ਪ੍ਰੈੱਸ ਕਾਨਫਰੰਸ 'ਚ ਕਿਸਾਨ ਆਗੂ ਬੋਲੇ- ਅਮਿਤ ਸ਼ਾਹ ਨੂੰ ਮਿਲ ਕੇ ਪੁੱਛਾਂਗੇ ਖੇਤੀ ਕਾਨੂੰਨ ਰੱਦ ਹੋਣਗੇ ਜਾਂ ਨਹੀਂ

Tuesday, Dec 08, 2020 - 05:08 PM (IST)

ਨਵੀਂ ਦਿੱਲੀ- ਕਿਸਾਨ ਨੇਤਾਵਾਂ ਨੇ ਮੰਗਲਵਾਰ ਨੂੰ 'ਭਾਰਤ ਬੰਦ' ਸਫ਼ਲ ਹੋਣ ਦਾ ਦਾਅਵਾ ਕਰਦੇ ਹੋਏ ਕਿਹਾ ਕਿ ਜਦੋਂ ਉਹ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨਗੇ ਤਾਂ ਆਪਣੀ ਮੰਗਾਂ 'ਤੇ ਸਿਰਫ਼ 'ਹਾਂ' ਜਾਂ 'ਨਹੀਂ' 'ਚ ਜਵਾਬ ਮੰਗਣਗੇ। ਕਿਸਾਨ ਨੇਤਾਵਾਂ ਦਾ ਇਕ ਸਮੂਹ ਮੰਗਲਵਾਰ ਸ਼ਾਮ ਨੂੰ ਸ਼ਾਹ ਨਾਲ ਮੁਲਾਕਾਤ ਕਰੇਗਾ। ਇਕ ਦਿਨ ਬਾਅਦ ਬੁੱਧਵਾਰ ਨੂੰ ਉਨ੍ਹਾਂ ਦੀ ਕੇਂਦਰੀ ਮੰਤਰੀਆਂ ਨਾਲ 6ਵੇਂ ਦੌਰ ਦੀ ਵਾਰਤਾ ਹੋਵੇਗੀ। ਕਿਸਾਨ ਨੇਤਾ ਆਰ.ਐੱਸ. ਮਾਨਸਾ ਨੇ ਸਿੰਘੂ ਬਾਰਡਰ 'ਤੇ ਪੱਤਰਕਾਰ ਸੰਮੇਲਨ 'ਚ ਕਿਹਾ,''ਵਿਚ ਦਾ ਕੋਈ ਰਸਤਾ ਨਹੀਂ ਹੈ। ਅਸੀਂ ਅੱਜ ਦੀ ਬੈਠਕ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਸਿਰਫ਼ 'ਹਾਂ' ਜਾਂ 'ਨਹੀਂ' 'ਚ ਜਵਾਬ ਦੇਣ ਲਈ ਕਹਾਂਗਾ।''

ਇਹ ਵੀ ਪੜ੍ਹੋ : 'ਭਾਰਤ ਬੰਦ' ਦਰਮਿਆਨ ਐਕਸ਼ਨ 'ਚ ਸਰਕਾਰ, ਅਮਿਤ ਸ਼ਾਹ ਨੇ ਕਿਸਾਨਾਂ ਨੂੰ ਗੱਲਬਾਤ ਲਈ ਬੁਲਾਇਆ

ਮਾਨਸਾ ਨੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ 'ਭਾਰਤ ਬੰਦ' ਦੇ ਸਾਹਮਣੇ ਝੁੱਕ ਗਈ ਹੈ। ਇਕ ਹੋਰ ਨੇਤਾ ਗੁਰਨਾਮ ਸਿੰਘ ਚਢੂਨੀ ਨੇ ਕਿਹਾ ਕਿ 'ਭਾਰਤ ਬੰਦ' ਸਫ਼ਲ ਰਿਹਾ ਅਤੇ ਕੇਂਦਰ ਸਰਕਾਰ ਨੂੰ ਹੁਣ ਪਤਾ ਹੈ ਕਿ ਉਸ ਕੋਲ ਕੋਈ ਰਸਤਾ ਨਹੀਂ ਹੈ। ਸਵਰਾਜ ਇੰਡੀਆ ਦੇ ਨੇਤਾ ਯੋਗੇਂਦਰ ਯਾਦਵ ਨੇ ਕਿਹਾ ਕਿ 25 ਸੂਬਿਆਂ 'ਚ ਕਰੀਬ 10 ਹਜ਼ਾਰ ਥਾਂਵਾਂ 'ਤੇ ਬੰਦ ਕੀਤਾ ਗਿਆ। ਕਿਸਾਨ ਨੇਤਾਵਾਂ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਬੁਰਾੜੀ ਦੇ ਮੈਦਾਨ 'ਚ ਨਹੀਂ ਜਾਣਗੇ, ਕਿਉਂਕਿ ਇਹ ਇਕ 'ਖੁੱਲ੍ਹੀ ਜੇਲ੍ਹ' ਹੈ। ਉਨ੍ਹਾਂ ਨੇ ਕਿਹਾ ਕਿ ਰਾਮਲੀਲਾ ਮੈਦਾਨ 'ਚ ਪ੍ਰਦਰਸ਼ਨ ਦੀ ਮਨਜ਼ੂਰੀ ਦੇਣ ਦੀ ਮੰਗ ਕੀਤੀ। ਕਿਸਾਨ ਨੇਤਾਵਾਂ ਨੇ ਕਿਹਾ ਕਿ ਉਹ ਦਿੱਲੀ ਅਤੇ ਹਰਿਆਣਾ ਦੀ ਜਨਤਾ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ।

ਇਹ ਵੀ ਪੜ੍ਹੋ : ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਅਤੇ ਮਨੋਹਰ ਖੱਟੜ ਵਿਚਾਲੇ ਹੋਈ ਬੈਠਕ, ਕਿਸਾਨ ਅੰਦੋਲਨ 'ਤੇ ਕੀਤੀ ਚਰਚਾ

ਨੋਟ : ਹੁਣ ਅਮਿਤ ਸ਼ਾਹ ਨਾਲ ਕਿਸਾਨਾਂ ਦੀ ਮੀਟਿੰਗ 'ਚ ਨਿਕਲੇਗਾ ਕੋਈ ਹੱਲ, ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor

Related News