ਕਿਸਾਨ ਭਾਰਤ ਦੀ ਤਾਕਤ ਹਨ : ਰਾਹੁਲ ਗਾਂਧੀ

Sunday, Jul 16, 2023 - 06:25 PM (IST)

ਕਿਸਾਨ ਭਾਰਤ ਦੀ ਤਾਕਤ ਹਨ : ਰਾਹੁਲ ਗਾਂਧੀ

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਆਗੂ ਰਾਹੁਲ ਗਾਂਧੀ ਨੇ ਐਤਵਾਰ ਨੂੰ ਕਿਹਾ ਕਿ ਕਿਸਾਨ ਭਾਰਤ ਦੀ ਤਾਕਤ ਹਨ ਅਤੇ 'ਜੇਕਰ ਅਸੀਂ ਉਨ੍ਹਾਂ ਦੀ ਗੱਲ ਸੁਣੀਏ ਅਤੇ ਉਨ੍ਹਾਂ ਦੀ ਗੱਲ ਸਮਝੀਏ' ਤਾਂ ਦੇਸ਼ ਦੀਆਂ ਕਈ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕਦਾ ਹੈ। ਰਾਹੁਲ ਨੇ ਹਰਿਆਣਾ ਦੇ ਸੋਨੀਪਤ 'ਚ ਕਿਸਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਆਪਣੀ ਹਾਲੀਆ ਗੱਲਬਾਤ ਦਾ ਇਕ ਵੀਡੀਓ ਸਾਂਝਾ ਕੀਤਾ, ਜਿੱਥੇ ਉਨ੍ਹਾਂ ਨੇ ਖੇਤਾਂ 'ਚ ਹੱਲ ਚਲਾਇਆ ਸੀ ਅਤੇ ਬਾਅਦ 'ਚ ਉਨ੍ਹਾਂ ਨਾਲ ਰੋਟੀ ਵੀ ਖਾਧੀ ਸੀ। ਉਨ੍ਹਾਂ ਨੇ 8 ਜੁਲਾਈ ਨੂੰ ਸੋਨੀਪਤ ਜ਼ਿਲ੍ਹੇ ਦੇ ਮਦੀਨਾ ਪਿੰਡ ਦੀ ਯਾਤਰਾ ਕੀਤੀ ਸੀ ਅਤੇ ਕਿਸਾਨਾਂ ਨਾਲ ਉਨ੍ਹਾਂ ਦੇ ਖੇਤਾਂ 'ਚ ਗੱਲਬਾਤ ਕੀਤੀ ਸੀ। ਉਨ੍ਹਾਂ ਨੇ ਲਘੁ ਵੀਡੀਓ ਸਾਂਝੀ ਕਰਦੇ ਹੋਏ ਟਵੀਟ ਕੀਤਾ,''ਝੋਨੇ ਬੀਜਣਾ, ਮੰਜੀ 'ਤੇ ਰੋਟੀ-ਕਿਸਾਨ ਹਨ ਭਾਰਤ ਦੀ ਤਾਕਤ। ਸੋਨੀਪਤ, ਹਰਿਆਣਾ 'ਚ ਮੇਰੀ ਮੁਲਾਕਾਤ 2 ਕਿਸਾਨ ਭਰਾਵਾਂ, ਸੰਜੇ ਮਲਿਕ ਅਤੇ ਤਸਬੀਰ ਕੁਮਾਰ ਨਾਲ ਹੋਈ। ਉਹ ਬਚਪਨ ਦੇ ਜਿਗਰੀ ਦੋਸਤ ਹਨ, ਜੋ ਕਈ ਸਾਲਾਂ ਤੋਂ ਇਕੱਠੇ ਕਿਸਾਨੀ ਕਰ ਰਹੇ ਹਨ।''

 

ਰਾਹੁਲ ਨੇ ਟਵੀਟ 'ਚ ਕਿਹਾ,''ਉਨ੍ਹਾਂ ਨਾਲ ਮਿਲ ਕੇ ਖੇਤਾਂ 'ਚ ਹੱਥ ਵੰਡਾਇਆ, ਝੋਨਾ ਬੀਜਿਆ, ਟਰੈਕਟਰ ਚਲਾਇਆ ਅਤੇ ਦਿਲ ਖੋਲ੍ਹ ਕੇ ਕਈ ਗੱਲਾਂ ਹੋਈਆਂ। ਪਿੰਡ ਦੀਆਂ ਮਹਿਲਾ ਕਿਸਾਨਾਂ ਨੇ ਆਪਣੇ ਪਰਿਵਾਰ ਦੀ ਤਰ੍ਹਾਂ ਪਿਆਰ ਅਤੇ ਸਨਮਾਨ ਦਿੱਤਾ ਅਤੇ ਘਰ ਦੀਆਂ ਬਣੀਆਂ ਰੋਟੀਆਂ ਖੁਆਈਆਂ।'' ਕਾਂਗਰਸ ਆਗੂ ਨੇ ਕਿਹਾ,''ਸੱਚੇ ਅਤੇ ਸਮਝਦਾਰ ਹਨ ਭਾਰਤ ਦੇ ਕਿਸਾਨ- ਆਪਣੀ ਮਿਹਨਤ ਵੀ ਜਾਣਦੇ ਹਨ, ਆਪਣੇ ਅਧਿਕਾਰ ਵੀ ਪਛਾਣਦੇ ਹਨ। ਲੋੜ ਪੈਣ 'ਤੇ ਕਾਲੇ ਕਾਨੂੰਨਾਂ ਖ਼ਿਲਾਫ਼ ਡਟ ਜਾਂਦੇ ਹਨ ਤਾਂ ਨਾਲ ਐੱਮ.ਐੱਸ.ਪੀ. ਅਤੇ ਬੀਮੇ ਦੀ ਸਹੀ ਮੰਗ ਵੀ ਚੁੱਕਦੇ ਹਨ। ਜੇਕਰ ਅਸੀਂ ਉਨ੍ਹਾਂ ਨੂੰ ਸੁਣੀਏ, ਉਨ੍ਹਾਂ ਦੀ ਗੱਲ ਸਮਝੀਏ ਤਾਂ ਦੇਸ਼ ਦੀਆਂ ਕਈ ਸਮੱਸਿਆਵਾਂ ਵੀ ਸੁਲਝ ਸਕਦੀਆਂ ਹਨ।'' ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਸਾਨਾਂ ਨਾਲ ਪੂਰੀ ਗੱਲਬਾਤ ਦਾ ਵੀਡੀਓ ਲਿੰਕ ਵੀ ਸਾਂਝਾ ਕੀਤਾ। ਕਾਂਗਰਸ ਨੇ ਟਵੀਟ ਕੀਤਾ,''ਭਾਰਤ ਨੂੰ ਇਕਜੁਟ ਕਰਨ 'ਚ ਕਿਸਾਨਾਂ ਦਾ ਬਹੁਤ ਵੱਡਾ ਯੋਗਦਾਨ ਹੈ- ਉਨ੍ਹਾਂ ਦਾ ਉਗਾਇਆ ਹੋਇਆ ਅਨਾਜ ਦੇਸ਼ ਦੀ ਹਰ ਥਾਲੀ ਦਾ ਹਿੱਸਾ ਹੈ ਪਰ ਉਨ੍ਹਾਂ ਦੀ ਤਪੱਸਿਆ ਦਾ ਸਹੀ ਫ਼ਲ ਅਤੇ ਸਨਮਾਨ ਨਹੀਂ ਮਿਲਦਾ ਹੈ।''


author

DIsha

Content Editor

Related News