ਸੀਵਰੇਜ ਟੈਂਕ 'ਚ ਹੋ ਗਿਆ ਧਮਾਕਾ, ਘਰਾਂ 'ਚ ਵੜਿਆ ਪਾਣੀ

Thursday, May 15, 2025 - 03:07 PM (IST)

ਸੀਵਰੇਜ ਟੈਂਕ 'ਚ ਹੋ ਗਿਆ ਧਮਾਕਾ, ਘਰਾਂ 'ਚ ਵੜਿਆ ਪਾਣੀ

ਤਾਮਿਲਨਾਡੂ- ਬੀਤੀ ਦੇਰ ਰਾਤ ਇਕ ਫੈਕਟਰੀ 'ਚ ਸੀਵਰੇਜ ਟੈਂਕ ਫਟ ਗਿਆ, ਜਿਸ ਕਾਰਨ 20 ਲੋਕ ਜ਼ਖਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਟੈਂਕ ਤੋਂ ਪਾਣੀ ਲੀਕ ਹੋ ਕੇ ਇਲਾਕੇ ਵਿਚ ਦਾਖਲ ਹੋਣ ਕਾਰਨ ਘਰਾਂ ਵਿਚ ਵੜ ਗਿਆ। ਇਹ ਘਟਨਾ ਤਾਮਿਲਨਾਡੂ ਦੇ ਕੁੱਡਾਲੋਰ ਜ਼ਿਲ੍ਹੇ ਦੇ ਮੁਧੂਨਗਰ ਨੇੜੇ ਕੁਡੀਕਾਡੂ ਇਲਾਕੇ ਦੀ ਹੈ।

ਇਹ ਵੀ ਪੜ੍ਹੋ- 'ਸਾਨੂੰ ਨਿਊਕਲੀਅਰ ਧਮਕੀ ਦੀ ਪਰਵਾਹ ਨਹੀਂ', 'ਆਪ੍ਰੇਸ਼ਨ ਸਿੰਦੂਰ' ਮਗਰੋਂ ਪਾਕਿਸਤਾਨ 'ਤੇ ਵਰ੍ਹੇ ਰਾਜਨਾਥ

ਇਸ ਧਮਾਕੇ ਕਾਰਨ ਨਾ ਸਿਰਫ਼ ਫੈਕਟਰੀ ਕੰਪਲੈਕਸ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ, ਸਗੋਂ ਇਸ ਨਾਲ ਆਲੇ-ਦੁਆਲੇ ਦੇ ਰਿਹਾਇਸ਼ੀ ਖੇਤਰ ਵੀ ਪ੍ਰਭਾਵਿਤ ਹੋਏ ਹਨ। ਜਾਣਕਾਰੀ ਮੁਤਾਬਕ ਧਮਾਕੇ ਕਾਰਨ ਟੈਂਕ ਤੋਂ ਜ਼ਹਿਰੀਲਾ ਪਾਣੀ ਲੀਕ ਹੋ ਗਿਆ, ਜਿਸ ਕਾਰਨ ਆਲੇ-ਦੁਆਲੇ ਦੇ ਘਰਾਂ ਵਿਚ ਪਾਣੀ ਭਰ ਗਿਆ ਅਤੇ ਇਲਾਕੇ ਦੀਆਂ ਜਾਇਦਾਦਾਂ ਨੂੰ ਨੁਕਸਾਨ ਪਹੁੰਚਿਆ ਹੈ। ਸੀਵਰੇਜ ਟੈਂਕ ਵਿਚ ਧਮਾਕੇ ਮਗਰੋਂ ਬਚਾਅ ਮੁਹਿੰਮ ਚਲਾਈ ਗਈ ਹੈ। ਧਮਾਕੇ ਦੇ ਸਹੀ ਕਾਰਨਾਂ ਦੇ ਜਾਂਚ ਕੀਤੀ ਜਾ ਰਹੀ ਹੈ। ਸਥਾਨਕ ਵਸਨੀਕਾਂ ਨੇ ਸੁਰੱਖਿਆ ਅਤੇ ਵਾਤਾਵਰਣ 'ਤੇ ਪੈਣ ਵਾਲੇ ਪ੍ਰਭਾਵਾਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। 

ਇਹ ਵੀ ਪੜ੍ਹੋ- ਕਰਨਲ ਸੋਫੀਆ 'ਤੇ ਬਿਆਨ ਦੇ ਬੁਰੇ ਫਸੇ ਮੰਤਰੀ ਵਿਜੇ ਸ਼ਾਹ, ਖੜਕਾਇਆ SC ਦਾ ਦਰਵਾਜ਼ਾ

 


author

Tanu

Content Editor

Related News