਕੰਪਨੀ ਵੀ ਤਾਇਨਾਤ ਕੀਤਾ ਜਾ ਸਕਦਾ ਹੈ। ਇੰਨਾ ਹੀ ਨਹੀਂ ਦਿੱਲੀ ਪੁਲਸ ਨੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ​​ਕਰਨ ਲਈ ਸਰਕਾਰ ਤੋਂ ਵਾਧੂ ਸੁਰੱਖਿਆ ਬਲਾਂ ਦੀਆਂ 20 ਕੰਪਨੀਆਂ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ-  ਕਿਸਾਨਾਂ ਦਾ 'ਦਿੱਲੀ ਚਲੋ ਮਾਰਚ'; ਸਰਹੱਦਾਂ 'ਤੇ ਸਖ਼ਤੀ, ਤਸਵੀਰਾਂ 'ਚ ਵੇਖੋ ਪੁਲਸ ਦੀ ਸਖ਼ਤ ਪਹਿਰੇਦਾਰੀ

PunjabKesari

13 ਫਰਵਰੀ ਨੂੰ ਕਿਸਾਨਾਂ ਨੇ ਕੀਤਾ 'ਦਿੱਲੀ ਚਲੋ' ਦਾ ਐਲਾਨ

ਦੱਸ ਦੇਈਏ ਕਿ ਕਿਸਾਨਾਂ ਨੇ 13 ਫਰਵਰੀ ਨੂੰ ‘ਦਿੱਲੀ ਚਲੋ’ ਦਾ ਐਲਾਨ ਕੀਤਾ ਹੈ। ਇਸ ਨੂੰ ਵੇਖਦੇ ਹੋਏ ਦਿੱਲੀ ਪੁਲਸ ਪੂਰੀ ਤਰ੍ਹਾਂ ਸਰਗਰਮ ਹੋ ਗਈ ਹੈ। ਇਕ ਪਾਸੇ ਦਿੱਲੀ ਨੂੰ ਜਾਣ ਵਾਲੀਆਂ ਸੜਕਾਂ 'ਤੇ ਕੰਡਿਆਲੀ ਤਾਰ ਨਾਲ ਲੈਸ ਬੈਰੀਕੇਡਜ਼ ਲਗਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਇਸ ਲਈ ਸੀਮੈਂਟ ਅਤੇ ਕੰਕਰੀਟ ਦੇ ਬਣੇ ਛੋਟੇ-ਵੱਡੇ ਬੈਰੀਕੇਡ ਵੀ ਮੰਗਵਾਏ ਗਏ ਹਨ। ਇਸ ਦੇ ਨਾਲ ਹੀ ਲੋਹੇ ਦੇ ਵੱਡੇ-ਵੱਡੇ ਕੰਟੇਨਰ ਵੀ ਲਿਆ ਕੇ ਸੜਕ 'ਤੇ ਰੱਖੇ ਗਏ ਹਨ। ਇਹ ਸਾਰੀ ਕਵਾਇਦ ਕਿਸਾਨਾਂ ਨੂੰ ਦੇਸ਼ ਦੀ ਰਾਜਧਾਨੀ ਦਿੱਲੀ 'ਚ ਦਾਖ਼ਲ ਹੋਣ ਤੋਂ ਰੋਕਣ ਲਈ ਕੀਤੀ ਜਾ ਰਹੀ ਹੈ। ਰਾਜਧਾਨੀ ਦਿੱਲੀ ਦੇ ਟਿੱਕਰੀ ਬਾਰਡਰ 'ਤੇ ਏ. ਸੀ. ਪੀ ਪੱਧਰ ਦੇ 6 ਅਧਿਕਾਰੀ ਅਤੇ 150 ਤੋਂ ਵੱਧ ਪੁਲਸ ਕਾਮੇ ਤਾਇਨਾਤ ਕੀਤੇ ਗਏ ਹਨ।

ਇਹ ਵੀ ਪੜ੍ਹੋ-  ਦਿੱਲੀ ਕੂਚ ਜਾਂ ਨਿਕਲੇਗਾ ਹੱਲ! ਕੇਂਦਰੀ ਮੰਤਰੀਆਂ ਨਾਲ ਕਿਸਾਨਾਂ ਦੀ ਅਹਿਮ ਮੀਟਿੰਗ ਅੱਜ

PunjabKesari

ਜੇਕਰ ਹਰਿਆਣਾ ਪੁਲਸ ਦੀ ਗੱਲ ਕਰੀਏ ਤਾਂ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੀ ਪੁਲਸ ਵੀ ਮੁਸਤੈਦ ਨਜ਼ਰ ਆ ਰਹੀ ਹੈ। ਬਹਾਦੁਰਗੜ੍ਹ ਦੇ ਸੈਕਟਰ-9 ਮੋੜ ’ਤੇ ਬੈਰੀਕੇਡ ਲਾਏ ਗਏ ਹਨ। ਵਾਹਨਾਂ ਦੇ ਰੂਟ ਮੋੜਨ ਦਾ ਕੰਮ ਵੀ ਜਾਰੀ ਹੈ। ਇੰਨਾ ਹੀ ਨਹੀਂ ਹਰਿਆਣਾ ਪੁਲਸ ਨੇ ਝੱਜਰ ਜ਼ਿਲ੍ਹੇ 'ਚ 11 ਪੁਲਸ ਕੰਪਨੀਆਂ ਤਾਇਨਾਤ ਕੀਤੀਆਂ ਹਨ। ਸੁਰੱਖਿਆ ਪ੍ਰਬੰਧਾਂ ਨੂੰ ਸਖ਼ਤ ਕਰਨ ਲਈ ਪੁਲਸ ਮੁਲਾਜ਼ਮਾਂ ਦੀ ਰਿਹਰਸਲ ਵੀ ਕੀਤੀ ਜਾ ਰਹੀ ਹੈ। ਅਜਿਹੇ 'ਚ ਦੇਖਣਾ ਇਹ ਹੋਵੇਗਾ ਕਿ ਭਲਕੇ ਕਿੰਨੇ ਕਿਸਾਨ ਰਾਜਧਾਨੀ ਦਿੱਲੀ ਵੱਲ ਮਾਰਚ ਕਰਦੇ ਹਨ ਅਤੇ ਪੁਲਸ ਉਨ੍ਹਾਂ ਨੂੰ ਰੋਕਣ 'ਚ ਕਿੰਨੀ ਕਾਮਯਾਬ ਹੁੰਦੀ ਹੈ।

PunjabKesari

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News