ਇਕ ਹੀ ਪਰਿਵਾਰ ਦੇ ਤਿੰਨ ਜੀਆਂ ਸਣੇ ਚਾਰ ਦਾ ਕਤਲ

Saturday, Nov 23, 2024 - 04:14 PM (IST)

ਇਕ ਹੀ ਪਰਿਵਾਰ ਦੇ ਤਿੰਨ ਜੀਆਂ ਸਣੇ ਚਾਰ ਦਾ ਕਤਲ

ਗੁਹਾਟੀ (ਭਾਸ਼ਾ)- ਅਣਪਛਾਤੇ ਲੋਕਾਂ ਨੇ ਇਕ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਸਮੇਤ ਚਾਰ ਲੋਕਾਂ ਦਾ ਕਤਲ ਕਰ ਦਿੱਤਾ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਦਰਦਨਾਕ ਘਟਨਾ ਆਸਾਮ ਦੇ ਨਾਗਾਂਵ ਜ਼ਿਲ੍ਹੇ ਦੀ ਹੈ। ਪੁਲਸ ਨੇ ਦੱਸਿਆ ਕਿ ਲੁਖੋਵਾ ਗਰਾਜਨ ਇਲਾਕੇ 'ਚ ਜਲ ਜੀਵਨ ਮਿਸ਼ਨ ਦੇ ਸੇਵਾਮੁਕਤ ਕਰਮਚਾਰੀ ਦੇ ਘਰ ਸ਼ੁੱਕਰਵਾਰ ਨੂੰ ਅਣਪਛਾਤੇ ਹਮਲਾਵਰ ਆ ਗਏ ਅਤੇ ਉਨ੍ਹਾਂ 'ਤੇ ਅਤੇ ਪਰਿਵਾਰ ਵਾਲਿਆਂ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।

ਪਰਿਵਾਰ ਦੇ 2 ਹੋਰ ਮੈਂਬਰ ਯਾਨੀ ਵਿਅਕਤੀ ਦੀ ਧੀ ਅਤੇ ਪੁੱਤ ਵਿਆਹ ਦੀ ਖਰੀਦਾਰੀ ਕਰਨ ਲਈ ਨਾਗਾਂਵ ਗਏ ਹੋਏ ਸਨ, ਕਿਉਂਕਿ ਅਗਲੇ ਬੁੱਧਵਾਰ ਨੂੰ ਉਨ੍ਹਾਂ ਦੀ ਧੀ ਦਾ ਵਿਆਹ ਹੋਣਾ ਸੀ। ਮਾਰੇ ਗਏ ਪਰਿਵਾਰ ਦੇ ਮੈਂਬਰਾਂ ਦੀ ਪਛਾਣ ਗੁਣਾਧਰ ਸਰਕਾਰ, ਸਰੋਜਿਨੀ ਸਰਕਾਰ ਅਤੇ ਉਨ੍ਹਾਂ ਦੀ ਸਭ ਤੋਂ ਛੋਟੀ ਬੇਟੀ ਜਯਾਸਮਿਤਾ ਵਜੋਂ ਹੋਈ ਹੈ। ਇਸ ਹਮਲੇ 'ਚ ਮਾਰੇ ਗਏ ਚੌਥੇ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਨਾ ਹੀ ਅਜੇ ਤੱਕ ਹਮਲਾਵਰਾਂ ਦਾ ਪਤਾ ਲੱਗਾ ਹੈ। ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News