ਕਿਸਾਨ ਆਗੂ UP ਚੋਣਾਂ ਦਾ ਬਦਲਣਗੇ ਮਾਹੌਲ, ਇਨ੍ਹਾਂ 3 ਜ਼ਿਲ੍ਹਿਆਂ ਦਾ ਕਰਨਗੇ ਦੌਰਾ

Tuesday, Feb 22, 2022 - 04:18 PM (IST)

ਕਿਸਾਨ ਆਗੂ UP ਚੋਣਾਂ ਦਾ ਬਦਲਣਗੇ ਮਾਹੌਲ, ਇਨ੍ਹਾਂ 3 ਜ਼ਿਲ੍ਹਿਆਂ ਦਾ ਕਰਨਗੇ ਦੌਰਾ

ਨੋਇਡਾ (ਭਾਸ਼ਾ)— ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤਹਿਤ ਪ੍ਰਯਾਗਰਾਜ, ਗੋਰਖਪੁਰ ਅਤੇ ਵਾਰਾਣਸੀ ਵਿਚ ਹੋਣ ਵਾਲੀਆਂ ਵੋਟਾਂ ਤੋਂ ਪਹਿਲਾਂ ਕਿਸਾਨ ਆਗੂ ਰਾਕੇਸ਼ ਟਿਕੈਤ ਅਤੇ ਸੰਯੁਕਤ ਕਿਸਾਨ ਮੋਰਚਾ (ਐੱਸ. ਕੇ. ਐੱਮ.) ਦੇ ਹੋਰ ਆਗੂ ਇਨ੍ਹਾਂ ਜ਼ਿਲ੍ਹਿਆਂ ਦਾ ਦੌਰਾ ਕਰਨਗੇ। ਟਿਕੈਤ ਐੱਸ. ਕੇ. ਐੱਮ. ਦੇ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਹਨ। ਸੰਯੁਕਤ ਕਿਸਾਨ ਮੋਰਚਾ ਕਈ ਕਿਸਾਨ ਜਥੇਬੰਦੀਆਂ ਦਾ ਸਾਂਝਾ ਮੰਚ ਹੈ, ਜਿਸ ਨੇ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚਲੇ ਕਿਸਾਨਾਂ ਦੇ ਅੰਦੋਲਨ ਦੀ ਅਗਵਾਈ ਕੀਤੀ ਸੀ। 

ਇਹ ਵੀ ਪੜ੍ਹੋ: ਡੇਰਾ ਸੱਚਾ ਸੌਦਾ ਮੁਖੀ ਬਾਬਾ ਰਾਮ ਰਹੀਮ ਨੂੰ ਮਿਲੀ Z+ ਸੁਰੱਖਿਆ

PunjabKesari

ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਸੌਰਭ ਓਪਾਧਿਆਏ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚਾ 23 ਫਰਵਰੀ ਨੂੰ ਪ੍ਰਯਾਗਰਾਜ ’ਚ, 28 ਫਰਵਰੀ ਨੂੰ ਗੋਰਖਪੁਰ ਅਤੇ 2 ਮਾਰਚ ਨੂੰ ਵਾਰਾਣਸੀ ’ਚ ਪੱਤਰਕਾਰ ਸੰਮੇਲਨ ਕਰਨਗੇ। ਓਪਾਧਿਆਏ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਿਸਾਨ ਆਗੂ ਰਾਕੇਸ਼ ਟਿਕੈਤ, ਸ਼ਿਵਕੁਮਾਰ ਸ਼ਰਮਾ ‘ਕੱਕਾਜੀ’, ਯੋਗੇਂਦਰ ਯਾਦਵ ਅਤੇ ਹੋਰ ਆਗੂ ਸੰਯੁਕਤ ਕਿਸਾਨ ਮੋਰਚਾ ਦੇ ਇਸ ਪ੍ਰੋਗਰਾਮ ’ਚ ਸ਼ਿਰਕਤ ਕਰਨਗੇ। ਇਸ ਦੌਰਾਨ ਅਸੀਂ ਇਹ ਨਹੀਂ ਕਹਾਂਗੇ ਕਿ ਕਿਸ ਦੇ ਪੱਖ ਵਿਚ ਵੋਟਾਂ ਪਾਈਆਂ ਜਾਣ। ਅਸੀਂ ਬਸ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਉਹ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣ, ਜੋ ਕਿਸਾਨਾਂ ਖਿਲਾਫ਼ ਹਨ। 

ਇਹ ਵੀ ਪੜ੍ਹੋ: ਹੰਝੂਆਂ ਨਾਲ ਧੋਤੇ ਲਾੜੀ ਦੇ ਮਹਿੰਦੀ ਵਾਲੇ ਹੱਥ; ਵਿਆਹ ਤੋਂ ਪਹਿਲਾਂ ਲਾੜੇ ਦੀ ਮੌਤ ਨੇ ਚਕਨਾਚੂਰ ਕੀਤੇ ਸੁਫ਼ਨੇ

ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ’ਚ 7 ਪੜਾਅ ’ਚ ਕੁੱਲ 403 ਸੀਟਾਂ ’ਤੇ ਵੋਟਾਂ ਪੈਣੀਆਂ ਹਨ। ਭਲਕੇ 23 ਫਰਵਰੀ ਨੂੰ ਵੋਟਾਂ ਦਾ ਚੌਥਾ ਪੜਾਅ ਹੈ, ਜਿਸ ’ਚ 9 ਜ਼ਿਲ੍ਹਿਆਂ ਦੀਆਂ 59 ਵਿਧਾਨ ਸਭਾ ਸੀਟਾਂ ’ਤੇ ਵੋਟਾਂ ਪੈਣਗੀਆਂ। ਚੌਥੇ ਪੜਾਅ ’ਚ ਕੁੱਲ 624 ਉਮੀਦਵਾਰ ਚੋਣ ਮੈਦਾਨ ਵਿਚ ਹਨ। ਪ੍ਰਯਾਗਰਾਜ ਵਿਚ 27 ਫਰਵਰੀ ਨੂੰ, ਗੋਰਖਪੁਰ ’ਚ 3 ਮਾਰਚ ਨੂੰ ਅਤੇ ਵਾਰਾਣਸੀ ’ਚ 7 ਮਾਰਚ ਨੂੰ ਵੋਟਾਂ ਪੈਣਗੀਆਂ। ਵਿਧਾਨ ਸਭਾ ਚੋਣਾਂ ਦੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ।

ਇਹ ਵੀ ਪੜ੍ਹੋ: ਸੋਸ਼ਲ ਮੀਡੀਆ ਸਟਾਰ Kili Paul ਨੇ ਲੋਕਾਂ ਦੇ ਦਿਲਾਂ ’ਚ ਬਣਾਈ ਖ਼ਾਸ ਥਾਂ, ਭਾਰਤੀ ਹਾਈ ਕਮਿਸ਼ਨ ਵਲੋਂ ਸਨਮਾਨਤ


author

Tanu

Content Editor

Related News