ਮੁੰਬਈ ''ਚ 80 ਲੱਖ ਰੁਪਏ ਦੇ ਨਕਲੀ ਨੋਟਾਂ ਸਮੇਤ ਇਕ ਕਿਸਾਨ ਗ੍ਰਿਫ਼ਤਾਰ

Thursday, Dec 29, 2022 - 02:13 AM (IST)

ਮੁੰਬਈ ''ਚ 80 ਲੱਖ ਰੁਪਏ ਦੇ ਨਕਲੀ ਨੋਟਾਂ ਸਮੇਤ ਇਕ ਕਿਸਾਨ ਗ੍ਰਿਫ਼ਤਾਰ

ਮੁੰਬਈ : ਪੁਲਸ ਨੇ ਉਪਨਗਰੀ ਖੇਤਰ ਪੋਵਈ 'ਚ ਇਕ 31 ਸਾਲਾ ਕਿਸਾਨ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 500 ਰੁਪਏ ਦੇ 16,000 ਦੇ ਨਕਲੀ ਨੋਟ ਬਰਾਮਦ ਕੀਤੇ ਹਨ। ਇਹ 80 ਲੱਖ ਰੁਪਏ ਦੇ ਨਕਲੀ ਨੋਟ ਹਨ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : ਆਂਧਰਾ ਪ੍ਰਦੇਸ਼: ਨੇਲੋਰ 'ਚ TDP ਮੁਖੀ ਚੰਦਰਬਾਬੂ ਨਾਇਡੂ ਦੇ ਰੋਡ ਸ਼ੋਅ ਦੌਰਾਨ ਮਚੀ ਹਫੜਾ-ਦਫੜੀ, 7 ਦੀ ਮੌਤ

ਉਨ੍ਹਾਂ ਦੱਸਿਆ ਕਿ ਅਪਰਾਧ ਸ਼ਾਖਾ ਨੇ ਸੋਮਵਾਰ ਨੂੰ ਇਨ੍ਹਾਂ ਨਕਲੀ ਨੋਟਾਂ ਨੂੰ ਜ਼ਬਤ ਕੀਤਾ। ਉਨ੍ਹਾਂ ਕਿਹਾ, ''ਅਪਰਾਧ ਸ਼ਾਖਾ ਨੂੰ ਸੂਚਨਾ ਮਿਲੀ ਸੀ ਕਿ ਇਕ ਗਿਰੋਹ ਜਾਅਲੀ ਕਰੰਸੀ ਦਾ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਬਾਅਦ ਜਾਲ ਵਿਛਾਇਆ ਗਿਆ ਅਤੇ ਦੋਸ਼ੀ ਨੂੰ ਫੜ ਲਿਆ ਗਿਆ।

ਪੁਲਸ ਨੇ ਉਸ ਕੋਲੋਂ 500 ਰੁਪਏ ਦੇ ਨਕਲੀ ਨੋਟਾਂ ਦੇ 160 ਬੰਡਲ ਜ਼ਬਤ ਕੀਤੇ ਹਨ।” ਪੁਲਸ ਦੇ ਅਨੁਸਾਰ, ਕਿਸਾਨ ਨੇ ਥੋੜ੍ਹੇ ਸਮੇਂ ਵਿੱਚ ਅਮੀਰ ਬਣਨ ਦੀ ਕੋਸ਼ਿਸ਼ 'ਚ ਅਜਿਹਾ ਕੀਤਾ। ਪੁਲਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਕਿੰਨੇ ਨਕਲੀ ਨੋਟ ਛਾਪ ਚੁੱਕਾ ਹੈ।

ਇਹ ਵੀ ਪੜ੍ਹੋ : 82 ਸਾਲਾ ਬਜ਼ੁਰਗ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਪਰਿਵਾਰ ਨੇ ਕੀਤੀ ਇਹ ਮੰਗ

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News