ਵੱਡੀ ਤੋਂ ਵੱਡੀ ਤਾਕਤ ਨੂੰ ਝੁਕਾਉਣ ਦੀ ਤਾਕਤ ਰੱਖਦੇ ਹਨ ਕਿਸਾਨ-ਮਜ਼ਦੂਰ: ਟਿਕੈਤ
Wednesday, Dec 15, 2021 - 02:40 AM (IST)
ਜੀਂਦ - ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਮੰਗਲਵਾਰ ਨੂੰ ਇੱਥੇ ਕਿਹਾ ਕਿ ਕਿਸਾਨਾਂ ਅਤੇ ਮਜ਼ਦੂਰਾਂ ਵਿੱਚ ਵੱਡੀ ਤੋਂ ਵੱਡੀ ਤਾਕਤ ਨੂੰ ਗੋਡਿਆਂ ਭਾਰ ਝੁਕਾਉਣ ਦੀ ਸ਼ਕਤੀ ਹੁੰਦੀ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਹਾਲ ਹੀ ਵਿੱਚ ਸਮਾਪਤ ਅੰਦੋਲਨ ਨੂੰ ਯਾਦ ਰੱਖਣ ਲਈ ਆਪਣੇ ਘਰਾਂ ਵਿੱਚ ਇੱਕ-ਇੱਕ ਦਰਖ਼ਤ ਲਗਾਉਣ ਦੀ ਅਪੀਲ ਕੀਤੀ। ਕਿਸਾਨਾਂ ਦੇ ਧਰਨੇ ਇੱਥੇ ਖ਼ਤਮ ਕਰਵਾਉਣ ਪੁੱਜੇ ਟਿਕੈਤ ਨੇ ਕਿਸਾਨਾਂ ਨੂੰ ਅੰਦੋਲਨ ਦੀ ਜਿੱਤ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਜਦੋਂ ਵੀ ਅੰਦੋਲਨ ਨੂੰ ਜ਼ਰੂਰਤ ਪਈ, ਹਰਿਆਣਾ ਦੀ ਧਰਤੀ ਤੋਂ ਨਵੀਂ ਤਾਕਤ ਦਿੱਤੀ ਗਈ।
ਉਨ੍ਹਾਂ ਕਿਹਾ, ‘‘ਕਿਸਾਨਾਂ ਨੇ ਅੰਦੋਲਨ ਦੇ ਜ਼ਰੀਏ ਆਪਣੀ ਤਾਕਤ ਨੂੰ ਦਿਖਾ ਦਿੱਤਾ ਹੈ। ਅਜਿਹੇ ਵਿੱਚ ਆਉਣ ਵਾਲੇ ਸਮੇਂ ਵਿੱਚ ਵੀ ਕੋਈ ਵੀ ਸਰਕਾਰ ਕਿਸਾਨਾਂ ਵਿਰੁੱਧ ਇਸ ਤਰ੍ਹਾਂ ਦੀ ਸਾਜ਼ਿਸ਼ ਨੂੰ ਅੰਜਾਮ ਨਹੀਂ ਦੇਵੇਗੀ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਅੰਦੋਲਨ ਦੀ ਯਾਦ ਨੂੰ ਜਿੰਦਾ ਰੱਖਣ ਲਈ ਆਪਣੇ-ਆਪਣੇ ਘਰਾਂ ਵਿੱਚ ਅੰਦੋਲਨ ਦੇ ਨਾਮ ਦਾ ਇੱਕ-ਇੱਕ ਦਰਖ਼ਤ ਜ਼ਰੂਰ ਲਗਾਓ, ਜਿਸ ਨਾਲ ਵਾਤਾਵਰਣ ਵੀ ਵਧੇਗਾ ਅਤੇ ਅੰਦੋਲਨ ਦੀ ਯਾਦ ਵੀ ਤਾਜ਼ਾ ਰਹੇਗੀ।
ਟਿਕੈਤ ਨੇ ਕਿਹਾ, ‘‘ਅਜੇ ਅੰਦੋਲਨ ਬੰਦ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਹੁਣ ਨਸ਼ਾ ਮੁਕਤੀ ਅਤੇ ਦਹੇਜ ਪ੍ਰਥਾ ਨੂੰ ਲੈ ਕੇ ਸਾਮਾਜਿਕ ਅੰਦੋਲਨ ਚਲਾਵਾਂਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇੱਕਜੁੱਟ ਹੋ ਕੇ ਅਜਿਹੇ ਸਾਮਾਜਿਕ ਅੰਦੋਲਨ ਵੀ ਚਲਾਉਣੇ ਪੈਣਗੇ। ਰਾਕੇਸ਼ ਟਿਕੈਤ ਨੇ ਕਿਹਾ ਕਿ ਅੰਦੋਲਨ ਅਜੇ ਮੁਲਤਵੀ ਕੀਤਾ ਗਿਆ ਹੈ ਪਰ ਭਵਿੱਖ ਵਿੱਚ ਵੀ ਅੰਦੋਲਨ ਹੋਣਗੇ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।