ਕਿਸਾਨ ਕਤਲ ਮਾਮਲੇ ''ਚ ਵੱਡੀ ਕਾਰਵਾਈ: ਦੋਸ਼ੀ ਮਹਿੰਦਰ ਨਗਰ ਨੂੰ ਭਾਜਪਾ ''ਚੋਂ ਕੱਢਿਆ ਬਾਹਰ

Tuesday, Oct 28, 2025 - 12:11 PM (IST)

ਕਿਸਾਨ ਕਤਲ ਮਾਮਲੇ ''ਚ ਵੱਡੀ ਕਾਰਵਾਈ: ਦੋਸ਼ੀ ਮਹਿੰਦਰ ਨਗਰ ਨੂੰ ਭਾਜਪਾ ''ਚੋਂ ਕੱਢਿਆ ਬਾਹਰ

ਗੁਣਾ : ਮੱਧ ਪ੍ਰਦੇਸ਼ ਦੀ ਭਾਜਪਾ ਹਾਈਕਮਾਨ ਨੇ ਗੁਣਾ ਕਿਸਾਨ ਕਤਲ ਮਾਮਲੇ ਦੇ ਦੋਸ਼ੀ ਮਹਿੰਦਰ ਨਾਗਰ ਨੂੰ ਭਾਜਪਾ ਤੋਂ ਕੱਢ ਦਿੱਤਾ ਹੈ। ਪਿੰਡ ਗਣੇਸ਼ਪੁਰਾ ਦੇ ਬੂਥ ਪ੍ਰਧਾਨ ਰਹੇ ਮਹਿੰਦਰ ਨਾਗਰ ਸਣੇ 13 ਜਾਣੇ-ਪਛਾਣੇ ਅਤੇ ਇੱਕ ਅਣਪਛਾਤੇ ਦੋਸ਼ੀ ਖਿਲਾਫ ਫਤਿਹਗੜ੍ਹ ਥਾਣੇ ਵਿੱਚ ਕਤਲ ਦਾ ਮਾਮਲਾ ਦਰਜ ਕੀਤਾ ਗਿਆ। ਦੋਸ਼ ਹੈ ਕਿ ਦੋਸ਼ੀਆਂ ਨੇ ਛੇ ਵਿੱਘੇ ਜ਼ਮੀਨ ਦੇ ਵਿਵਾਦ ਵਿੱਚ ਆਪਣੇ ਗੁਆਂਢੀ ਰਾਮਸਵਰੂਪ ਦਾ ਕਤਲ ਕਰ ਦਿੱਤਾ। ਮਹਿੰਦਰ ਨਗਰ ਇਲਾਕੇ ਵਿੱਚ ਉਨ੍ਹਾਂ ਦਾ ਪ੍ਰਭਾਵ ਸੀ। 

ਪੜ੍ਹੋ ਇਹ ਵੀ : ਕੈਨੇਡਾ 'ਚ ਵੱਡੀ ਵਾਰਦਾਤ : ਲੁਧਿਆਣਾ ਦੇ ਰਹਿਣ ਵਾਲੇ ਪੰਜਾਬੀ ਕਾਰੋਬਾਰੀ ਦਾ ਗੋਲੀਆਂ ਮਾਰ ਕੇ ਕਤਲ

ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਸ ਸੁਪਰਡੈਂਟ ਅੰਕਿਤ ਸੋਨੀ ਦੇ ਨਿਰਦੇਸ਼ਾਂ ਹੇਠ ਬਣਾਈਆਂ ਗਈਆਂ ਪੁਲਸ ਟੀਮਾਂ ਨੇ ਇੱਕ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ। ਬਾਕੀ ਦੋਸ਼ੀ ਵੀ ਪੁਲਸ ਦੀ ਰਾਡਾਰ 'ਤੇ ਹਨ, ਜਿਹਨਾਂ ਦੀ ਜਲਦੀ ਗ੍ਰਿਫ਼ਤਾਰੀ ਹੋਣ ਦੀ ਗੱਲ ਸੂਤਰਾਂ ਵਲੋਂ ਪਤਾ ਲੱਗੀ ਹੈ। ਮਾਮਲੇ ਦਾ ਨੋਟਿਸ ਲੈਂਦੇ ਹੋਏ ਸੀਐਮ ਮੋਹਨ ਨੇ ਪੁਲਸ ਅਤੇ ਪ੍ਰਸ਼ਾਸਨ ਨੂੰ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਪੂਰਾ ਵਿਵਾਦ ਗੁਨਾ ਜ਼ਿਲ੍ਹੇ ਦੇ ਗਣੇਸ਼ਪੁਰਾ ਪਿੰਡ ਦਾ ਹੈ, ਜਿੱਥੇ ਨਾਗਰ ਭਾਈਚਾਰੇ ਦੇ ਦੋ ਧੜੇ ਜ਼ਮੀਨੀ ਵਿਵਾਦ ਵਿੱਚ ਉਲਝੇ ਹੋਏ ਸਨ। ਇਹ ਝਗੜਾ ਹਿੰਸਕ ਝੜਪ ਵਿੱਚ ਬਦਲ ਗਿਆ ਅਤੇ 40 ਸਾਲਾ ਕਿਸਾਨ ਰਾਮਸਵਰੂਪ ਨਾਗਰ ਨੂੰ ਥਾਰ ਗੱਡੀ ਨੇ ਕੁਚਲ ਕੇ ਮਾਰ ਦਿੱਤਾ।

ਪੜ੍ਹੋ ਇਹ ਵੀ : ਅਗਲੇ 48 ਤੋਂ 72 ਘੰਟੇ ਖ਼ਤਰਨਾਕ! ਇਨ੍ਹਾਂ ਥਾਵਾਂ 'ਤੇ ਪਵੇਗਾ ਭਾਰੀ ਮੀਂਹ, IMD ਵਲੋਂ ਅਲਰਟ ਜਾਰੀ

ਪੁਲਸ ਨੇ ਇਸ ਮਾਮਲੇ ਵਿੱਚ 14 ਨਾਮਜ਼ਦ ਮੁਲਜ਼ਮਾਂ ਖ਼ਿਲਾਫ਼ ਕਤਲ, ਸਾਜ਼ਿਸ਼ ਅਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


author

rajwinder kaur

Content Editor

Related News