ਕਿਸਾਨ ਦੇ ਪੁੱਤ ਨੇ ਜਿੱਤਿਆ ਦੇਸ਼ ਦਾ ਦਿਲ, ਜਾਣੋ ਗੋਲਡਨ ਬੁਆਏ ਨੀਰਜ ਚੋਪੜਾ ਬਾਰੇ ਅਹਿਮ ਗੱਲਾਂ

08/07/2021 8:54:38 PM

ਸਪੋਰਟਸ ਡੈਸਕ : ਟੋਕੀਓ ਓਲੰਪਿਕ 2020 ’ਚ ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ’ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਜਿਸ ਸੋਨ ਤਮਗੇ ਦੀ ਭਾਰਤ ਨੂੰ ਲੰਮੇ ਸਮੇਂ ਤੋਂ ਉਡੀਕ ਸੀ, ਉਹ ਕਿਸਾਨ ਦੇ ਪੁੱਤ ਨੀਰਜ ਚੋਪੜਾ ਨੇ ਪੂਰੀ ਕਰ ਦਿੱਤੀ ਹੈ। ਨੀਰਜ ਚੋਪੜਾ ਨੇ ਟੋਕੀਓ ਓਲੰਪਿਕ ’ਚ ਸ਼ਾਨਦਾਰ ਪ੍ਰਦਰਸ਼ਨ ਨਾਲ ਸੋਨ ਤਮਗਾ ਜਿੱਤਿਆ।

ਇਹ ਵੀ ਪੜ੍ਹੋ : ਗੋਲਡਨ ਬੁਆਏ ਨੀਰਜ ’ਤੇ ਵਰ੍ਹਿਆ ਇਨਾਮਾਂ ਦਾ ਮੀਂਹ, ਮੁੱਖ ਮੰਤਰੀ ਖੱਟੜ ਨੇ ਕੀਤੇ ਵੱਡੇ ਐਲਾਨ

PunjabKesari

ਨੀਰਜ ਚੋਪੜਾ ਨੇ ਫਾਈਨਲ ਮੁਕਾਬਲੇ ਦੀ ਸ਼ੁਰੂਆਤ ’ਚ ਹੀ ਆਪਣਾ ਦਬਦਬਾ ਕਾਇਮ ਕਰ ਦਿੱਤਾ ਸੀ। ਉਨ੍ਹਾਂ ਪਹਿਲੀ ਥ੍ਰੋਅ ’ਚ ਭਾਲਾ 87 ਮੀਟਰ ਦੂਰ ਸੁੱਟਿਆ। ਇਸ ਤੋਂ ਬਾਅਦ ਦੂਸਰੀ ਥ੍ਰੋਅ ’ਚ ਆਪਣਾ ਹੀ ਪ੍ਰਦਰਸ਼ਨ ਸੁਧਾਰਦਿਆਂ 87 ਮੀਟਰ ਤੋਂ ਵੀ ਦੂਰ ਭਾਲਾ ਸੁੱਟਿਆ ਤੇ ਆਖਿਰ ’ਚ ਸਾਰਿਆਂ ਨੂੰ ਪਛਾੜਦਿਆਂ ਸੋਨ ਤਮਗਾ ਭਾਰਤ ਦੀ ਝੋਲੀ ਪਾਇਆ।

PunjabKesari

ਇਹ ਵੀ ਪੜ੍ਹੋ : ਨੀਰਜ ਚੋਪੜਾ ਨੂੰ ਸੋਨ ਤਮਗਾ ਜਿੱਤਣ ’ਤੇ ਰਾਸ਼ਟਰਪਤੀ ਕੋਵਿੰਦ ਤੇ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ

ਹਰਿਆਣਾ ਦੇ ਪਾਨੀਪਤ ਜ਼ਿਲ੍ਹੇ ਦੇ ਪਿੰਡ ਖਾਂਦ੍ਰਾ ’ਚ ਇਕ ਛੋਟੇ ਕਿਸਾਨ ਦੇ ਘਰ 24 ਦਸੰਬਰ 1997 ਨੂੰ ਨੀਰਜ ਦਾ ਜਨਮ ਹੋਇਆ ਸੀ। ਨੀਰਜ ਨੇ ਆਪਣੀ ਪੜ੍ਹਾਈ ਚੰਡੀਗੜ੍ਹ ਤੋਂ ਕੀਤੀ। 2016 ’ਚ ਪੋਲੈਂਡ ’ਚ ਹੋਈ ਆਈ. ਏ. ਏ. ਐੱਫ. ਵਰਲਡ ਅੰਡਰ-20 ਚੈਂਪੀਅਨਸ਼ਿਪ ’ਚ 86.48 ਮੀਟਰ ਦੂਰ ਭਾਲਾ ਸੁੱਟ ਕੇ ਸੋਨ ਤਮਗਾ ਜਿੱਤਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਆਰਮੀ ’ਚ ਜੂਨੀਅਰ ਕਮਿਸ਼ਨਡ ਆਫੀਸਰ ਦੇ ਤੌਰ ’ਤੇ ਨਿਯੁਕਤੀ ਮਿਲੀ ਸੀ।

PunjabKesari

ਨੀਰਜ ਨੇ ਇਕ ਇੰਟਰਵਿਊ ’ਚ ਕਿਹਾ ਸੀ ਕਿ ਮੇਰੇ ਪਿਤਾ ਇਕ ਕਿਸਾਨ ਹਨ ਤੇ ਮਾਂ ਹਾਊਸ ਵਾਈਫ ਹਨ ਤੇ ਮੈਂ ਇਕ ਸਾਂਝੇ ਪਰਿਵਾਰ ’ਚ ਰਹਿੰਦਾ ਹਾਂ। ਮੇਰੇ ਕਿਸੇ ਪਰਿਵਾਰ ਨੇ ਨੌਕਰੀ ਨਹੀਂ ਕੀਤੀ। ਮੇਰਾ ਸਾਰਾ ਪਰਿਵਾਰ ਮੇਰੇ ਲਈ ਖੁਸ਼ ਹੈ।

PunjabKesari

...ਤੇ ਜਦੋਂ ਨੀਰਜ ਨੇ ਆਪਣਾ ਹੀ ਨੈਸ਼ਨਲ ਰਿਕਾਰਡ ਤੋੜਿਆ
ਨੀਰਜ ਨੇ 2018 ’ਚ ਇੰਡੋਨੇਸ਼ੀਆ ਦੇ ਜਕਾਰਤਾ ’ਚ ਏਸ਼ੀਅਨ ਗੇਮਜ਼ ’ਚ 88.6 ਮੀਟਰ ਦਾ ਥ੍ਰੋਅ ਕਰ ਕੇ ਸੋਨ ਤਮਗਾ ਜਿੱਤਿਆ ਸੀ। ਨੀਰਜ ਪਹਿਲੇ ਭਾਰਤੀ ਹਨ, ਜਿਨ੍ਹਾਂ ਨੇ ਏਸ਼ੀਅਨ ਗੇਮਜ਼ ’ਚ ਸੋਨਾ ਜਿੱਤਿਆ ਹੈ। ਏਸ਼ੀਅਨ ਗੇਮਜ਼ ਦੇ ਇਤਿਹਾਸ ’ਚ ਜੈਵਲਿਨ ’ਚ ਹੁਣ ਤਕ ਦੋ ਤਮਗੇ ਹੀ ਮਿਲੇ ਹਨ। ਨੀਰਜ ਤੋਂ ਪਹਿਲਾਂ 1982 ’ਚ ਗੁਰਤੇਜ ਸਿੰਘ ਨੇ ਬ੍ਰਾਊਂਜ਼ ਮੈਡਲ ਜਿੱਤਿਆ ਸੀ। 2018 ’ਚ ਏਸ਼ੀਅਨ ਗੇਮਜ਼ ਤੇ ਕਾਮਨਵੈਲਥ ਗੇਮਜ਼ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਨੀਰਜ ਮੋਢੇ ਦੀ ਸੱਟ ਦੇ ਸ਼ਿਕਾਰ ਹੋ ਗਏ।

PunjabKesari

ਇਸ ਕਾਰਨ ਉਹ ਕਾਫੀ ਸਮੇਂ ਤਕ ਖੇਡ ਤੋਂ ਦੂਰ ਰਹੇ। ਇਸ ਤੋਂ ਬਾਅਦ ਵਾਪਸੀ ਕਰਦਿਆਂ ਇਸੇ ਸਾਲ ਮਾਰਚ ’ਚ ਇੰਡੀਅਨ ਗ੍ਰੈਂਡ ਪ੍ਰਿਕਸ ’ਚ ਨੀਰਜ ਨੇ 88.7 ਦਾ ਥ੍ਰੋਅ ਕਰ ਕੇ ਆਪਣਾ ਹੀ ਨੈਸ਼ਨਲ ਰਿਕਾਰਡ ਤੋੜ ਦਿੱਤਾ ਸੀ। ਜ਼ਿਕਰਯੋਗ ਹੈ ਕਿ ਨੀਰਜ ਚੋਪੜਾ ਨੇ ਪਿਛਲੇ ਸਾਲ ਸਾਊਥ ਅਫਰੀਕਾ ’ਚ ਹੋਈ ਸੈਂਟਰਲ ਨਾਰਥ ਈਸਟ ਐਥਲੈਟਿਕਸ ਚੈਂਪੀਅਨਸ਼ਿਪ ਜ਼ਰੀਏ ਓਲੰਪਿਕ ਦਾ ਟਿਕਟ ਹਾਸਲ ਕੀਤਾ ਸੀ। 


Manoj

Content Editor

Related News