ਬ੍ਰਿਟੇਨ ਦੀ ਕੰਪਨੀ ਦੇ ਇਸ ਐਪ ਜ਼ਰੀਏ ਖੁੱਲ੍ਹੇਗੀ ਫਰਜ਼ੀ ਖਬਰਾਂ ਦੀ ਪੋਲ

04/03/2019 5:00:07 PM

ਨਵੀਂ ਦਿੱਲੀ — ਲੋਕ ਸਭਾ ਚੋਣਾਂ ਤੋਂ ਪਹਿਲਾਂ ਫਰਜ਼ੀ ਖਬਰਾਂ ਅਤੇ ਗਲਤ ਸੂਚਨਾਵਾਂ ਨੂੰ ਲੈ ਕੇ ਉੱਠ ਰਹੀਆਂ ਚਿੰਤਾਵਾਂ ਵਿਚਕਾਰ ਬ੍ਰਿਟੇਨ ਦੀ ਸਟਾਰਟ ਅੱਪ ਕੰਪਨੀ 'ਲਾਜਿਕਲੀ' ਨੇ ਬੁੱਧਵਾਰ ਨੂੰ ਭਾਰਤ ਵਿਚ ਆਪਣਾ AI ਅਧਾਰਿਤ ਐਪ ਪੇਸ਼ ਕੀਤਾ ਹੈ। ਇਹ ਐਪ ਫਰਜ਼ੀ ਖਬਰਾਂ ਨਾਲ ਨਜਿੱਠਣ 'ਚ ਮਦਦ ਕਰੇਗਾ। ਇਹ ਐਪ ਮਸ਼ੀਨ ਸਿਖਲਾਈ, ਕੁਦਰਤੀ ਭਾਸ਼ਾ ਦੀ ਪ੍ਰੋਸੈਸਿੰਗ ਅਤੇ ਮੁਖ ਪੁੱਛਗਿੱਛ ਦੇ ਆਧਾਰ 'ਤੇ ਆਨਲਾਈਨ ਪਲੇਟਫਾਰਮ ਉਪਭੋਗਤਾਵਾਂ ਨੂੰ ਨਿਰਪੱਖ, ਅਸਲੀ, ਭਰੋਸੇਮੰਦ ਅਤੇ ਪ੍ਰਮਾਣਿਕ ਤੱਥਾਂ ਦੀ ਜਾਣਕਾਰੀ ਦੇਵੇਗਾ। ਇਹ ਐਪ ਲੋਕਾਂ ਨੂੰ ਕਿਸੇ ਵੀ ਲੇਖ ਦੀ ਪ੍ਰਮਾਣਿਕਤਾ ਦੀ ਜਾਂਚ ਕਰਨ ਦੇ ਯੋਗ ਬਣਾਵੇਗਾ।

ਲਾਜਿਕਲੀ ਨੇ ਨਿਊਜ਼ ਐਗਰੀਗੇਟਰ ਪਲੇਟਫਾਰਮ ਨੂੰ ਸ਼ੁਰੂ ਕਰਨ ਦੇ ਨਾਲ ਭਾਰਤ ਵਿਚ ਤੱਥਾਂ ਦੀ ਜਾਂਚ ਦੀ ਪਹਿਲ ਲਈ ਸ਼ੁਰੂਆਤ ਕੀਤੀ ਹੈ । ਲਾਜਿਕਲੀ ਐਪ ਦੇ ਜ਼ਰੀਏ ਉਪਯੋਗਕਰਤਾ ਤੱਥਾਂ ਦੀ ਜਾਂਚ ਕਰਨ ਵਾਲੀ ਟੀਮ ਨੂੰ ਕਿਸੇ ਵੀ ਸੂਚਨਾ ਬਾਰੇ ਸੂਚਿਤ ਕਰ ਸਕਦੇ ਹਨ ਜਿਸ ਤੋਂ ਬਾਅਦ ਟੀਮ ਆਪਣੀ ਜਾਂਚ-ਪੜਤਾਲ ਪੂਰੀ ਹੋਣ ਤੋਂ ਬਾਅਦ ਆਪਣੀ ਪ੍ਰਕਿਰਿਆ ਦੇਵੇਗੀ। ਲਾਜਿਕਲੀ ਦੇ ਸੰਸਥਾਪਕ ਅਤੇ ਸੀ.ਈ.ਓ. ਲੈਰਿਕ ਜੈਨ ਨੇ ਕਿਹਾ,'ਫਰਜ਼ੀ ਖਬਰਾਂ ਦੇ ਵਧਦੇ ਰੁਝਾਣ ਕਾਰਨ ਲਾਜਿਕਲੀ ਪਲੇਟਫਾਰਮ ਨੂੰ ਪੇਸ਼ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਇਸ ਐਪ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇਗਾ ਅਤੇ ਲੋਕਾਂ ਨੂੰ ਖਬਰਾਂ ਦੇ ਸ਼ੋਰ-ਸ਼ਰਾਬੇ ਵਿਚਕਾਰ ਅਸਲ ਅਤੇ ਤੱਥ ਅਧਾਰਿਤ ਜਾਣਕਾਰੀ ਉਪਲੱਬਧ ਕਰਵਾਈ ਜਾਵੇਗੀ।' ਲੈਰਿਕ ਨੇ ਕਿਹਾ ਕਿ ਸੂਚਨਾ ਦੀ ਪ੍ਰਮਾਣਿਕਤਾ ਲਈ ਜਾਂਚ ਵਿਚ ਲੱਗਣ ਵਾਲਾ ਸਮਾਂ ਵਿਸ਼ੇ 'ਤੇ ਆਧਾਰਿਤ ਹੋਵੇਗਾ।


Related News