ਕਿਸਾਨਾਂ ''ਤੇ ਦਰਜ ਮੁਕੱਦਮੇ ਵਾਪਸ ਲਵੇ ਸਰਕਾਰ : ਭੂਪਿੰਦਰ ਹੁੱਡਾ

Thursday, May 20, 2021 - 06:10 PM (IST)

ਕਿਸਾਨਾਂ ''ਤੇ ਦਰਜ ਮੁਕੱਦਮੇ ਵਾਪਸ ਲਵੇ ਸਰਕਾਰ : ਭੂਪਿੰਦਰ ਹੁੱਡਾ

ਹਰਿਆਣਾ- ਹਰਿਆਣਾ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਭੂਪਿੰਦਰ ਸਿੰਘ ਹੁੱਡਾ ਨੇ ਵੀਰਵਾਰ ਨੂੰ ਮਨੋਹਰ ਲਾਲ ਖੱਟੜ ਸਰਕਾਰ ਨੂੰ ਕਿਸਾਨਾਂ 'ਤੇ ਦਰਜ ਮੁਕੱਦਮੇ ਵਾਪਸ ਲੈਣ ਦੀ ਮੰਗ ਕੀਤੀ। ਉਨ੍ਹਾਂ ਨੇ ਇੱਥੇ ਜਾਰੀ ਬਿਆਨ 'ਚ ਕਿਹਾ ਕਿ ਹਿਸਾਰ 'ਚ ਜਿਸ ਤਰ੍ਹਾਂ ਕਿਸਾਨਾਂ 'ਤੇ ਜ਼ਿਆਦਤੀ ਕੀਤੀ ਗਈ, ਉਹ ਨਿੰਦਾਯੋਗ ਹੈ। ਪੁਲਸ ਵਲੋਂ ਬਜ਼ੁਰਗ ਕਿਸਾਨਾਂ ਅਤੇ ਜਨਾਨੀਆਂ ਵਿਰੁੱਧ ਵੀ ਬਲ ਪ੍ਰਯੋਗ ਕੀਤਾ ਗਿਆ। ਉਨ੍ਹਾਂ ਦੇ ਉੱਪਰ ਹੰਝੂ ਗੈਸ ਦੇ ਗੋਲੇ ਅਤੇ ਇੱਟ-ਪੱਥਰ ਤੱਕ ਵਰ੍ਹਾਏ ਗਏ। ਪੁਲਸ ਵਲੋਂ ਕੀਤੀ ਗਈ ਇਸ ਕਾਰਵਾਈ 'ਚ ਕਈ ਕਿਸਾਨ ਜ਼ਖਮੀ ਹੋਏ ਹਨ ਪਰ ਸਰਕਾਰ ਨੇ ਨਿਰਪੱਖ ਕਾਰਵਾਈ ਕਰਨ ਦੀ ਬਜਾਏ ਕਿਸਾਨਾਂ 'ਤੇ ਵੀ ਮੁਕੱਦਮੇ ਦਰਜ ਕਰ ਦਿੱਤੇ।

ਇਹ ਵੀ ਪੜ੍ਹੋ : ਕਿਸਾਨਾਂ ਨੇ ਕੀਤਾ CM ਖੱਟੜ ਦਾ ਵਿਰੋਧ, ਪੁਲਸ ਨੇ ਲਾਠੀਚਾਰਜ ਕਰ ਦਾਗੇ ਹੰਝੂ ਗੈਸ ਦੇ ਗੋਲੇ

ਹੁੱਡਾ ਨੇ ਕਿਹਾ ਕਿ ਕੁਝ ਸਮੇਂ ਪਹਿਲਾਂ ਪੁਲਸ ਪ੍ਰਸ਼ਾਸਨ ਅਤੇ ਕਿਸਾਨ ਆਗੂਆਂ ਵਿਚਾਲੇ ਬੈਠਕ 'ਚ ਸਮਝੌਤਾ ਹੋ ਚੁਕਿਆ ਸੀ ਅਤੇ ਦੋਹਾਂ 'ਚ ਇਸ ਗੱਲ 'ਤੇ ਸਹਿਮਤੀ ਬਣ ਗਈ ਸੀ ਕਿ ਦੋਹਾਂ ਪਾਸਿਓਂ ਕਿਸੇ 'ਤੇ ਕੋਈ ਮੁਕੱਦਮਾ ਦਰਜ ਨਹੀਂ ਕੀਤਾ ਜਾਵੇਗਾ। ਇਸ ਦੇ ਬਾਵਜੂਦ, ਸਰਕਾਰ ਨੇ ਵਾਅਦਾਖ਼ਿਲਾਫ਼ੀ ਕਰਦੇ ਹੋਏ ਕਿਸਾਨਾਂ 'ਤੇ ਗੰਭੀਰ ਧਾਰਾਵਾਂ ਦੇ ਅਧੀਨ ਮਾਮਲੇ ਦਰਜ ਕੀਤੇ। ਹੁੱਡਾ ਨੇ ਕਿਹਾ ਕਿ ਸਰਕਾਰ ਨੂੰ ਟਕਰਾਅ ਤੋਂ ਬਚਣਾ ਚਾਹੀਦਾ ਅਤੇ ਸਮਝਦਾਰੀ ਨਾਲ ਕੰਮ ਲੈਂਦੇ ਹੋਏ ਕਿਸਾਨਾਂ 'ਤੇ ਦਰਜ ਸਾਰੇ ਮਾਮਲੇ ਤੁਰੰਤ ਵਾਪਸ ਲੈਣੇ ਚਾਹੀਦੇ ਹਨ। ਉਨ੍ਹਾਂ ਇਹ ਵੀ ਕਿਹਾ,''ਜੇਕਰ ਸਰਕਾਰ ਅਜਿਹਾ ਨਹੀਂ ਕਰਦੀ ਹੈ ਤਾਂ ਸਾਡੀ ਸਰਕਾਰ ਬਣਨ 'ਤੇ ਇਹ ਕੰਮ ਕੀਤਾ ਜਾਵੇਗਾ।''


author

DIsha

Content Editor

Related News