ਕੈਨੇਡਾ ''ਚ ਮਾਰੇ ਗਏ ਭਾਰਤੀ ਵਿਦਿਆਰਥੀ ਦੇ ਪਰਿਵਾਰ ਨੇ ਟੋਰਾਂਟੋ ਜਾਣ ਲਈ ਸਰਕਾਰ ਤੋਂ ਮੰਗੀ ਮਦਦ

Sunday, Apr 10, 2022 - 01:38 PM (IST)

ਗਾਜ਼ੀਆਬਾਦ (ਭਾਸ਼ਾ)- ਕੈਨੇਡਾ 'ਚ ਮਾਰੇ ਗਏ ਭਾਰਤੀ ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨੇ ਸ਼ਨੀਵਾਰ ਨੂੰ ਸਰਕਾਰ ਤੋਂ ਟੋਰਾਂਟੋ ਜਾਣ ਲਈ ਵੀਜ਼ਾ ਦਾ ਪ੍ਰਬੰਧ ਕਰਨ ਅਤੇ ਕਾਤਲ ਨੂੰ ਨਿਆਂ ਦੇ ਕਟਘਰੇ 'ਚ ਲਿਆਉਣ 'ਚ ਮਦਦ ਕਰਨ ਦੀ ਅਪੀਲ ਕੀਤੀ ਹੈ। ਕੈਨੇਡਾ ਦੇ ਟੋਰਾਂਟੋ 'ਚ ਇਕ 21 ਸਾਲਾ ਭਾਰਤੀ ਵਿਦਿਆਰਥੀ ਕਾਰਤਿਕ ਵਾਸੁਦੇਵ ਨੂੰ ਇਕ ਅਣਪਛਾਤੇ ਵਿਅਕਤੀ ਨੇ ਗੋਲੀ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਹੈ ਕਿ ਇਹ ਘਟਨਾ ਹੋਈ ਵਾਪਰੀ, ਜਦੋਂ ਵਿਦਿਆਰਥੀ ਕੰਮ 'ਤੇ ਜਾ ਰਿਹਾ ਸੀ। ਕੈਨੇਡਾ ਪੁਲਸ ਅਨੁਸਾਰ, ਵਾਸੁਦੇਵ ਨੂੰ ਸੈਂਟ ਜੇਮਸ ਟਾਊਨ 'ਚ ਸ਼ੇਨਬੋਰਨ ਟੀ.ਟੀ.ਸੀ. ਸਟੇਸ਼ਨ ਦੇ ਗਲੋਨ ਰੋਡ ਪ੍ਰਵੇਸ਼ ਦੁਆਰ 'ਤੇ ਵੀਰਵਾਰ ਸ਼ਾਮ ਗੋਲੀ ਮਾਰੀ ਗਈ ਸੀ। ਉੱਤਰ ਪ੍ਰਦੇਸ਼ 'ਚ ਗਾਜ਼ੀਆਬਾਦ ਦੇ ਰਾਜੇਂਦਰ ਨਗਰ ਇਲਾਕੇ ਦੇ ਰਹਿਣ ਵਾਲੇ ਕਾਰਤਿਕ ਵਾਸੁਦੇਵ ਦੇ ਪਿਤਾ ਜਿਤੇਸ਼ ਵਾਸੁਦੇਵ ਨੇ ਕਿਹਾ, ''ਮੈਨੂੰ ਨਹੀਂ ਪਤਾ ਕੀ ਹੋ ਰਿਹਾ ਹੈ? ਅਸੀਂ ਚਾਹੁੰਦੇ ਹਾਂ ਕਿ ਸੱਚਾਈ ਜਲਦੀ ਤੋਂ ਜਲਦੀ ਸਾਹਮਣੇ ਆਵੇ ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਸਾਡੇ ਬੱਚੇ ਨਾਲ ਕੀ ਹੋਇਆ ਅਤੇ ਉਸ ਨੂੰ ਗੋਲੀ ਕਿਉਂ ਮਾਰੀ ਗਈ।''

ਇਹ ਵੀ ਪੜ੍ਹੋ : ਕਾਂਗਰਸ ਨੇ ਹਿਮਾਚਲ ਦਾ ਹੱਕ ਖੋਹਿਆ ਤਾਂ ਭਾਜਪਾ ਨੇ ਉਸ ਨੂੰ ਵਾਪਸ ਦਿਵਾਇਆ : ਨੱਢਾ

ਜਿਤੇਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਸਵੇਰੇ ਕਰੀਬ 5 ਵਜੇ ਘਟਨਾ ਦੀ ਜਾਣਕਾਰੀ ਮਿਲੀ, ਜਦੋਂ ਕਿ ਇਸ ਦੀ ਪੁਸ਼ਟੀ ਰਾਤ 11 ਵਜੇ ਕੀਤੀ ਗਈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ 48 ਘੰਟੇ ਬੀਤ ਜਾਣ ਤੋਂ ਬਾਅਦ ਵੀ ਭਾਰਤ ਅਤੇ ਕੈਨੇਡਾ ਦੇ ਕਿਸੇ ਵੀ ਸਰਕਾਰੀ ਅਧਿਕਾਰੀ ਵੱਲੋਂ ਉਨ੍ਹਾਂ ਦੀ ਮਦਦ ਲਈ ਸੰਪਰਕ ਨਹੀਂ ਕੀਤਾ ਗਿਆ। ਜਿਤੇਸ਼ ਵਾਸੁਦੇਵ ਨੇ ਦੱਸਿਆ,"ਮੈਨੂੰ ਕਿਸੇ ਵੀ ਅਧਿਕਾਰੀ ਨੇ ਫੋਨ ਜਾਂ ਮੈਸੇਜ ਨਹੀਂ ਕੀਤਾ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਕ ਟਵੀਟ ਕੀਤਾ ਸੀ, ਜਿਸ ਦਾ ਮੈਂ ਜਵਾਬ ਦਿੱਤਾ ਸੀ ਪਰ ਉਦੋਂ ਤੋਂ ਕੋਈ ਜਾਣਕਾਰੀ ਨਹੀਂ ਮਿਲੀ ਹੈ।'' ਉਨ੍ਹਾਂ ਕਿਹਾ,''ਮੇਰੇ ਬੇਟੇ ਦੇ ਮਾਮਲੇ ਦੀ ਜਾਂਚ ਕਰਨ ਵਾਲੇ ਕੈਨੇਡਾ ਦੇ ਇਕ ਅਧਿਕਾਰੀ ਦਾ ਈ-ਮੇਲ ਸਾਨੂੰ ਪ੍ਰਾਪਤ ਹੋਇਆ ਸੀ, ਜਿਸ 'ਚ ਕਾਰਤਿਕ ਦੀ ਤਸਵੀਰ ਉੱਥੇ ਦੀ ਮੀਡੀਆ ਤੋਂ ਸਾਂਝੀ ਕਰਨ ਦੀ ਮਨਜ਼ੂਰੀ ਮੰਗੀ ਗਈ ਹੈ। ਇਸ ਤੋਂ ਇਲਾਵਾ, ਸਾਨੂੰ ਕੋਈ ਜਾਣਕਾਰੀ ਨਹੀਂ ਮਿਲੀ ਸਕੀ ਹੈ।'' ਨੋਇਡਾ ਦੀ ਇਕ ਮਲਟੀਨੈਸ਼ਨਲ ਕੰਪਨੀ ਵਿਚ ਕੰਮ ਕਰਨ ਵਾਲੇ ਜਿਤੇਸ਼ ਨੇ ਕਿਹਾ ਕਿ ਕੈਨੇਡਾ ਦੇ ਅਧਿਕਾਰੀ ਨੇ ਉਸ ਨੂੰ ਉਥੇ ਦੀ ਸਥਿਤੀ ਬਾਰੇ ਹੋਰ ਕੁਝ ਨਹੀਂ ਦੱਸਿਆ। ਉਨ੍ਹਾਂ ਕਿਹਾ ਕਿ ਕਈ ਕੋਸ਼ਿਸ਼ਾਂ ਨਾਲ ਸਿਰਫ਼ ਇੰਨਾ ਕਿਹਾ ਗਿਆ ਹੈ ਕਿ ਰਸਮੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਲਾਸ਼ ਨੂੰ ਭਾਰਤ ਵਾਪਸ ਲਿਆਉਣ 'ਚ 6 ਤੋਂ 8 ਦਿਨ ਦਾ ਸਮਾਂ ਲੱਗੇਗਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News