ਪ੍ਰਸਿੱਧ ਬਾਬਾ ਬਾਲਕ ਨਾਥ ਜੀ ਮੰਦਿਰ ''ਤੇ ਰੋਕਣ ਦੇ ਬਾਵਜੂਦ ਜਾ ਰਹੀਆਂ ਗੱਡੀਆਂ, ਪੜ੍ਹੋ ਖ਼ਬਰ

Thursday, Aug 03, 2017 - 06:01 PM (IST)

ਪ੍ਰਸਿੱਧ ਬਾਬਾ ਬਾਲਕ ਨਾਥ ਜੀ ਮੰਦਿਰ ''ਤੇ ਰੋਕਣ ਦੇ ਬਾਵਜੂਦ ਜਾ ਰਹੀਆਂ ਗੱਡੀਆਂ, ਪੜ੍ਹੋ ਖ਼ਬਰ

ਹਮੀਰਪੁਰ— ਉੱਤਰੀ ਭਾਰਤ ਦੇ ਪ੍ਰਸਿੱਧ ਬਾਬਾ ਬਾਲਕ ਨਾਥ ਜੀ ਮੰਦਿਰ ਦਿਓਟਸਿੱਧ 'ਚ ਸ਼ਰਧਾਲੂ ਨੂੰ ਰੋਕ ਦੇ ਬਾਵਜ਼ੂਦ ਉਹ ਵੱਡੀਆਂ ਗੱਡੀਆਂ ਲੈ ਕੇ ਜਾ ਰਹੇ ਹਨ। ਸ਼ਰਧਾਲੂ ਹਰ ਸਾਲ ਲੱਖਾਂ ਦੀ ਗਿਣਤੀ 'ਚ ਇੱਥੇ ਮੱਥਾ ਟੇਕਣ ਆਉਂਦੇ ਹਨ। ਇਹ ਹੀ ਕਾਰਨ ਹੈ ਕਿ ਮੰਦਿਰ 'ਚ ਮੌਜ਼ੂਦ ਲੋਕਲ, ਗੁਆਂਢੀ ਸੂਬੇ ਅਤੇ ਵਿਦੇਸ਼ਾਂ ਤੋਂ ਵੀ ਹਰ ਸਾਲ ਮੰਦਿਰ ਟਰੱਸਟ ਨੂੰ ਕਰੋੜਾਂ ਦੀ ਆਮਦਨੀ ਸ਼ਰਧਾਲੂਆਂ ਦੇ ਚੜਾਵੇ ਅਤੇ ਦਾਨ ਤੋਂ ਪ੍ਰਾਪਤ ਹੁੰਦੀ ਹੈ। ਮੰਦਿਰ ਟਰੱਸਟ ਅਤੇ ਪ੍ਰਸ਼ਾਸ਼ਨ ਵੱਲੋਂ ਸ਼ਰਧਾਲੂਆਂ ਦੀ ਸੁਵਿਧਾ ਦੇ ਪੁਖਤਾ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਜਾਂਦੇ ਹਨ। ਸ਼ਰਧਾਲੂਆਂ ਦੀ ਸੁਵਿਧਾ ਦੇ ਲਿਹਾਜ ਨਾਲ ਪ੍ਰਸ਼ਾਸ਼ਨ ਨੇ ਐਂਟਰੀ ਬੈਰੀਅਰ ਸਥਾਪਿਤ ਕੀਤੇ ਹਨ, ਜਿਸ ਦਾ ਭਾਵ ਸ਼ਰਧਾਲੂਆਂ ਤੋਂ ਪਾਰਿਕੰਗ ਫੀਸ ਵਸੂਲ ਕਰਨਾ ਅਤੇ ਗੱਡੀਆਂ ਪਾਰਕ ਕਰਵਾਉਣੀਆਂ, ਜਦੋਂਕਿ ਗੁਫਾ ਤੱਕ ਜਾਣ ਵਾਲੀ ਸੜਕ ਦੀ ਡੂੰਘੀ ਉਤਰਾਈ-ਚੜਾਈ ਨੂੰ ਦੇਖਦੇ ਹੋਏ ਵੱਡੀਆਂ ਗੱਡੀਆਂ ਨੂੰ ਇੱਥੇ ਜਾਣ ਦੀ ਮਨਾਈ ਹੈ। ਇਨ੍ਹਾਂ ਗੱਡੀਆਂ ਨੂੰ ਹੇਠਾ ਹੀ ਪਾਰਕ ਕਰਨ ਦਾ ਹੁਕਮ ਪ੍ਰਸ਼ਾਸ਼ਨ ਵੱਲੋਂ ਜਾਰੀ ਕੀਤੇ ਗਏ ਹਨ।

PunjabKesari 

PunjabKesari


ਸ਼ਨੀਵਾਰ ਅਤੇ ਐੈਤਵਾਰ ਤੋਂ ਇਲਾਵਾ ਕੋਈ ਨਹੀਂ ਰੋਕਦਾ
ਕੁਝ ਸ਼ਰਧਾਲੂ ਆਪਣੀ ਗੱਡੀਆਂ ਨੂੰ ਸਿੱਧੇ ਜਵਾਲਾਜੀ ਜਾਂ ਸਿੱਧ ਚਰਨ ਮੰਦਿਰ ਜਾਣ ਦੇ ਬਹਾਨੇ ਬਣਾ ਕੇ ਪਰਚੀ ਕਟਵਾਉਣ ਤੋਂ ਬੱਚਦੇ ਹਨ ਅਤੇ ਸਿੱਧੇ ਮੰਦਿਰ ਤੱਕ ਜਾਣ ਵਾਲੀ ਸੜਕ 'ਤੇ ਆਪਣੀ ਵੱਡੀਆਂ ਗੱਡੀਆਂ ਲੈ ਜਾ ਰਹੇ ਹਨ। ਦੂਜੇ ਬੈਰੀਅਰ ਅਤੇ ਸ਼ਨੀਵਾਰ ਅਤੇ ਐਤਵਾਰ ਦੇ ਦਿਨ ਨੂੰ ਛੱਡ ਕੇ ਕੋਈ ਵੀ ਸੁਰੱਖਿਆ ਕਰਮਚਾਰੀ ਤੈਨਾਤ ਨਹੀਂ ਰਹਿੰਦੇ ਹਨ, ਜਿਸ ਕਰਕੇ ਰੋਕਣ ਵਾਲਾ ਕੋਈ ਨਹੀਂ ਮੌਜ਼ੂਦ ਹੁੰਦਾ। ਲੋਕਲ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ ਜੇਕਰ ਡੂੰਘੀ ਉਤਰਾਈ ਹੋਣ ਕਾਰਨ ਸ਼ਰਧਾਲੂ ਨਾਲ ਕੋਈ ਹਾਦਸਾ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵਗਾ।


PunjabKesari


Related News