ਪਿਆਰ ''ਚ ਅਸਫਲ ਨੌਜਵਾਨ ਨੇ ਕੀਤੀ ਖੁਦਕੁਸ਼ੀ, ਤਰੀਕਾ ਦੇਖ ਹੋ ਜਾਵੋਗੇ ਹੈਰਾਨ

07/23/2017 4:31:40 PM

ਤੇਲੰਗਾਨਾ— ਇੱਥੋਂ ਦੇ ਹੈਦਰਾਬਾਦ 'ਚ ਪਿਆਰ 'ਚ ਅਸਫਲ ਹੋਣ 'ਤੇ ਇਕ ਨੌਜਵਾਨ ਨੇ ਹੈਰਾਨੀਜਨਕ ਤਰੀਕੇ ਨਾਲ ਖੁਦਕੁਸ਼ੀ ਕਰ ਲਈ। ਨੌਜਵਾਨ ਨੇ ਖੁਦ ਨੂੰ ਕਾਰ 'ਚ ਬੰਦ ਕਰ ਲਿਆ ਅਤੇ ਨਾਈਟਰੋਜਨ ਗੈਸ ਸੁੰਘ ਕੇ ਆਪਣੀ ਜਾਨ ਦੇ ਦਿੱਤੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਧਰਮਾ ਰੈੱਡੀ ਕਾਲੋਨੀ ਵਾਸੀ ਐੱਨ. ਅਵਿਨਾਸ਼ (26) ਰਾਜੀਵ ਗਾਂਧੀ ਕੌਮਾਂਤਰੀ ਏਅਰਪੋਰਟ 'ਤੇ ਵਰਕਰ ਸੀ। ਪੁਲਸ ਅਨੁਸਾਰ ਤਿੰਨ ਦਿਨ ਪਹਿਲਾਂ ਅਵਿਨਾਸ਼ ਨੇ ਪਾਰਕਿੰਗ 'ਚ ਗੱਡੀ ਖੜ੍ਹੀ ਕੀਤੀ ਅਤੇ ਖੁਦ ਨੂੰ ਕਾਰ 'ਚ ਬੰਦ ਕਰ ਲਿਆ। ਉਸ ਨੇ ਖੁਦ ਦਾ ਚਿਹਰਾ ਪਲਾਸਟਿਕ ਬੈਗ ਨਾਲ ਬੰਨ੍ਹ ਲਿਆ। ਇਸ ਤੋਂ ਬਾਅਦ ਅਵਿਨਾਸ਼ ਨੇ ਕਾਰ 'ਚ ਰੱਖਿਆ ਨਾਈਟਰੋਜਨ ਗੈਸ ਨਾਲ ਭਰਿਆ ਸਿਲੰਡਰ ਜੋ ਉਸ ਦੇ ਚਿਹਰੇ 'ਤੇ ਬੰਨ੍ਹੇ ਪਲਾਸਟਿਕ ਬੈਗ ਨਾਲ ਜੁੜਿਆ ਸੀ, ਖੋਲ੍ਹ ਦਿੱਤਾ। ਕੁਝ ਹੀ ਦੇਰ 'ਚ ਅਵਿਨਾਸ਼ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਅਗਲੇ ਦਿਨ ਉੱਥੇ ਪੁੱਜੇ ਸਫਾਈ ਕਰਮਚਾਰੀਆਂ ਨੂੰ ਪਾਰਕਿੰਗ ਏਰੀਏ ਤੋਂ ਬੱਦਬੂ ਆਈ ਤਾਂ ਉਨ੍ਹਾਂ ਨੇ ਉੱਥੇ ਚੈਕਿੰਗ ਕੀਤੀ। 
ਕਾਰ ਦੇ ਅੰਦਰ ਦਾ ਮੰਜ਼ਰ ਦੇਖ ਸਾਰੇ ਹੱਕੇ-ਬੱਕੇ ਰਹਿ ਗਏ। ਸਫਾਈ ਕਰਮਚਾਰੀਆਂ ਨੇ ਤੁਰੰਤ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ। ਪੁਲਸ ਨੇ ਮੌਕੇ 'ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭਿਜਵਾਇਆ। ਪੁਲਸ ਨੇ ਕਾਰ ਤੋਂ ਇਕ ਸੁਸਾਈਡ ਨੋਟ ਵੀ ਬਰਾਮਦ ਕੀਤਾ ਹੈ। ਨੋਟ 'ਚ ਅਵਿਨਾਸ਼ ਨੇ ਕਿਸੇ ਨੂੰ ਵੀ ਆਪਣੀ ਮੌਤ ਦਾ ਜ਼ਿੰਮੇਵਾਰ ਨਹੀਂ ਠਹਿਰਾਇਆ। ਪੁਲਸ ਇਸ ਕੇਸ ਨੂੰ ਪ੍ਰੇਮ ਪ੍ਰਸੰਗ ਨਾਲ ਜੋੜ ਕੇ ਦੇਖ ਰਹੀ ਹੈ। ਪੁਲਸ ਨੇ ਇਸ ਮਾਮਲੇ ਦੀ ਸੂਚਨਾ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਦੇ ਦਿੱਤੀ ਹੈ। ਫਿਲਹਾਲ ਪੁਲਸ ਅਵਿਨਾਸ਼ ਦੇ ਦੋਸਤਾਂ ਤੋਂ ਪੁੱਛ-ਗਿੱਛ ਕਰ ਰਹੀ ਹੈ। ਨਾਲ ਹੀ ਮ੍ਰਿਤਕ ਦੀ ਕਾਲ ਡਿਟੇਲ ਵੀ ਦੇਖੀ ਜਾ ਰਹੀ ਹੈ।


Related News