ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ਼, ਹੁਕਮ ਜਾਰੀ

Monday, Jul 15, 2024 - 10:48 PM (IST)

ਕਿਸਾਨਾਂ ਦਾ 2 ਲੱਖ ਰੁਪਏ ਤੱਕ ਦਾ ਕਰਜ਼ਾ ਮੁਆਫ਼, ਹੁਕਮ ਜਾਰੀ

ਨੈਸ਼ਨਲ ਡੈਸਕ: ਤੇਲੰਗਾਨਾ ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਉਸ ਵੱਲੋਂ ਐਲਾਨ ਨੀਤੀ ਦੇ ਅਨੁਸਾਰ 2 ਲੱਖ ਰੁਪਏ ਤਕ ਦਾ ਫਸਲੀ ਕਰਜ਼ਾ ਮੁਆਫ ਕੀਤਾ ਜਾਵੇਗਾ। ਰਾਜ ਸਰਕਾਰ ਦੁਆਰਾ ਐਲਾਨ ਕਰਜ਼ਾ ਮੁਆਫੀ ਸਕੀਮ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, 12 ਦਸੰਬਰ, 2018 ਨੂੰ ਜਾਂ ਇਸ ਤੋਂ ਬਾਅਦ ਦਿੱਤੇ ਜਾਂ ਨਵਿਆਉਣ ਵਾਲੇ ਫਸਲੀ ਕਰਜ਼ੇ, ਜਿਨ੍ਹਾਂ ਦੀ ਅਦਾਇਗੀ 9 ਦਸੰਬਰ, 2023 ਤਕ ਕੀਤੀ ਜਾਣੀ ਸੀ, ਨੂੰ ਮੁਆਫ ਕਰ ਦਿੱਤਾ ਜਾਵੇਗਾ। ਸਰਕਾਰ ਨੇ ਕਰਜ਼ਾ ਮੁਆਫੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸੋਮਵਾਰ ਨੂੰ ਤੇਲਗੂ ਵਿਚ ਆਦੇਸ਼ ਜਾਰੀ ਕੀਤੇ।

ਸਰਕਾਰ ਨੇ ਕਿਹਾ ਕਿ ਸਿਵਲ ਸਪਲਾਈ ਵਿਭਾਗ ਦੇ ਪੀਡੀਐੱਸ ਕਾਰਡਾਂ ਦੇ ਡੇਟਾਬੇਸ ਦੀ ਵਰਤੋਂ ਕਿਸਾਨ ਪਰਿਵਾਰਾਂ ਦੀ ਪਛਾਣ ਕਰਨ ਲਈ ਕੀਤੀ ਜਾਵੇਗੀ। ਪਰਿਵਾਰ ਵਿਚ ਇਸਦਾ ਮੁਖੀ, ਉਸਦਾ ਜੀਵਨ ਸਾਥੀ, ਬੱਚੇ ਅਤੇ ਹੋਰ ਸ਼ਾਮਲ ਹੋਣਗੇ। ਹੈਦਰਾਬਾਦ ਸਥਿਤ ਨੈਸ਼ਨਲ ਇਨਫੋਰਮੈਟਿਕਸ ਸੈਂਟਰ (NIC) ਇਸ ਯੋਜਨਾ ਵਿਚ IT ਹਿੱਸੇਦਾਰ ਵਜੋਂ ਕੰਮ ਕਰੇਗਾ।

ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਰਜ਼ਾ ਮੁਆਫ਼ੀ ਸਕੀਮ ਨੂੰ ਲਾਗੂ ਕਰਨ ਲਈ ਹਰੇਕ ਬੈਂਕ ਵਿਚ ਇੱਕ ਨੋਡਲ ਅਫ਼ਸਰ ਨਿਯੁਕਤ ਕੀਤਾ ਜਾਣਾ ਚਾਹੀਦਾ ਹੈ। ਨੋਡਲ ਅਫਸਰ ਰਾਜ ਦੇ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਅਤੇ ਐੱਨਆਈਸੀ ਵਿਚਕਾਰ ਤਾਲਮੇਲ ਦਾ ਕੰਮ ਕਰੇਗਾ। ਉਚਿਤ ਕਰਜ਼ਾ ਮੁਆਫੀ ਦੀ ਰਕਮ ਸਿੱਧੇ ਲਾਭ ਟਰਾਂਸਫਰ ਰਾਹੀਂ ਲਾਭਪਾਤਰੀ ਕਿਸਾਨ ਦੇ ਕਰਜ਼ੇ ਦੇ ਖਾਤੇ ਵਿਚ ਜਮ੍ਹਾ ਕੀਤੀ ਜਾਵੇਗੀ।


author

DILSHER

Content Editor

Related News