ਖੇਤ ''ਚ ਵਾੜ ਲਗਾਉਂਦੇ ਸਮੇਂ ਕਿਸਾਨ ਨੂੰ ਲੱਗਾ ਬਿਜਲੀ ਦਾ ਕਰੰਟ, ਹੋਈ ਮੌਤ
Thursday, Oct 17, 2024 - 05:43 PM (IST)
ਮਥੁਰਾ : ਮਥੁਰਾ ਦੇ ਈਸਾਪੁਰ ਪਿੰਡ 'ਚ ਆਪਣੀ ਫ਼ਸਲ ਨੂੰ ਅਵਾਰਾ ਪਸ਼ੂਆਂ ਤੋਂ ਬਚਾਉਣ ਲਈ ਖੇਤਾਂ 'ਚ ਵਾੜ ਕਰਦੇ ਸਮੇਂ ਬਿਜਲੀ ਦਾ ਕਰੰਟ ਲੱਗਣ ਕਾਰਨ ਇਕ ਕਿਸਾਨ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਸਥਾਨਕ ਲੋਕਾਂ ਨੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਪੁਲਸ ਨੇ ਵੀਰਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਮੰਗਲਵਾਰ ਨੂੰ ਜਦੋਂ ਗਿਆਨੇਂਦਰ (25) ਖੇਤ 'ਚ ਵਾੜ ਲਗਾ ਰਿਹਾ ਸੀ ਤਾਂ ਉਹ ਨੇੜੇ ਦੇ ਦਰੱਖਤ ਨਾਲ ਜੁੜੀ 11,000 ਵੋਲਟ ਦੀ ਬਿਜਲੀ ਦੀ 'ਸਪੋਰਟ ਤਾਰ' ਦੇ ਸੰਪਰਕ 'ਚ ਆ ਗਿਆ। ਇਸ ਦੌਰਾਨ ਬਿਜਲੀ ਦਾ ਝਟਕਾ ਲੱਗਣ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ। ਘਟਨਾ ਤੋਂ ਬਾਅਦ ਬੁੱਧਵਾਰ ਨੂੰ ਪਿੰਡ ਵਾਸੀਆਂ ਨੇ ਬਿਜਲੀ ਵਿਭਾਗ 'ਤੇ ਲਾਪਰਵਾਹੀ ਦਾ ਦੋਸ਼ ਲਾਉਂਦੇ ਹੋਏ ਮੁਆਵਜ਼ੇ ਦੀ ਮੰਗ ਕਰਦੇ ਹੋਏ ਪ੍ਰਦਰਸ਼ਨ ਕੀਤਾ।