ਹਿਮਾਚਲ ਪ੍ਰਦੇਸ਼: ਮਕਾਨ ਨੂੰ ਲੱਗੀ ਅੱਗ ਪਰਿਵਾਰ ਲਈ ਬਣੀ ਕਾਲ, ਪਿਓ ਸਮੇਤ 3 ਮਾਸੂਮ ਬੱਚੇ ਜ਼ਿੰਦਾ ਸੜੇ

Tuesday, Sep 14, 2021 - 09:45 AM (IST)

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ’ਚ ਮੰਗਲਵਾਰ ਸਵੇਰੇ ਇਕ ਮਕਾਨ ’ਚ ਅੱਗ ਲੱਗ ਗਈ। ਇਸ ਹਾਦਸੇ ’ਚ ਇਕ ਪਰਿਵਾਰ ਦੇ 4 ਮੈਂਬਰਾਂ ਦੀ ਸੜ ਕੇ ਮੌਤ ਹੋ ਗਈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਸ ਹਾਦਸੇ ’ਚ ਪਿਤਾ ਅਤੇ ਉਸ ਦੇ 3 ਮਾਸੂਮ ਬੱਚਿਆਂ ਦੀ ਮੌਤ ਹੋ ਗਈ। ਰਾਜ ਆਫ਼ਤ ਪ੍ਰਬੰਧਨ ਡਾਇਰੈਕਟਰ ਸੁਦੇਸ਼ ਕੁਮਾਰ ਮੋਖਤਾ ਨੇ ਦੱਸਿਆ ਕਿ ਚੁਰਾਹ ਤਹਿਸੀਲ ਦੇ ਕਾਰਾਤੋਸ਼ ਪਿੰਡ ਦੇ ਇਕ ਮਕਾਨ ’ਚ ਤੜਕੇ 3 ਵਜੇ ਅੱਗ ਲੱਗ ਗਈ ਅਤੇ ਰਫ਼ੀ ਮੁਹੰਮਦ (25), ਉਨ੍ਹਾਂ ਦੇ ਤਿੰਨ ਬੱਚਿਆਂ ਜੁਲਖਾ (2), ਜੈਤੂਨ (6) ਅਤੇ ਸਮੀਰ (4) ਦੀ ਸੜ ਕੇ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮੁਹੰਮਦ ਦੀ ਪਤਨੀ ਵੀ ਇਸ ਘਟਨਾ ’ਚ ਝੁਲਸ ਗਈ। 

ਇਹ ਵੀ ਪੜ੍ਹੋ : ਪੱਛਮੀ ਬੰਗਾਲ: ਤੇਜ਼ ਬੁਖ਼ਾਰ ਅਤੇ ਦਸਤ ਦੀ ਸਮੱਸਿਆ ਕਾਰਨ ਵਿਗੜੀ 130 ਬੱਚਿਆਂ ਦੀ ਹਾਲਤ

ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਮਕਾਨ ਚੁਰਾਹ ਤਹਿਸੀਲ ਦੇ ਕਰਾਤੋਟ ਪਿੰਡ ਦੇ ਮੁਹੰਮਦ ਰਫ਼ੀ ਦਾ ਹੈ। ਇਸ ਸੂਚਨਾ ’ਤੇ ਸੀਨੀਅਰ ਪੁਲਸ ਸੁਪਰਡੈਂਟ ਚੰਬਾ ਅਰੁਲ ਕੁਮਾਰ, ਐੱਸ.ਡੀ.ਪੀ.ਓ. ਸਲੂਨੀ ਹਾਦਸੇ ਵਾਲੀ ਜਗ੍ਹਾ ਲਈ ਰਵਾਨਾ ਹੋ ਗਏ ਹਨ। ਨਾਲ ਹੀ ਐੱਫ਼.ਸੀ.ਐੱਲ. ਟੀਮ ਨੂੰ ਵੀ ਧਰਮਸ਼ਾਲਾ ਤੋਂ ਬੁਲਾਇਆ ਗਿਆ ਹੈ, ਜੋ ਸ਼ਾਮ ਤੱਕ ਹਾਦਸੇ ਵਾਲੀ ਜਗ੍ਹਾ ਪਹੁੰਚ ਜਾਵੇਗੀ। ਸ਼ੁਰੂਆਤੀ ਜਾਂਚ ’ਚ ਪਤਾ ਲੱਗਾ ਹੈ ਕਿ ਪੈਟਰੋਲ ਦੀ ਕੈਨੀ ਰੱਖੀ ਗਈ ਸੀ। ਹਾਦਸੇ ਵਾਲੀ ਜਗ੍ਹਾ ਦੇ ਹੋਰ ਕਾਰਨਾਂ ਦੀ ਜਾਂਚ ਚੱਲ ਰਹੀ ਹੈ। ਫਿਲਹਾਲ ਅੱਗ ਲੱਗਣ ਦੀ ਘਟਨਾ ਦਾ ਪਤਾ ਨਹੀਂ ਲੱਗ ਸਕਿਆ ਹੈ।

ਇਹ ਵੀ ਪੜ੍ਹੋ : ਵਾਹਿਗੁਰੂ ਨੇ ਬਖ਼ਸ਼ੀ ਧੀ ਦੀ ਦਾਤ, ਰੇਹੜੀ ਲਾਉਣ ਵਾਲੇ ਪਿਓ ਨੇ ਖ਼ੁਸ਼ੀ 'ਚ ਵੰਡੇ 50 ਹਜ਼ਾਰ ਦੇ ਗੋਲਗੱਪੇ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News