ਮਿਜ਼ੋਰਮ ''ਚ 25.20 ਲੱਖ ਰੁਪਏ ਦੇ ਨਕਲੀ ਭਾਰਤੀ ਨੋਟ ਜ਼ਬਤ, 2 ਗ੍ਰਿਫ਼ਤਾਰ

Wednesday, May 17, 2023 - 11:58 AM (IST)

ਮਿਜ਼ੋਰਮ ''ਚ 25.20 ਲੱਖ ਰੁਪਏ ਦੇ ਨਕਲੀ ਭਾਰਤੀ ਨੋਟ ਜ਼ਬਤ, 2 ਗ੍ਰਿਫ਼ਤਾਰ

ਆਈਜ਼ੋਲ (ਏਜੰਸੀ)- ਪੁਲਸ ਨੇ ਮੰਗਲਵਾਰ ਨੂੰ ਵੱਡੀ ਗਿਣਤੀ 'ਚ ਨਕਲੀ ਭਾਰਤੀ ਕਰੰਸੀ ਨੋਟ (ਐੱਫ.ਆਈ.ਸੀ.ਐੱਨ.) ਜ਼ਬਤ ਕੀਤੇ ਹਨ, ਜਿਨ੍ਹਾਂ ਦੀ ਕੀਮਤ 25.20 ਲੱਖ ਰੁਪਏ ਹੈ ਅਤੇ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ 2 ਵਿਅਕਤੀਆਂ ਦੀ ਪਛਾਣ ਕੋਲਾਸਿਬ ਜ਼ਿਲ੍ਹੇ ਦੇ ਵੈਰੇਂਗਟੇ ਕਵੰਗਥਰ ਵੇਂਗ ਦੇ ਲਾਲਟਨਪੁਈ (42) ਅਤੇ ਵੈਰੇਂਗਟੇ ਦੇ ਸੇਰਛਿਪ ਜ਼ਿਲ੍ਹੇ ਦੇ ਐੱਨ. ਵਨਲਾਈਫਾਈ ਰਾਵਲਖਾਂਗ ਵੇਂਗ ਦੇ ਲਾਲੁੰਗਮੁਆਨਾ (40) ਵਜੋਂ ਹੋਈ ਹੈ।

PunjabKesari

ਗੁਪਤ ਸੂਚਨਾ ਦੇ ਆਧਾਰ 'ਤੇ ਦੇਰ ਰਾਤ ਮਿਜ਼ੋਰਮ ਪੁਲਸ ਦੀ ਅਪਰਾਧ ਜਾਂਚ ਵਿਭਾਗ (ਸੀ.ਆਈ.ਡੀ.) ਦੀ ਵਿਸ਼ੇਸ਼ ਬਰਾਂਚ (ਐੱਸ.ਬੀ.) ਦੀ ਇਕ ਟੀਮ ਨੇ ਦੋਹਾਂ ਦੋਸ਼ੀਆਂ ਕੋਲੋਂ 25,20,000 ਰੁਪਏ ਦੇ ਨਕਲੀ ਨੋਟ ਜ਼ਬਤ ਕੀਤੇ। ਜ਼ਬਤ ਕੀਤੇ ਗਏ ਨੋਟਾਂ 'ਚ 2000 ਰੁਪਏ ਦੇ 1007 ਨੋਟ ਅਤੇ 500 ਰੁਪਏ ਦੇ 1012 ਨੋਟ ਸ਼ਾਮਲ ਹਨ। ਵੈਰੇਂਗਟੇ ਪੁਲਸ ਸਟੇਸ਼ਨ ਨੇ ਕਿਹਾ,''ਮਾਮਲੇ ਦੀ ਜਾਂਚ ਚੱਲ ਰਹੀ ਹੈ।''


author

DIsha

Content Editor

Related News