ਫਰਜ਼ੀ ਢੰਗ ਨਾਲ ਹਵਾਈ ਫੌਜ ਦਾ ਮੁਲਾਜ਼ਮ ਬਣ ਕੇ ਪੁਣੇ ਰਹਿ ਰਿਹਾ ਵਿਅਕਤੀ ਗ੍ਰਿਫ਼ਤਾਰ
Monday, May 19, 2025 - 06:14 PM (IST)

ਪੁਣੇ : ਦੱਖਣੀ ਕਮਾਂਡ ਮਿਲਟਰੀ ਇੰਟੈਲੀਜੈਂਸ ਤੇ ਪੁਲਸ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਪੁਣੇ ਤੋਂ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਇੱਥੇ ਹਵਾਈ ਫੌਜ ਦਾ ਮੁਲਾਜ਼ਮ ਬਣ ਕੇ ਧੋਖੇ ਨਾਲ ਰਹਿ ਰਿਹਾ ਸੀ। ਇਸ ਗੱਲ ਦੀ ਜਾਣਕਾਰੀ ਅਧਿਕਾਰੀਆਂ ਨੇ ਸੋਮਵਾਰ ਨੂੰ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਮੁਲਜ਼ਮ ਗੌਰਵ ਕੁਮਾਰ ਦੀਆਂ ਸ਼ੱਕੀ ਸਰਗਰਮੀਆਂ ਬਾਰੇ ਜਾਣਕਾਰੀ ਮਿਲੀ ਸੀ, ਜਿਸ ਦੇ ਆਧਾਰ ’ਤੇ ਐਤਵਾਰ ਰਾਤ ਨੂੰ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਇਹ ਵੀ ਪੜ੍ਹੋ : ਸਾਵਧਾਨ! ਫ਼ੋਨ ਦੇ ਕਵਰ 'ਚ ਭੁੱਲ ਕੇ ਨਾ ਰੱਖੋ ਪੈਸੇ ਜਾਂ ਕਾਰਡ, ਹੋ ਸਕਦੈ ਧਮਾਕਾ
ਅਧਿਕਾਰੀਆਂ ਨੇ ਮੁਲਜ਼ਮ ਕੋਲੋਂ ਭਾਰਤੀ ਹਵਾਈ ਫੌਜ ਦੀਆਂ 2 ਟੀ-ਸ਼ਰਟਾਂ, ਫੌਜ ਦੀ ਵਰਦੀ ਵਾਲੀਆਂ ਪੈਂਟਾਂ, ਬੂਟ, ਭਾਰਤੀ ਹਵਾਈ ਫੌਜ ਦੇ 2 ਬੈਜ ਤੇ ਹੋਰ ਚੀਜ਼ਾਂ ਜ਼ਬਤ ਕੀਤੀਆਂ ਹਨ। ਮੁਲਜ਼ਮ ਵਿਰੁੱਧ ਖੜਕੀ ਪੁਲਸ ਸਟੇਸ਼ਨ ਵਿਖੇ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਕਿਹਾ ਕਿ ਉਸ ਵੱਲੋਂ ਧੋਖੇ ਨਾਲ ਖੁੱਦ ਨੂੰ ਫੌਜੀ ਮੁਲਾਜ਼ਮ ਵਜੋਂ ਪੇਸ਼ ਕਰਨ ਦੇ ਪਿੱਛੇ ਦੇ ਮੰਤਵ ਅਤੇ ਇਸ ਨਾਲ ਸਬੰਧਤ ਸੁਰੱਖਿਆ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Corona Comeback: ਮੁੜ ਆ ਗਿਆ ਕੋਰੋਨਾ! 31 ਮੌਤਾਂ ਤੋਂ ਬਾਅਦ ਸਰਕਾਰ ਦਾ ਵੱਡਾ ਫੈਸਲਾ, ਅਲਰਟ ਜਾਰੀ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।