ਤੂਫਾਨ ''ਫਾਨੀ'' ਪੀੜਤਾਂ ਲਈ ਮਸੀਹਾ ਬਣੇ ਆਈ. ਆਈ. ਟੀ. ਦੇ ਵਿਦਿਆਰਥੀ ਅਤੇ ਸਿੱਖ ਸੰਗਠਨ

05/15/2019 4:23:54 PM

ਆਂਧਰਾ ਪ੍ਰਦੇਸ਼— ਜਿੱਥੇ ਕਿਤੇ ਵੀ ਭਿਆਨਕ ਤਬਾਹੀ ਜਾਂ ਕੁਦਰਤੀ ਆਫਤ ਆ ਜਾਵੇ, ਸਿੱਖ ਉੱਥੇ ਲੋਕਾਂ ਦੀ ਮਦਦ ਲਈ ਖੜ੍ਹੇ ਹੋ ਜਾਂਦੇ ਹਨ। ਸਿੱਖ ਸੰਗਠਨ ਉਦੋਂ ਤਕ ਉਸ ਥਾਂ ਤੋਂ ਪੈਰ ਪਿੱਛੇ ਨਹੀਂ ਮੋੜਦੇ, ਜਦੋਂ ਤਕ ਲੋਕਾਂ ਦੀ ਜ਼ਿੰਦਗੀ ਆਮ ਨਹੀਂ ਹੋ ਜਾਂਦੀ। ਓਡੀਸ਼ਾ ਵਿਚ ਬੀਤੀ 3 ਮਈ ਨੂੰ ਚੱਕਰਵਾਤੀ ਤੂਫਾਨ 'ਫਾਨੀ' ਨੇ ਤਬਾਹੀ ਮਚਾਈ, ਜਿਸ ਤੋਂ ਬਾਅਦ ਹਨ੍ਹੇਰੇ ਵਿਚ ਜੀਅ ਰਹੇ ਲੋਕਾਂ ਲਈ ਗੈਰ ਸਰਕਾਰੀ ਸਿੱਖ ਸੰਗਠਨ ਲਗਾਤਾਰ ਲੰਗਰ ਚਲਾ ਕੇ ਭੁੱਖਿਆ ਨੂੰ ਰਜਾਉਣ ਦਾ ਕੰਮ ਕਰ ਰਹੇ ਹਨ। ਉੱਥੇ ਹੀ ਆਈ. ਆਈ. ਟੀ. ਦੇ ਵਿਦਿਆਰਥੀ ਵੀ ਮਸੀਹਾ ਬਣ ਕੇ ਆਏ ਹਨ। ਉਹ ਘਰ-ਘਰ ਜਾ ਕੇ ਪੱਖੇ, ਟਿਊਬ ਲਾਈਟਾਂ, ਫਰਿੱਜ ਵਰਗੇ ਬਿਜਲੀ ਦੇ ਸਾਮਾਨ ਮੁਫਤ ਵਿਚ ਠੀਕ ਕਰ ਰਹੇ ਹਨ। ਇਸ ਵਿਨਾਸ਼ਕਾਰੀ ਤੂਫਾਨ ਤੋਂ ਬਾਅਦ ਓਡੀਸ਼ਾ ਦਾ ਸ਼ਹਿਰ ਪੁਰੀ ਹਨ੍ਹੇੇਰੇ ਵਿਚ ਡੁੱਬ ਗਿਆ, ਜਦਕਿ ਭੁਵਨੇਸ਼ਵਰ ਵਿਚ ਬਿਜਲੀ ਪੂਰੀ ਤਰ੍ਹਾਂ ਨਾਲ ਠੱਪ ਹੋ ਗਈ। ਪ੍ਰਸ਼ਾਸਨ ਸਾਹਮਣੇ ਚੁਣੌਤੀ ਲੋਕਾਂ ਦੀ ਜ਼ਿੰਦਗੀ ਵਿਚ ਰੋਸ਼ਨੀ ਲਿਆਉਣ ਦੀ ਹੈ, ਅਜਿਹੇ ਵਿਚ ਆਈ. ਆਈ. ਟੀ. ਦੇ 500 ਵਿਦਿਆਰਥੀ ਅਤੇ ਸਿੱਖ ਸੰਗਠਨ ਰੋਸ਼ਨੀ ਦੀ ਕਿਰਨ ਬਣ ਕੇ ਬੋਹੜੇ ਹਨ।

Image result for IIT student and Sikh organization help fani  victims


ਓਡੀਸ਼ਾ ਖਾਸ ਕਰ ਕੇ ਪੁਰੀ ਵਿਚ ਬਿਜਲੀ ਦੀ ਬਹਾਲੀ ਲਈ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਤੋਂ ਵੱਡੀ ਗਿਣਤੀ ਵਿਚ ਹੁਨਰਮੰਦ ਕਾਮੇ ਬੁਲਾਏ ਗਏ ਹਨ, ਜਿਨ੍ਹਾਂ ਲਈ ਇਕ ਸਮੇਂ ਦੇ ਖਾਣੇ ਦਾ ਜੁਗਾੜ ਯੂਨਾਈਟੇਡ ਸਿੱਖ ਸੰਗਠਨ ਕਰ ਰਿਹਾ ਹੈ। ਪਿਛਲੇ 20 ਸਾਲਾਂ ਤੋਂ ਭਾਰਤ, ਆਸਟ੍ਰੇਲੀਆ, ਅਮਰੀਕਾ, ਕੈਨੇਡਾ ਸਮੇਤ 13 ਦੇਸ਼ਾਂ ਵਿਚ ਸਰਗਰਮ ਇਸ ਸੰਗਠਨ ਦੇ 25 ਸਵੈ-ਸੇਵੀ ਪੁਰੀ ਵਿਚ ਸਰਗਰਮ ਹਨ, ਜੋ ਆਪਣਾ ਕੰਮ-ਧੰਦਾ ਛੱਡ ਕੇ 4 ਮਈ ਨੂੰ ਓਡੀਸ਼ਾ ਪਹੁੰਚੇ ਹਨ। ਹਰਜੀਵਨ ਦੀ 15 ਦਿਨ ਦੀ ਬੱਚੀ ਹੈ, ਜਦਕਿ ਗੁਰਪਿੰਦਰ ਸਿੰਘ ਦਾ ਅਜੇ ਨਵਾਂ-ਨਵਾਂ ਵਿਆਹ ਹੋਇਆ ਹੈ ਅਤੇ ਬੈਂਗਲੁਰੂ ਤੋਂ ਇੰਜੀਨੀਅਰ ਮਨਜੀਤ ਸਿੰਘ ਤਾਂ ਨੌਕਰੀ ਤੋਂ ਛੁੱਟੀ ਲੈ ਕੇ ਆਏ ਹਨ। ਮਨਜੀਤ ਨੇ ਦੱਸਿਆ ਕਿ ਅਸੀਂ ਸੇਵਾ ਕਰ ਰਹੇ ਹਾਂ। ਗੁਰਦੁਆਰੇ ਵਿਚ ਖਾਣਾ ਖੁਦ ਪਕਾਉਂਦੇ ਹਾਂ ਅਤੇ ਪੁਰੀ ਵਿਚ ਅੰਦਰੂਨੀ ਇਲਾਕੇ ਵਿਚ ਵੰਡਦੇ ਹਾਂ। 

 

Image result for IIT student and Sikh organization help fani  victims


ਬਰਨਾਲਾ ਤੋਂ ਆਏ ਪਰਮਿੰਦਰ ਨੇ ਕਿਹਾ ਕਿ ਅਸੀਂ ਸਭ ਤੋਂ ਪਹਿਲਾਂ ਤਾਰਿਨੀ ਦੇਵੀ ਬਸਤੀ ਵਿਚ ਗਏ, ਜਿੱਥੇ ਲੋਕ 3 ਦਿਨ ਤੋਂ ਭੁੱਖੇ ਸਨ। ਇੰਗਲੈਂਡ ਦੇ ਗੈਰ ਸਰਕਾਰੀ ਸੰਗਠਨ ਖਾਲਸਾ ਏਡ ਦੇ 12 ਸਵੈ-ਸੇਵੀ 25 ਸਥਾਨਕ ਲੋਕਾਂ ਨੂੰ ਲੈ ਕੇ ਲਗਾਤਾਰ ਕੰਮ ਵਿਚ ਜੁਟੇ ਹੋਏ ਹਨ। ਇਨ੍ਹਾਂ 'ਚ ਕੋਲਕਾਤਾ, ਪੰਜਾਬ, ਜੰਮੂ-ਕਸ਼ਮੀਰ, ਦਿੱਲੀ ਅਤੇ ਦੇਹਰਾਦੂਨ ਤੋਂ ਆਏ ਸਵੈ-ਸੇਵੀ ਸ਼ਾਮਲ ਹਨ। ਜੰਮੂ ਤੋਂ ਆਏ ਇੰਜੀਨੀਅਰ ਗਗਨਦੀਪ ਸਿੰਘ ਨੇ ਕਿਹਾ ਕਿ ਅਸੀਂ ਅਜੇ ਤਕ 5,000 ਲੋਕਾਂ ਨੂੰ ਲੰਗਰ ਵੰਡ ਚੁੱਕੇ ਹਾਂ। ਕੋਲਕਾਤਾ ਤੋਂ ਪੀਣ ਦਾ ਪਾਣੀ ਵੀ ਟਰੱਕਾਂ 'ਚ ਮੰਗਵਾਇਆ ਹੈ, ਜਦਕਿ ਪੰਜਾਬ ਤੋਂ 1,000 ਮੈਡੀਕਲ ਕਿੱਟਾਂ ਆ ਰਹੀਆਂ ਹਨ, ਜਿਸ ਵਿਚ ਦਵਾਈਆਂ, ਪਾਣੀ ਸਾਫ ਕਰਨ ਦੀ ਟੈਬਲੇਟ ਅਤੇ ਸੈਨੇਟਰੀ ਨੈਪਕਿਨ ਸ਼ਾਮਲ ਹਨ। 
ਇਨ੍ਹਾਂ ਸੰਗਠਨਾਂ ਨੂੰ ਰੋਜ਼ ਸਵੇਰੇ ਕਲੈਕਟਰ ਦਫਤਰ ਤੋਂ ਸੂਚੀ ਮਿਲਦੀ ਹੈ ਕਿ ਉਨ੍ਹਾਂ ਨੂੰ ਕਿਸ ਇਲਾਕੇ ਵਿਚ ਖਾਣੇ ਦਾ ਬੰਦੋਬਸਤ ਕਰਨਾ ਹੈ। ਉਸ ਤੋਂ ਬਾਅਦ ਇਹ ਗੁਰਦੁਆਰੇ ਵਿਚ ਲੰਗਰ ਤਿਆਰ ਕਰਨ ਵਿਚ ਜੁਟ ਜਾਂਦੇ ਹਨ। ਆਨਲਾਈਨ ਅਤੇ ਚੰਦੇ ਤੋਂ ਆਰਥਿਕ ਮਦਦ ਜੁਟਾ ਰਹੇ ਇਹ ਸੰਗਠਨ ਕੇਰਲ, ਬੰਗਲਾਦੇਸ਼, ਮਿਆਂਮਾਰ ਅਤੇ ਬੰਗਲਾਦੇਸ਼ ਵਿਚ ਵੀ ਕੰਮ ਕਰ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਭੁਵਨੇਸ਼ਵਰ 'ਚ ਗੁਰਦੁਆਰਾ ਸਿੰਘ ਸਭਾ ਦਾ 4 ਮਈ ਤੋਂ ਦੁਪਹਿਰ ਅਤੇ ਰਾਤ ਦੇ ਸਮੇਂ ਲੰਗਰ ਚਲ ਰਿਹਾ ਹੈ ਅਤੇ ਰੋਜ਼ਾਨਾ 2,000 ਲੋਕ ਦੁਪਹਿਰ ਨੂੰ ਅਤੇ ਕਰੀਬ 2500 ਲੋਕ ਰਾਤ ਦੇ ਸਮੇਂ ਗੁਰਦੁਆਰੇ ਵਿਚ ਬਣੀ ਖਿਚੜੀ ਅਤੇ ਆਮ ਦੀ ਚਟਨੀ ਖਾ ਰਹੇ ਹਨ। ਗੁਰਦੁਆਰੇ ਵਿਚ 15 ਤੋਂ 20 ਮਹਿਲਾ ਅਤੇ ਪੁਰਸ਼ ਸਵੈ-ਸੇਵੀ ਲਗਾਤਾਰ ਸੇਵਾ ਵਿਚ ਜੁਟੇ ਹੋਏ ਹਨ ਅਤੇ ਬਿਜਲੀ, ਪਾਣੀ ਬਹਾਲ ਹੋਣ ਤਕ ਲੰਗਰ ਚੱਲਦਾ ਰਹੇਗਾ।


Tanu

Content Editor

Related News