ਤਾਮਿਲਨਾਡੂ ’ਚ ਫਰਜ਼ੀ GST ਚਲਾਨ ਰੈਕੇਟ ਦਾ ਪਰਦਾਫਾਸ਼, 50 ਕਰੋੜ 85 ਲੱਖ ਦੀ ਟੈਕਸ ਚੋਰੀ ਫੜੀ
Tuesday, Nov 25, 2025 - 10:50 PM (IST)
ਚੇਨਈ, (ਯੂ. ਐੱਨ. ਆਈ.)– ਤਾਮਿਲਨਾਡੂ ’ਚ ਸੈਂਟਰਲ ਗੁੱਡਜ਼ ਐਂਡ ਸਰਵਿਸਿਜ਼ ਟੈਕਸ (ਸੀ. ਜੀ. ਐੱਸ. ਟੀ.), ਚੇਨਈ ਉੱਤਰ ਕਮਿਸ਼ਨਰੇਟ ਨੇ ਇਕ ਵੱਡੇ ਫਰਜ਼ੀ ਅੰਤਰਰਾਜੀ ਜੀ. ਐੱਸ. ਟੀ. ਚਲਾਨ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਦੀ ਮੁੱਢਲੀ ਜਾਂਚ ਵਿਚ 50 ਕਰੋੜ 85 ਲੱਖ ਰੁਪਏ ਦੀ ਟੈਕਸ ਚੋਰੀ ਦਾ ਖੁਲਾਸਾ ਹੋਇਆ ਹੈ। ਮਾਮਲੇ ’ਚ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਕ ਪ੍ਰੈੱਸ ਰਿਲੀਜ਼ ਅਨੁਸਾਰ ਸੀ. ਜੀ. ਐੱਸ. ਟੀ. ਹੈੱਡਕੁਆਰਟਰ ਨਿਵਾਰਕ ਇਕਾਈ, ਚੇਨਈ ਦੇ ਅਧਿਕਾਰੀਆਂ ਨੇ ਫਰਜ਼ੀ ਚਲਾਨਾਂ ਦੇ ਆਧਾਰ ’ਤੇ ਇਨਪੁੱਟ ਟੈਕਸ ਕ੍ਰੈਡਿਟ (ਆਈ. ਟੀ. ਸੀ.) ਦਾ ਧੋਖਾਦੇਹੀ ਭਰੇ ਢੰਗ ਨਾਲ ਲਾਭ ਉਠਾਉਣ ਅਤੇ ਅੱਗੇ ਟਰਾਂਸਫਰ ਕਰਨ ਵਾਲੇ ਇਕ ਵੱਡੇ ਨੈੱਟਵਰਕ ਦਾ ਖੁਲਾਸਾ ਕੀਤਾ ਹੈ। ਇਹ ਸਭ ਮਾਲ ਦੀ ਅਸਲ ਆਵਾਜਾਈ ਤੋਂ ਬਿਨਾਂ ਕੀਤਾ ਜਾ ਰਿਹਾ ਸੀ। ਇਸ ਫਰਜ਼ੀ ਚਲਾਨ ਨੈੱਟਵਰਕ ਨੇ ਤਾਮਿਲਨਾਡੂ ਤੇ ਕਰਨਾਟਕ ਸੂਬਿਆਂ ਵਿਚ 95 ਤੋਂ ਵੱਧ ਫਰਜ਼ੀ ਕਾਰੋਬਾਰ ਕੰਪਨੀਆਂ ਬਣਾਈਆਂ ਹੋਈਆਂ ਸਨ।
