ਦਿੱਲੀ ''ਚ ਧਰਨਿਆਂ ''ਤੇ ਬੈਠੇ ਕਿਸਾਨਾਂ ਦੀ ਜਨਤਾ ਨੂੰ ਅਪੀਲ- ''ਭਾਰਤ ਬੰਦ'' ਦਾ ਕਰੋ ਸਮਰਥਨ

Monday, Dec 07, 2020 - 02:52 PM (IST)

ਦਿੱਲੀ ''ਚ ਧਰਨਿਆਂ ''ਤੇ ਬੈਠੇ ਕਿਸਾਨਾਂ ਦੀ ਜਨਤਾ ਨੂੰ ਅਪੀਲ- ''ਭਾਰਤ ਬੰਦ'' ਦਾ ਕਰੋ ਸਮਰਥਨ

ਨਵੀਂ ਦਿੱਲੀ— ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ 11 ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਮੰਗਲਵਾਰ ਯਾਨੀ ਕਿ 8 ਦਸੰਬਰ ਨੂੰ 'ਭਾਰਤ ਬੰਦ' ਨੂੰ ਆਪਣਾ ਸਮਰਥਨ ਦੇਣ। ਭਾਰਤ ਬੰਦ ਦੇ ਐਲਾਨ ਨੂੰ ਵੱਖ-ਵੱਖ ਸਿਆਸੀ ਪਾਰਟੀਆਂ ਵਲੋਂ ਸਮਰਥਨ ਦੇਣ ਦੇ ਕਦਮ ਦਾ ਵੀ ਕਿਸਾਨਾਂ ਨੇ ਸਵਾਗਤ ਕੀਤਾ ਹੈ। ਕਿਸਾਨ, ਕੇਂਦਰ ਸਰਕਾਰ ਤੋਂ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਕਾਂਗਰਸ, ਆਮ ਆਦਮੀ ਪਾਰਟੀ, ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ, ਰਾਸ਼ਟਰਵਾਦੀ ਕਾਂਗਰਸ ਪਾਰਟੀ, ਮਾਕਪਾ ਅਤੇ ਦਰਮੁਕ ਪਾਰਟੀਆਂ ਨੇ ਭਾਰਤ ਬੰਦ ਨੂੰ ਆਪਣਾ ਸਮਰਥਨ ਦਿੱਤਾ ਹੈ। ਦਿੱਲੀ ਪੁਲਸ ਨੇ ਸਾਵਧਾਨੀ ਦੇ ਤੌਰ 'ਤੇ ਹਰਿਆਣਾ ਅਤੇ ਉੱਤਰ ਪ੍ਰਦੇਸ਼ ਨਾਲ ਲੱਗਦੀਆਂ ਸਰਹੱਦਾਂ 'ਤੇ ਤਾਇਨਾਤੀ ਵਧਾ ਦਿੱਤੀ ਹੈ।

PunjabKesari

ਇਹ ਵੀ ਪੜ੍ਹੋ: ਕਿਸਾਨਾਂ ਦਾ ਸਿਦਕ ਤੇ ਹੌਂਸਲਾ : ‘ਅਸੀਂ ਵੱਡੇ ਦਿਲਾਂ ਵਾਲੇ, ਕਦੇ ਨਹੀਓਂ ਡੋਲਦੇ’ (ਵੇਖੋ ਤਸਵੀਰਾਂ)

ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਆਪਣਾ ਵਿਰੋਧ ਪ੍ਰਦਰਸ਼ਨ ਤੇਜ਼ ਕਰਨਗੇ ਅਤੇ ਰਾਸ਼ਟਰੀ ਰਾਜਧਾਨੀ ਪਹੁੰਚਣ ਵਾਲੇ ਮਾਰਗਾਂ ਨੂੰ ਬੰਦ ਕਰ ਦੇਣਗੇ। ਦੱਸ ਦੇਈਏ ਕਿ ਸਰਕਾਰ ਅਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਿਚਾਲੇ ਹੁਣ ਤੱਕ 5 ਦੌਰ ਦੀ ਬੈਠਕ ਹੋ ਚੁੱਕੀ ਹੈ, ਜੋ ਕਿ ਬੇਸਿੱਟਾ ਰਹੀ। 6ਵੇਂ ਦੌਰ ਦੀ ਬੈਠਕ ਬੁੱਧਵਾਰ ਯਾਨੀ ਕਿ 9 ਦਸੰਬਰ ਨੂੰ ਹੋਣੀ ਹੈ। 

PunjabKesari

ਇਹ ਵੀ ਪੜ੍ਹੋ: ਦਿੱਲੀ 'ਚ ਕਿਸਾਨਾਂ ਦਾ ਅੰਦੋਲਨ ਜਾਰੀ, ਅੱਜ ਕਈ ਖਿਡਾਰੀ ਵਾਪਸ ਕਰਨਗੇ 'ਐਵਾਰਡ'

ਦਿੱਲੀ ਟ੍ਰੈਫਿਕ ਪੁਲਸ ਨੇ ਦਿੱਤੀ ਇਹ ਜਾਣਕਾਰੀ—
ਓਧਰ ਦਿੱਲੀ ਟ੍ਰੈਫਿਕ ਪੁਲਸ ਨੇ ਟਵੀਟ ਕਰ ਕੇ ਸਿੰਘੂ, ਔਚੰਦੀ, ਪਿਆਓ ਮਨੀਯਾਰੀ ਅਤੇ ਮੰਗੇਸ਼ ਸਰਹੱਦਾਂ ਨੂੰ ਬੰਦ ਹੋਣ ਦੀ ਜਾਣਕਾਰੀ ਦਿੱਤੀ ਹੈ। ਟਿਕਰੀ ਅਤੇ ਝਰੋਦਾ ਸਰਹੱਦਾਂ  ਵੀ ਬੰਦ ਹਨ। ਪੁਲਸ ਨੇ ਕਿਹਾ ਕਿ ਰਾਸ਼ਟਰੀ ਹਾਈਵੇਅ-44 ਵੀ ਦੋਹਾਂ ਪਾਸਿਓਂ ਬੰਦ ਹਨ, ਇਸ ਲਈ ਇਸ ਹਾਈਵੇਅ 'ਤੇ ਯਾਤਰਾ ਕਰ ਰਹੇ ਲੋਕਾਂ ਨੂੰ ਬਦਲਵੇਂ ਰੂਟ- ਲਾਮਪੁਰ, ਸਾਫੀਯਾਬਾਦ, ਸਫੋਲੀ ਸਰਹੱਦਾਂ ਤੋਂ ਯਾਤਰਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਉੱਥੇ ਹੀ ਨੋਇਡਾ ਜਾਣ ਵਾਲੇ ਲੋਕਾਂ ਨੂੰ ਡੀ. ਐੱਨ. ਡੀ. ਤੋਂ ਜਾਣ ਦੀ ਸਲਾਹ ਦਿੱਤੀ ਗਈ ਹੈ, ਕਿਉਂਕਿ ਨੋਇਡਾ ਲਿੰਕ ਰੋਡ 'ਤੇ ਚਿੱਲਾ ਸਰਹੱਦ ਵੀ ਆਵਾਜਾਈ ਲਈ ਬੰਦ ਹੈ। 

ਇਹ ਵੀ ਪੜ੍ਹੋ: 8 ਦਸੰਬਰ ਭਾਰਤ ਬੰਦ: ਨਾ ਮਿਲੇਗੀ ਸਬਜ਼ੀ ਤੇ ਨਾ ਮਿਲੇਗਾ ਦੁੱਧ

ਨੋਟ: 'ਭਾਰਤ ਬੰਦ' ਨੂੰ ਲੈ ਕੇ ਕਿਸਾਨਾਂ ਨੇ ਜਨਤਾ ਨੂੰ ਸਮਰਥਨ ਦੇਣ ਦੀ ਕੀਤੀ ਅਪੀਲ, ਕੁਮੈਂਟ ਬਾਕਸ 'ਚ ਦਿਓ ਰਾਏ


author

Tanu

Content Editor

Related News