ਬਾਲਾਜੀ ਦੇ ਦਰਸ਼ਨਾਂ ਨੂੰ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਜੋੜੇ ਸਮੇਤ ਬੱਚੇ ਦੀ ਮੌਤ

Saturday, Nov 30, 2024 - 02:55 PM (IST)

ਬਾਲਾਜੀ ਦੇ ਦਰਸ਼ਨਾਂ ਨੂੰ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਜੋੜੇ ਸਮੇਤ ਬੱਚੇ ਦੀ ਮੌਤ

ਹਰਿਆਣਾ- ਰਾਤ ਨੂੰ ਭੈਣ ਅਤੇ ਜੀਜੇ ਦੀ ਵਿਆਹ ਦੀ ਵਰ੍ਹੇਗੰਢ 'ਚ ਖੁਸ਼ੀਆਂ ਮਨਾ ਰਹੇ ਪਰਿਵਾਰਕ ਮੈਂਬਰ ਸ਼ੁੱਕਰਵਾਰ ਸਵੇਰੇ ਬਾਲਾਜੀ ਜਾਣ ਲਈ ਨਿਕਲੇ ਸਨ। ਬਾਲਾਜੀ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਦਿੱਲੀ-ਮੁੰਬਈ ਐਕਸਪ੍ਰੈੱਸ ਵੇਅ 'ਤੇ ਅਲਵਰ ਦੇ ਬੜੌਦਾਮੇਵ ਨੇੜੇ ਹੋਏ ਹਾਦਸੇ 'ਚ ਸੋਨੀਪਤ ਦੇ ਰਹਿਣ ਵਾਲੇ ਇਕ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ, ਜਿਨ੍ਹਾਂ 'ਚ ਪਤੀ, ਪਤਨੀ ਅਤੇ ਪੁੱਤਰ ਸ਼ਾਮਲ ਹਨ।

ਜਾਣਕਾਰੀ ਮੁਤਾਬਕ ਕਮਲ ਅਤੇ ਉਸ ਦੇ ਜੀਜਾ ਰਾਜਕੁਮਾਰ ਦਾ ਸ਼ੁੱਕਰਵਾਰ ਸਵੇਰੇ 4 ਵਜੇ ਮਹਿੰਦੀਪੁਰ ਬਾਲਾਜੀ ਜਾਣ ਦਾ ਪ੍ਰੋਗਰਾਮ ਸੀ। ਸਵੇਰੇ ਕਾਰ 'ਚ ਸਵਾਰ ਹੋ ਕੇ ਕਮਲ (29), ਉਸਦੀ ਪਤਨੀ ਅਨੁਸ਼ਕਾ (26) ਅਤੇ ਬੇਟਾ ਵਿਭਾਨ (2), ਭੈਣ ਪੂਜਾ, ਜੀਜਾ ਰਾਜਕੁਮਾਰ, ਭਾਣਜੀ ਦਿਵਯਾਂਸ਼ੀ, ਭਾਣਜਾ ਰੁਦਰਾਕਸ਼ ਮਹਿੰਦੀਪੁਰ ਲਈ ਨਿਕਲੇ ਗਏ।

ਕਾਰ ਨੂੰ ਕਮਲ ਚਲਾ ਰਿਹਾ ਸੀ। ਜਦੋਂ ਉਹ ਅਲਵਰ ਨੇੜੇ ਦਿੱਲੀ ਮੁੰਬਈ ਐਕਸਪ੍ਰੈਸ ਵੇਅ 'ਤੇ ਪਹੁੰਚੇ ਤਾਂ ਅਚਾਨਕ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ। ਹਾਦਸੇ 'ਚ ਕਮਲ, ਅਨੁਸ਼ਕਾ ਅਤੇ ਵਿਭਾਨ ਦੀ ਮੌਤ ਹੋ ਗਈ। ਉਸ ਦੀ ਭੈਣ ਪੂਜਾ, ਜੀਜਾ ਰਾਜਕੁਮਾਰ, ਭਾਣਜੀ ਦਿਵਿਆਂਸ਼ੀ, ਭਾਣਜਾ ਰੁਦਰਾਕਸ਼ ਜ਼ਖਮੀ ਹੋ ਗਏ। ਕਮਲ ਅਤੇ ਅਨੁਸ਼ਕਾ ਦਾ ਵਿਆਹ ਤਿੰਨ ਸਾਲ ਪਹਿਲਾਂ ਹੋਇਆ ਸੀ।


author

Tanu

Content Editor

Related News