ਫਰਜ਼ੀ ਪੀ. ਐੱਮ. ਓ. ਅਧਿਕਾਰੀ ਦੇ ਜੰਮੂ-ਕਸ਼ਮੀਰ ਦੌਰੇ ਦੀ ਜਾਂਚ ਦੇ ਹੁਕਮ

03/30/2023 12:45:42 PM

ਜੰਮੂ, (ਅਨਸ/ਉਦੇ)- ਜੰਮੂ-ਕਸ਼ਮੀਰ ਦੇ ਉਪ-ਰਾਜਪਾਲ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਫਰਜ਼ੀ ਪੀ. ਐੱਮ. ਓ. ਅਧਿਕਾਰੀ ਦੱਸ ਕੇ ਠੱਗੀ ਕਰਨ ਵਾਲੇ ਕਿਰਨ ਪਟੇਲ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਆਉਣ-ਜਾਉਣ ਦੀ ਜਾਂਚ ਦੇ ਹੁਕਮ ਦਿੱਤੇ ਹਨ। ਗ੍ਰਹਿ ਵਿਭਾਗ ਵੱਲੋਂ ਜਾਰੀ ਹੁਕਮਾਂ ’ਚ ਵਿਜੇ ਕੁਮਾਰ ਬਿਧੂੜੀ, ਡਿਵੀਜ਼ਨਲ ਕਮਿਸ਼ਨਰ (ਕਸ਼ਮੀਰ) ਨੂੰ ਜਾਂਚ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ, ਜਿਨ੍ਹਾਂ ਨੂੰ ਇਕ ਹਫ਼ਤੇ ’ਚ ਆਪਣੀ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ। ਹੁਕਮਾਂ ’ਚ ਕਿਹਾ ਗਿਆ ਹੈ ਕਿ ਜਾਂਚ ਅਧਿਕਾਰੀ ਸਬੰਧਤ ਅਧਿਕਾਰੀਆਂ ਦੀਆਂ ਖਾਮੀਆਂ ਦੀ ਸ਼ਨਾਖਤ ਕਰੇਗਾ ਅਤੇ ਇਕ ਹਫ਼ਤੇ ’ਚ ਵਿਸਤ੍ਰਿਤ ਰਿਪੋਰਟ ਪੇਸ਼ ਕਰੇਗਾ। ਕਿਰਨ ਪਟੇਲ ਕਸ਼ਮੀਰ ਘਾਟੀ ਦੇ ਆਪਣੇ ਤੀਜੇ ਦੌਰੇ ’ਤੇ ਸਨ ਜਦੋਂ ਉਨ੍ਹਾਂ ਨੂੰ ਪੁਲਸ ਨੇ 2 ਮਾਰਚ ਨੂੰ ਸ਼੍ਰੀਨਗਰ ਦੇ ਇਕ 5-ਸਿਤਾਰਾ ਹੋਟਲ ਤੋਂ ਗ੍ਰਿਫਤਾਰ ਕੀਤਾ ਸੀ।

ਪੁਲਸ ਨੇ ਕਿਹਾ ਕਿ ਉਹ ਜ਼ੈੱਡ-ਸ਼੍ਰੇਣੀ ਦੀ ਸੁਰੱਖਿਆ, ਬੁਲੇਟ-ਪਰੂਫ ਵਾਹਨਾਂ ਨੂੰ ਪ੍ਰਾਪਤ ਕਰਨ ’ਚ ਕਾਮਯਾਬ ਰਿਹਾ ਅਤੇ ਕਾਫ਼ੀ ਸਮੇਂ ਤੱਕ ਪੰਜ-ਸਿਤਾਰਾ ਪ੍ਰੋਟੋਕੋਲ ਦਾ ਖੁੱਲ੍ਹੇ ਤੌਰ ’ਤੇ ਆਨੰਦ ਲਿਆ। ਦੋਸ਼ੀ ਵਿਅਕਤੀ ਦੇ ਦਸਤਾਵੇਜ਼, ਵਿਜ਼ਿਟਿੰਗ ਕਾਰਡ ਅਤੇ ਸੈੱਲ ਫ਼ੋਨ ਐੱਫ. ਐੱਸ. ਐੱਲ. ਵਿਖੇ ਜਾਂਚ ਲਈ ਭੇਜੇ ਗਏ ਹਨ, ਹਾਲਾਂ ਕਿ ਜਾਂਚ ਏਜੰਸੀ ਨੂੰ ਐੱਫ. ਐੱਸ. ਐੱਲ. ਜਾਂਚ ਰਿਪੋਰਟ ਮਿਲੀ ਹੈ। ਰਿਪੋਰਟ ’ਚ ਇਹ ਵੀ ਕਿਹਾ ਗਿਆ ਹੈ ਕਿ ਹੁਣ ਤੱਕ ਕੀਤੀ ਗਈ ਜਾਂਚ ਤੋਂ ਪਤਾ ਚੱਲਦਾ ਹੈ ਕਿ ਦੋਸ਼ੀਆਂ ਨੇ ਕਸ਼ਮੀਰ ਘਾਟੀ ਦੇ ਸਭ ਤੋਂ ਸੰਵੇਦਨਸ਼ੀਲ ਸਥਾਨਾਂ ਅਤੇ ਖੇਤਰਾਂ ਦਾ ਦੌਰਾ ਕੀਤਾ, ਜੋ ਕਸ਼ਮੀਰ ਦੇ ਮੌਜੂਦਾ ਸੁਰੱਖਿਆ ਦ੍ਰਿਸ਼ ਦੇ ਸਬੰਧ ’ਚ ਬਹੁਤ ਜ਼ਿਆਦਾ ਸੁਰੱਖਿਅਤ ਅਤੇ ਬੇਹੱਦ ਸੰਵੇਦਨਸ਼ੀਲ ਹਨ।


Rakesh

Content Editor

Related News