ਕਿਸਾਨ ਪੱਪਨ ਨੇ ਕੀਤੀ ਖ਼ੁਦਕੁਸ਼ੀ, ਲਾਕਡਾਊਨ ’ਚ ਮਜ਼ਦੂਰਾਂ ਨੂੰ ਜਹਾਜ਼ ਤੋਂ ਘਰ ਭੇਜ ਆਏ ਸਨ ਸੁਰਖੀਆਂ ’ਚ

Wednesday, Aug 24, 2022 - 12:24 PM (IST)

ਕਿਸਾਨ ਪੱਪਨ ਨੇ ਕੀਤੀ ਖ਼ੁਦਕੁਸ਼ੀ, ਲਾਕਡਾਊਨ ’ਚ ਮਜ਼ਦੂਰਾਂ ਨੂੰ ਜਹਾਜ਼ ਤੋਂ ਘਰ ਭੇਜ ਆਏ ਸਨ ਸੁਰਖੀਆਂ ’ਚ

ਨਵੀਂ ਦਿੱਲੀ- ਕੋਰੋਨਾ ਮਹਾਮਾਰੀ ਦੌਰਾਨ ਬਿਹਾਰ ਦੇ ਕਾਮਿਆਂ ਨੂੰ ਜਹਾਜ਼ ਜ਼ਰੀਏ ਉਨ੍ਹਾਂ ਦੇ ਘਰ ਭੇਜ ਕੇ ਸੁਰਖੀਆਂ ’ਚ ਆਏ ਦਿੱਲੀ ਦੇ ਮਸ਼ਰੂਮ ਕਿਸਾਨ ਪੱਪਨ ਗਹਿਲੋਤ ਨੇ ਖੁਦਕੁਸ਼ੀ ਕਰ ਲਈ ਹੈ। ਪੱਪਨ ਨੇ ਮੰਗਲਵਾਰ ਦੀ ਸ਼ਾਮ ਨੂੰ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਨੇ ਸੁਸਾਈਡ ਨੋਟ ’ਚ ਬੀਮਾਰ ਰਹਿਣ ਨੂੰ ਖੁਦਕੁਸ਼ੀ ਦਾ ਕਾਰਨ ਦੱਸਿਆ ਹੈ। ਪੁਲਸ ਨੇ ਉਨ੍ਹਾਂ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਕੁਝ ਦਿਨਾਂ ਤੋਂ ਬੀਮਾਰ ਸਨ। 

ਸ਼ਿਵ ਮੰਦਰ ’ਚ ਪੱਖੇ ਨਾਲ ਲਟਕਦੀ ਮਿਲੀ ਲਾਸ਼

ਇਕ ਨਿਊਜ਼ ਏਜੰਸੀ ਮੁਤਾਬਕ ਦਿੱਲੀ ਪੁਲਸ ਨੂੰ ਸ਼ਾਮ 5 ਵਜੇ ਦੇ ਨੇੜੇ-ਤੇੜੇ  ਸੂਚਨਾ ਮਿਲੀ ਸੀ ਕਿ ਅਲੀਪੁਰ ਦੇ ਸ਼ਿਵ ਮੰਦਰ ’ਚ ਇਕ ਵਿਅਕਤੀ ਨੇ ਖ਼ੁਦਕੁਸ਼ੀ ਕਰ ਲਈ ਹੈ। ਪੁਲਸ ਮੌਕੇ ’ਤੇ ਪਹੁੰਚੀ ਤਾਂ ਪਤਾ ਲੱਗਾ ਕਿ ਜਿਸ ਵਿਅਕਤੀ ਨੇ ਖ਼ੁਦਕੁਸ਼ੀ ਕੀਤੀ ਹੈ, ਉਸ ਦਾ ਨਾਂ ਪੱਪਨ ਗਹਿਲੋਤ ਹੈ ਅਤੇ ਉਹ ਤਿੱਗੀਪੁਰ ਦਾ ਰਹਿਣ ਵਾਲਾ ਹੈ। ਜਾਣਕਾਰੀ ਮੁਤਾਬਕ ਪੱਪਨ ਰੋਜ਼ਾਨਾ ਆਪਣੇ ਘਰ ਦੇ ਸਾਹਮਣੇ ਵਾਲੇ ਸ਼ਿਵ ਮੰਦਰ ’ਚ ਜਾਂਦੇ ਸਨ। ਮੰਗਲਵਾਰ ਨੂੰ ਪੁਜਾਰੀ ਨੇ ਵੇਖਿਆ ਕਿ ਉਹ ਪੱਖੇ ਨਾਲ ਲਟਕਿਆ ਹੋਇਆ ਹੈ। ਉਸ ਦੇ ਕੋਲੋਂ ਜੋ ਸੁਸਾਈਡ ਨੋਟ ਮਿਲਿਆ ਹੈ, ਉਸ ’ਚ ਕਿਸੇ ਬੀਮਾਰੀ ਬਾਰੇ ਲਿਖਿਆ ਹੈ। ਪਰਿਵਾਰ ਨੇ ਕਿਸੇ ’ਤੇ ਸ਼ੱਕ ਨਹੀਂ ਜਤਾਇਆ ਹੈ।

ਇਹ ਸੀ ਪੱਪਨ ਦਾ ਟਵੀਟ-

PunjabKesari

ਪੱਪਨ ਬਹੁਤ ਹੀ ਨਿਮਰਤਾ ਵਾਲੇ ਅਤੇ ਜ਼ਿੰਦਗੀ ’ਚ ਕਦੇ ਨਾ ਹਾਰ ਮੰਨਣ ਵਾਲੇ ਕਿਸਾਨ ਸਨ। ਉਨ੍ਹਾਂ ਨੇ ਲਾਕਡਾਊਨ ਦੇ ਉਸ ਭਿਆਨਕ ਦੌਰ ’ਚ ਆਪਣੇ ਟਵਿੱਟਰ ’ਤੇ ਟਵੀਟ ਕੀਤਾ ਸੀ, ‘‘ਧੀਰਜ ਰੱਖੋ, ਕਦੇ-ਕਦੇ ਜ਼ਿੰਦਗੀ ’ਚ ਸਭ ਤੋਂ ਚੰਗਾ ਪਾਉਣ ਲਈ ਸਭ ਤੋਂ ਬੁਰੇ ਦੌਰ ’ਚੋਂ ਲੰਘਣਾ ਪੈਂਦਾ ਹੈ।’’

ਲਾਕਡਾਊਨ ’ਚ ਮਜ਼ਦੂਰਾਂ ਨੂੰ ਘਰ ਭੇਜ ਕੇ ਆਏ ਸਨ ਸੁਰਖੀਆਂ ’ਚ

ਦੱਸ ਦੇਈਏ ਕਿ ਬਖਤਾਵਰਪੁਰ ਇਲਾਕੇ ਦੇ ਤਿੱਗੀਪੁਰ ਦੇ ਕਿਸਾਨ ਪੱਪਨ ਸਿੰਘ ਗਹਿਲੋਤ ਕੋਰੋਨਾ ਦੌਰਾਨ ਸੁਰਖੀਆਂ ’ਚ ਆਏ ਸਨ। ਪੱਪਨ ਨੇ ਬਿਹਾਰ ਦੇ 10 ਪ੍ਰਵਾਸੀ ਮਜ਼ਦੂਰਾਂ ਨੂੰ ਲਾਕਡਾਊਨ ਦੌਰਾਨ ਦਿੱਲੀ ’ਚ ਦੋ ਮਹੀਨੇ ਆਪਣੇ ਕੋਲ ਰੱਖਿਆ। ਯਾਤਰੀ ਜਹਾਜ਼ ਸੇਵਾਵਾਂ ਸ਼ੁਰੂ ਹੋਣ ਮਗਰੋਂ ਇੰਡੀਗੋ ਦੀ ਫਲਾਈਟ ਤੋਂ ਉਨ੍ਹਾਂ ਨੂੰ ਪਟਨਾ ਭੇਜਿਆ ਸੀ।

ਮਸ਼ਰੂਮ ਦੀ ਖੇਤੀ ਕਰਦੇ ਸਨ ਪੱਪਨ

ਪੱਪਨ ਸਿੰਘ ਪੇਸ਼ੇ ਤੋਂ ਇਕ ਕਿਸਾਨ ਸਨ। ਉਹ ਮਸ਼ਰੂਮ ਦੀ ਖੇਤੀ ਕਰਦੇ ਸਨ। ਕੋਰੋਨਾ ਕਾਲ ’ਚ ਜਦੋਂ ਦੇਸ਼ ਭਰ ’ਚ ਲਾਕਡਾਊਨ ਲੱਗਾ ਤਾਂ ਮਜ਼ਦੂਰ ਪੈਦਲ ਹੀ ਆਪਣੇ ਘਰਾਂ ਨੂੰ ਨਿਕਲ ਪਏ ਸਨ। ਅਜਿਹੇ ਸਮੇਂ ’ਚ ਪੱਪਨ ਸਿੰਘ ਗਹਿਲੋਤ ਚਰਚਾ ਵਿਚ ਆਏ ਸਨ। ਪੱਪਨ ਨੇ ਲਾਕਡਾਊਨ ਦੌਰਾਨ ਉਨ੍ਹਾਂ ਦੇ ਮਸ਼ਰੂਮ ਦੇ ਖੇਤਾਂ ’ਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਹਵਾਈ ਜਹਾਜ਼ ਤੋਂ ਬਿਹਾਰ ਭੇਜਣ ਅਤੇ ਲਾਕਡਾਊਨ ਖ਼ਤਮ ਹੋਣ ਮਗਰੋਂ ਵਾਪਸ ਬੁਲਾਉਣ ਦਾ ਕੰਮ ਕੀਤਾ ਸੀ।


 


author

Tanu

Content Editor

Related News