‘ਨਕਲੀ ਸਮਾਜਵਾਦੀਆਂ’ ਨੇ ਰੋਕੀ ਉੱਤਰ ਪ੍ਰਦੇਸ਼ ਦੇ ਵਿਕਾਸ ਦੀ ਨਦੀ : PM ਮੋਦੀ

Monday, Feb 07, 2022 - 02:30 PM (IST)

‘ਨਕਲੀ ਸਮਾਜਵਾਦੀਆਂ’ ਨੇ ਰੋਕੀ ਉੱਤਰ ਪ੍ਰਦੇਸ਼ ਦੇ ਵਿਕਾਸ ਦੀ ਨਦੀ : PM ਮੋਦੀ

ਬਿਜਨੌਰ (ਭਾਸ਼ਾ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉੱਤਰ ਪ੍ਰਦੇਸ਼ ’ਚ ਸੱਤਾ ’ਚ ਰਹੀ ਸਮਾਜਵਾਦੀ ਪਾਰਟੀ ’ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ‘ਨਕਲੀ ਸਮਾਜਵਾਦੀਆਂ’ ਨੂੰ ਗਰੀਬ ਜਨਤਾ ਦੇ ਹਿੱਤਾਂ ਨਾਲ ਕੋਈ ਸਰੋਕਾਰ ਨਹੀਂ ਸੀ। ਪ੍ਰਧਾਨ ਮੰਤਰੀ ਬਿਜਨੌਰ, ਮੁਰਾਦਾਬਾਦ ਅਤੇ ਅਮਰੋਹਾ ਦੇ ਵੱਖ-ਵੱਖ ਵਿਧਾਨ ਸਭਾ ਖੇਤਰਾਂ ’ਚ ਭਾਜਪਾ ਉਮੀਦਵਾਰਾਂ ਦੇ ਸਮਰਥਨ ’ਚ ਆਯੋਜਿਤ ‘ਜਨ ਚੌਪਾਲ’ ਨੂੰ ਵਰਚੁਅਲ ਜ਼ਰੀਏ ਸੰਬੋਧਿਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੇ ਕਵੀ ਦੁਸ਼ਯੰਤ ਕੁਮਾਰ ਦੀਆਂ ਦੋ ਪੰਕਤੀਆਂ ‘ਇੱਥੇ ਤੱਕ ਆਉਂਦੇ-ਆਉਂਦੇ ਸੁੱਕ ਜਾਂਦੀਆਂ ਹਨ ਕਈ ਨਦੀਆਂ, ਮੈਨੂੰ ਪਤਾ ਹੈ ਪਾਣੀ ਕਿੱਥੇ ਠਹਿਰਿਆ ਹੋਇਆ ਹੋਵੇਗਾ’ ਦਾ ਜ਼ਿਕਰ ਕੀਤਾ। 

ਪ੍ਰਧਾਨ ਮੰਤਰੀ ਨੇ ਦੋਸ਼ ਲਾਇਆ ਕਿ ਸਾਲ 2017 ਤੋਂ ਪਹਿਲਾਂ ਉੱਤਰ ਪ੍ਰਦੇਸ਼ ਵਿਚ ਵੀ ਵਿਕਾਸ ਦੀ ਨਦੀ ਦਾ ਪਾਣੀ ਠਹਿਰਿਆ ਹੋਇਆ ਸੀ। ਇਹ ਪਾਣੀ ਨਕਲੀ ਸਮਾਜਵਾਦੀਆਂ ਦੇ ਪਰਿਵਾਰ ਵਿਚ ਉਨ੍ਹਾਂ ਦੇ ਕਰੀਬੀਆਂ ’ਚ ਠਹਿਰਿਆ ਹੋਇਆ ਸੀ। ਉਨ੍ਹਾਂ ਨੇ ਸਮਾਜਵਾਦੀ ਪਾਰਟੀ ’ਤੇ ਦੋਸ਼ ਲਾਇਆ, ‘‘ਇਨ੍ਹਾਂ ਲੋਕਾਂ ਨੂੰ ਆਮ ਮਨੁੱਖ ਦੇ ਵਿਕਾਸ ਅਤੇ ਤਰੱਕੀ ਦੀ ਪਿਆਸ ਤੋਂ ਅਤੇ ਗਰੀਬੀ ਤੋਂ ਮੁਕਤ ਹੋਣ ਦੀ ਪਿਆਸ ਨਾਲ ਕੋਈ ਮਤਲਬ ਨਹੀਂ ਰਿਹਾ। ਉਹ ਸਿਰਫ ਆਪਣੀ, ਆਪਣੇ ਕਰੀਬੀਆਂ ਦੀ ਅਤੇ ਆਪਣੀਆਂ ਤਿਜੋਰੀਆਂ ਦੀ ਪਿਆਸ ਬੁਝਾਉਂਦੇ ਰਹੇ। ਆਪਣਾ ਸਵਾਰਥ ਸੋਚਣ ਵਾਲੀ ਇਹ ਪਿਆਸ ਵਿਕਾਸ ਦੀ ਨਦੀ ਦੇ ਹਰ ਵਹਾਅ ਨੂੰ ਸੋਖ ਲੈਂਦੀ ਹੈ। ਆਪਣਾ ਘਰ ਭਰ ਲੈਣ ਦੀ ਇਹ ਹੀ ਪਿਆਸ ਗਰੀਬਾਂ ਨੂੰ ਘਰ ਨਹੀਂ ਦੇਣ ਦਿੰਦੀ ਸੀ।’’

ਮੋਦੀ ਨੇ ਦਾਅਵਾ ਕੀਤਾ ਕਿ ਭਾਜਪਾ ਪ੍ਰਦੇਸ਼ ਦੇ ਹਰ ਵਿਅਕਤੀ ਨੂੰ ਆਪਣਾ ਪਰਿਵਾਰ ਮੰਨਦੀ ਹੈ। ਸਾਡਾ ਮੰਤਰ ਸਭ ਕਾ ਸਾਥ, ਸਭ ਕਾ ਵਿਸ਼ਵਾਸ ਅਤੇ ਸਭ ਦੀ ਕੋਸ਼ਿਸ਼। ਇਸ ਲਈ ਭਾਜਪਾ ਦੀ ਸਰਕਾਰ ਵਿਚ ਭਰਾ-ਭਤੀਜਾਵਾਦ ਦੀ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ’ਚ ਘਰ ਮਿਲਦਾ ਹੈ ਤਾਂ ਇਸ ਲਈ ਉਸ ਦੀ ਜਾਤ ਜਾਂ ਉਸ ਦਾ ਖੇਤਰ ਨਹੀਂ ਵੇਖਿਆ ਜਾਂਦਾ ਹੈ। ਜਦੋਂ ਉੱਜਵਲਾ ਯੋਜਨਾ ਤੋਂ ਗੈਸ ਦਾ ਕਨੈਕਸ਼ਨ ਮਿਲਦਾ ਹਾਂ ਤਾਂ ਮਾਵਾਂ ਅਤੇ ਭੈਣਾਂ ਦੀ ਜਾਤ ਨਹੀਂ ਪੁੱਛੀ ਜਾਂਦੀ। ਜੋ ਲੋਕ ਅੱਜ ਜਾਤ-ਪਾਤ ਦੇ ਨਾਂ ’ਤੇ ਵੋਟ ਮੰਗ ਰਹੇ ਹਨ, ਜਾਤ ਦਾ ਵਾਸਤਾ ਦੇ ਰਹੇ ਹਨ। ਸੱਤਾ ’ਚ ਆਉਣ ’ਤੇ ਇਨ੍ਹਾਂ ਨੂੰ ਸਿਰਫ ਉਨ੍ਹਾਂ ਦੇ ਪਰਿਵਾਰ ਦਾ ਸਵਾਰਥ ਹੀ ਯਾਦ ਰਹਿੰਦਾ ਹੈ।


author

Tanu

Content Editor

Related News