ਅੱਜ ਦੇਸ਼ ਦੇ ਇਤਿਹਾਸ ਲਈ ‘ਕਾਲਾ ਦਿਨ’ : ਪ੍ਰਤਾਪ ਬਾਜਵਾ

9/20/2020 6:35:12 PM

ਨਵੀਂ ਦਿੱਲੀ— ਕਾਂਗਰਸ ਨੇ ਕਿਹਾ ਕਿ ਰਾਜ ਸਭਾ ’ਚ ਅੱਜ ਕਿਸਾਨ ਸੰਬੰਧੀ ਖੇਤੀ ਬਿੱਲ ਨੂੰ ਜਿਸ ਤਰ੍ਹਾਂ ਨਾਲ ਪਾਸ ਕਰਵਾਇਆ ਗਿਆ ਹੈ, ਉਹ ਅਸੰਵਿਧਾਨਕ ਅਤੇ ਕਿਸਾਨਾਂ ਦੇ ਖ਼ਿਲਾਫ਼ ਹੈ। ਪੰਜਾਬ ਤੋਂ ਕਾਂਗਰਸ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅੱਜ ਦੇ ਦਿਨ ਨੂੰ ਦੇਸ਼ ਦੇ ਇਤਿਹਾਸ ’ਚ ‘ਕਾਲਾ ਦਿਨ’ ਦੇ ਰੂਪ ਵਿਚ ਯਾਦ ਕੀਤਾ ਜਾਵੇਗਾ। ਬਾਜਵਾ ਨੇ ਕਿਹਾ ਕਿ ਇਹ ਬਿੱਲ ਇਸ ਸਮੇਂ ਲਿਆਉਣ ਦੀ ਜ਼ਰੂਰਤ ਨਹੀਂ ਸੀ। ਇਸ ਤੋਂ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਪੂਰੀ ਫ਼ੌਜ ਗਲਵਾਨ ਘਾਟੀ ’ਚ ਚੀਨ ਨਾਲ ਮੁਕਾਬਲੇ ਲਈ ਖੜ੍ਹੀ ਹੈ ਅਤੇ ਦੇਸ਼ ਦੇ ਸਾਹਮਣੇ ਇਕ ਸੰਕਟ ਹੈ, ਇਸ ਲਈ ਬਿੱਲ ਇਸ ਸਮੇਂ ਨਹੀਂ ਲਿਆਂਦਾ ਜਾਣਾ ਚਾਹੀਦਾ ਸੀ। ਜੇਕਰ ਇਹ ਬਿੱਲ ਲਿਆਉਣਾ ਹੀ ਸੀ ਤਾਂ ਅਗਲੇ ਸਾਲ ਲਿਆਂਦਾ ਜਾ ਸਕਦਾ ਸੀ ਪਰ ਸਰਕਾਰ ਨੂੰ ਆਪਣੇ ਕਾਰਪੋਰੇਟ ਦੋਸਤਾਂ ਨੂੰ ਛੇਤੀ ਫਾਇਦਾ ਪਹੁੰਚਾਉਣਾ ਸੀ, ਇਸ ਲਈ ਇਹ ਬਿੱਲ ਲੈ ਕੇ ਆਈ ਹੈ। 

ਇਹ ਵੀ ਪੜ੍ਹੋ: ਖੇਤੀ ਬਿੱਲ ਰਾਜ ਸਭਾ ’ਚ ਪੇਸ਼, ਕਾਂਗਰਸ ਨੇ ਦੱਸਿਆ- ‘ਕਿਸਾਨਾਂ ਦੀ ਮੌਤ ਦਾ ਵਾਰੰਟ’

ਉੱਥੇ ਹੀ ਕਾਂਗਰਸ ਨੇਤਾ ਅਭਿਸ਼ੇਕ ਮਨੂੰ ਸਿੰਘਵੀ ਅਤੇ ਸ਼ਕਤੀ ਸਿੰਘ ਗੋਹਿਲ ਨੇ ਸਾਂਝੇ ਪੱਤਰਕਾਰਾਂ ਸੰਮੇਲਨ ਵਿਚ ਕਿਹਾ ਕਿ ਇਸ ਬਿੱਲ ਨੂੰ ਰਾਜ ਸਭਾ ਵਿਚ ਜਿਸ ਤਰ੍ਹਾਂ ਨਾਲ ਪਾਸ ਕਰਵਾਇਆ ਗਿਆ ਹੈ, ਉਹ ਲੋਕਤੰਤਰ ਦੀ ਹੱਤਿਆ ਹੈ। ਸਰਕਾਰ ਦੇ ਇਸ ਰਵੱਈਏ ਨੂੰ ਦੇਖਦਿਆਂ ਪਾਰਟੀ ਉਨ੍ਹਾਂ ਖ਼ਿਲਾਫ਼ ਅਵਿਸ਼ਵਾਸ ਮਤਾ ਲਿਆਈ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਪਹਿਲਾਂ ਹੀ ਮਨਮਰਜ਼ੀ ਕਰਦੀ ਰਹੀ ਹੈ। ਘੱਟੋ-ਘੱਟ ਸਮਰਥਨ ਮੁੱਲ ਨੂੰ ਲੈ ਕੇ ਜੋ ਬਿਆਨ ਪ੍ਰਧਾਨ ਮੰਤਰੀ ਮੋਦੀ ਦੇ ਰਹੇ ਹਨ, ਉਸ ’ਚ ਸੱਚਾਈ ਨਹੀਂ ਹੈ। ਇਹ ਕਾਨੂੰਨੀ ਪੂਰੀ ਤਰ੍ਹਾਂ ਨਾਲ ਕਿਸਾਨਾਂ ਖ਼ਿਲਾਫ਼ ਹੈ ਅਤੇ ਇਸ ਨਾਲ ਉਨ੍ਹਾਂ ਨੂੰ ਭਾਰੀ ਨੁਕਸਾਨ ਹੋਵੇਗਾ।

ਇਹ ਵੀ ਪੜ੍ਹੋ: ਖੇਤੀ ਬਿੱਲ ਪਾਸ ਹੋਣ ’ਤੇ ਪੀ. ਐੱਮ. ਮੋਦੀ ਨੇ ਕਿਹਾ- ਖੇਤੀਬਾੜੀ ਇਤਿਹਾਸ ’ਚ ਵੱਡਾ ਦਿਨ

ਕਾਂਗਰਸ ਦੇ ਮੈਨੀਫੈਸਟੋ ਵਿਚ ਕਿਸਾਨਾਂ ਦੇ ਸੰਬੰਧ ਵਿਚ ਜੋ ਗੱਲ ਭਾਜਪਾ ਪਾਰਟੀ ਕਹਿ ਰਹੀ ਹੈ, ਉਸ ’ਚ ਸੱਚਾਈ ਨਹੀਂ ਹੈ ਅਤੇ ਜਦੋਂ ਸਰਕਾਰ ਤੋਂ ਇਸ ਬਾਰੇ ਸਵਾਲ ਪੁੱਛੇ ਜਾ ਰਹੇ ਹਨ ਤਾਂ ਉਸ ’ਤੇ ਉਹ ਕੋਈ ਜਵਾਬ ਨਹੀਂ ਦੇ ਰਹੀ ਹੈ। ਸਿੰਘਵੀ ਨੇ ਕਿਹਾ ਕਿ ਵਿਰੋਧੀ ਧਿਰ ਨੇ ਵੋਟ ਵੰਡ ਦੀ ਮੰਗ ਕੀਤੀ ਪਰ ਸਰਕਾਰ ਨੇ ਕਾਨੂੰਨ ਪਾਸ ਕਰ ਦਿੱਤਾ ਅਤੇ ਨਿਯਮਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ। ਇਹ ਬਿੱਲ ਸੰਘੀ ਢਾਂਚੇ ਦੇ ਖ਼ਿਲਾਫ਼ ਹੈ। ਨਿਯਮਾਂ ਮੁਤਾਬਕ ਇਹ ਬਿੱਲ ਪਾਸ ਹੀ ਨਹੀਂ ਹੋਇਆ ਹੈ।  ਇਸੇ  ਸਥਿਤੀ ਨੂੰ ਦੇਖਦੇ ਹੋਏ ਕਾਂਗਰਸ ਨੇ ਅਵਿਸ਼ਵਾਸ ਦਾ ਮਤਾ ਪੇਸ਼ ਕੀਤਾ ਹੈ। 

ਇਹ ਵੀ ਪੜ੍ਹੋ: ਰਾਜ ਸਭਾ ’ਚ ਭਾਰੀ ਹੰਗਾਮੇ ਦਰਮਿਆਨ ਖੇਤੀ ਬਿੱਲ ਪਾਸ


Tanu

Content Editor Tanu