ਪੜ੍ਹਾਕੂਆਂ ਲਈ ਆਦਰਸ਼ ਬਣਿਆ ਕਿਸਾਨ ਦਾ ਪੁੱਤ, ਅਮਰੀਕੀ ਯੂਨੀਵਰਸਿਟੀ ਨੇ ਭੇਜਿਆ ਸੱਦਾ
Saturday, Jul 18, 2020 - 03:25 AM (IST)
ਨਵੀਂ ਦਿੱਲੀ - ਅਮਰੀਕਾ ਦੇ ਆਈ.ਵੀ. ਲੀਗ 'ਚ ਅੱਠ ਯੂਨੀਵਰਸਿਟੀਆਂ ਸ਼ਾਮਲ ਹਨ। ਇਹ ਅਮਰੀਕਾ ਦੀਆਂ ਸਿਖ਼ਰ ਦੀਆਂ ਅਤੇ ਕਾਫ਼ੀ ਮਸ਼ਹੂਰ ਯੂਨੀਵਰਸਿਟੀਆਂ ਹਨ। ਉਨ੍ਹਾਂ 'ਚੋਂ ਇੱਕ ਹੈ ਕਾਰਨੇਲ ਯੂਨੀਵਰਸਿਟੀ। ਕਾਰਨੇਲ ਯੂਨੀਵਰਸਿਟੀ ਤੋਂ ਯੂ.ਪੀ. ਦੇ ਲਖੀਮਪੁਰ ਖੀਰੀ ਦੇ ਇੱਕ ਕਿਸਾਨ ਦੇ ਬੇਟੇ ਅਨੁਰਾਗ ਤਿਵਾੜੀ ਨੂੰ ਪੜ੍ਹਾਈ ਦਾ ਆਫਰ ਮਿਲਿਆ ਹੈ। ਸੀ.ਬੀ.ਐੱਸ.ਈ. ਦੀ 12ਵੀਂ ਕਲਾਸ ਦੀ ਪ੍ਰੀਖਿਆ 'ਚ 98.2 ਫੀਸਦੀ ਨੰਬਰਾਂ ਨਾਲ ਪਾਸ ਹੋਣ ਵਾਲੇ ਅਨੁਰਾਗ ਨੇ ਇੱਕ ਮਿਸਾਲ ਕਾਇਮ ਕੀਤੀ ਹੈ। ਉਸ ਨੂੰ ਕਾਰਨੇਲ ਯੂਨੀਵਰਸਿਟੀ ਤੋਂ 100 ਫ਼ੀਸਦੀ ਸਕਾਲਰਸ਼ਿਪ ਆਫਰ ਕੀਤੀ ਗਈ ਹੈ ਯਾਨੀ ਉਸ ਦੀ ਪੜ੍ਹਾਈ ਮੁਫਤ ਹੋਵੇਗੀ।
ਅਨੁਰਾਗ ਤਿਵਾੜੀ ਦੀ ਕਰਨੇਲ ਯੂਨੀਵਰਸਿਟੀ 'ਚ 1 ਸਤੰਬਰ ਤੋਂ ਆਨਲਾਈਨ ਕਲਾਸ ਸ਼ੁਰੂ ਹੋਵੇਗੀ। ਅਮਰੀਕਾ ਦੀਆਂ ਜ਼ਿਆਦਾਤਰ ਯੂਨਿਵਰਸਿਟੀਆਂ 'ਚ ਕੋਰੋਨਾਵਾਇਰਸ ਕਾਰਨ ਆਨਲਾਈਨ ਕਲਾਸ ਚੱਲ ਰਹੀ ਹੈ। ਅਨੁਰਾਗ ਹਿਊਮੈਨਿਟੀਜ਼ ਦੀ ਪੜ੍ਹਾਈ ਕਰ ਰਿਹਾ ਸੀ। ਉਸ ਨੂੰ ਇਕਨਾਮਿਕਸ ਅਤੇ ਹਿਸਟਰੀ 'ਚ ਪੂਰੇ 100, ਪਾਲੀਟਿਕਲ ਸਾਇੰਸ 'ਚ 99, ਇੰਗਲਿਸ਼ 'ਚ 97 ਅਤੇ ਮੈਥਮੈਟਿਕਸ 'ਚ 95 ਨੰਬਰ ਮਿਲੇ ਹਨ। ਅਨੁਰਾਗ ਕਾਰਨੇਲ 'ਚ ਇਕਨਾਮਿਕਸ ਅਤੇ ਮੈਥਮੈਟਿਕਸ ਦੀ ਪੜ੍ਹਾਈ ਕਰੇਗਾ। ਉਸ ਨੇ ਇਸ ਨਿਊਜ਼ ਚੈਨਲ ਨਾਲ ਗੱਲਬਾਤ 'ਚ ਕਿਹਾ, ਹਿਊਮੈਨਿਟੀਜ਼ ਦੀ ਪੜ੍ਹਾਈ ਦੇ ਮੇਰੇ ਫੈਸਲੇ 'ਤੇ ਕਈ ਲੋਕਾਂ ਨੇ ਸਵਾਲ ਚੁੱਕਿਆ। ਉਨ੍ਹਾਂ ਦਾ ਕਹਿਣਾ ਸੀ ਕਿ ਲੜਕਿਆਂ ਲਈ ਇਹ ਠੀਕ ਨਹੀਂ ਹੈ।
ਅਨੁਰਾਗ ਦੇ ਪਿਤਾ ਕਮਲਾਪਤੀ ਤਿਵਾੜੀ ਕਿਸਾਨ ਹਨ ਅਤੇ ਮਾਂ ਸੰਗੀਤਾ ਤਿਵਾੜੀ ਘਰੇਲੂ ਔਰਤ ਹਨ। ਜਦੋਂ ਅਨੁਰਾਗ 11ਵੀਂ ਕਲਾਸ 'ਚ ਸੀ ਉਦੋਂ ਤੋਂ ਹੀ SAT ਦੀ ਤਿਆਰੀ ਸ਼ੁਰੂ ਕਰ ਦਿੱਤੀ। ਉਸ ਨੂੰ ਸੈਟ 'ਚ 1600 'ਚੋਂ 1370 ਅੰਕ ਮਿਲੇ। ਉਸ ਨੇ ਕਾਰਨੇਲ ਯੂਨੀਵਰਸਿਟੀ 'ਚ ਅਰਲੀ ਡਿਸਿਜਨ ਬਿਨੈਕਾਰ ਦੇ ਤੌਰ 'ਤੇ ਅਰਜ਼ੀ ਦਿੱਤੀ ਅਤੇ ਪਿਛਲੇ ਸਾਲ ਦਸੰਬਰ 'ਚ ਕਾਰਨੇਲ ਤੋਂ ਉਸ ਨੂੰ ਫੋਨ ਆਇਆ। ਉਸ ਨੇ ਆਪਣੀ ਇਸ ਕਾਮਯਾਬੀ ਦਾ ਸਹਿਰਾ ਆਪਣੇ ਸਕੂਲੀ ਅਧਿਆਪਕਾਂ ਨੂੰ ਦਿੱਤਾ ਹੈ। ਉਸ ਨੇ ਦੱਸਿਆ ਕਿ ਅਧਿਆਪਕਾਂ ਨੇ ਉਸ ਨੂੰ ਸੰਧੀ ਦਾ ਡਰਾਫਟ ਲਿਖਣ ਅਤੇ ਪ੍ਰਾਜੈਕਟ ਤਿਆਰ ਕਰਣ 'ਚ ਮਦਦ ਕੀਤੀ।