UP ਰੋਡਵੇਜ਼ ਬੱਸਾਂ ਦਾ ਸਫ਼ਰ ਹੋਇਆ ਮਹਿੰਗਾ, ਹੁਣ ਇੰਨਾ ਦੇਣਾ ਹੋਵੇਗਾ ਕਿਰਾਇਆ
Tuesday, Apr 11, 2023 - 11:37 AM (IST)
ਨੋਇਡਾ- ਉੱਤਰ ਪ੍ਰਦੇਸ਼ 'ਚ ਰੋਡਵੇਜ਼ ਬੱਸਾਂ ਦਾ ਕਿਰਾਇਆ 3 ਤੋਂ 4 ਰੁਪਏ ਤੱਕ ਵਧਾ ਦਿੱਤਾ ਗਿਆ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਨੋਇਡਾ ਡਿਪੋ ਤੋਂ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਦੇ ਤਮਾਮ ਸ਼ਹਿਰਾਂ ਲਈ ਬੱਸਾਂ ਚੱਲਦੀਆਂ ਹਨ, ਜਿਸ 'ਚ ਮੁੱਖ ਰੂਪ 'ਚ ਮਥੁਰਾ, ਆਗਰਾ, ਏਟਾ, ਕਾਸਗੰਜ, ਬਰੇਲੀ, ਹਰੀਦੁਆਰ, ਕੋਟਦੁਆਰ, ਮੇਰਠ ਅਤੇ ਲਖਨਊ ਆਦਿ ਸ਼ਾਮਲ ਹਨ। ਨੋਇਡਾ ਡਿਪੋ ਦੇ ਸਹਾਇਕ ਖੇਤਰੀ ਪ੍ਰਬੰਧਕ ਨਰੇਸ਼ ਪਾਲ ਸਿੰਘ ਨੇ ਦੱਸਿਆ ਕਿ ਭਾਰਤੀ ਨੈਸ਼ਨਲ ਹਾਈਵੇਅ ਅਥਾਰਟੀ ਨੇ 1 ਅਪ੍ਰੈਲ ਤੋਂ ਸਾਰੀਆਂ ਥਾਵਾਂ 'ਤੇ ਟੋਲ ਫ਼ੀਸ ਵਧਾ ਦਿੱਤੀ ਹੈ, ਜਿਸ ਦੀ ਵਜ੍ਹਾ ਨਾਲ ਬੱਸਾਂ ਦਾ ਕਿਰਾਇਆ ਵਧਾਉਣਾ ਪਿਆ ਹੈ।
ਨਰੇਸ਼ ਪਾਲ ਨੇ ਦੱਸਿਆ ਕਿ ਨੋਇਡਾ ਤੋਂ ਬੰਦਾਯੂ ਤੱਕ ਪਹਿਲਾਂ ਯਾਤਰੀ ਕਿਰਾਇਆ 335 ਰੁਪਏ ਸੀ, ਜਿਸ ਨੂੰ ਵਧਾ ਕੇ 337 ਰੁਪਏ ਕਰ ਦਿੱਤਾ ਗਿਆ ਹੈ। ਉੱਥੇ ਹੀ ਨੋਇਡਾ ਤੋਂ ਮੇਰਠ ਤੱਕ ਕਿਰਾਇਆ 121 ਰੁਪਏ ਤੋਂ ਵਧਾ ਕੇ 122 ਰੁਪਏ ਕਰ ਦਿੱਤਾ ਗਿਆ ਹੈ। ਨਰੇਸ਼ ਨੇ ਦੱਸਿਆ ਕਿ ਨੋਇਡਾ ਤੋਂ ਮੈਨਪੁਰੀ ਤੱਕ ਦਾ ਕਿਰਾਇਆ 403 ਰੁਪਏ ਤੋਂ ਵਧਾ ਕੇ 405 ਰੁਪਏ ਅਤੇ ਕੌਸ਼ਾਂਬੀ ਤੋਂ ਚੰਦੌਸੀ ਤੱਕ ਦਾ ਕਿਰਾਇਆ 308 ਰੁਪਏ ਤੋਂ ਵਧਾ ਕੇ 310 ਰੁਪਏ ਕਰ ਦਿੱਤਾ ਗਿਆ ਹੈ।