ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ ਵਿਚ 100 ਤੋਂ ਘੱਟ ਲੋਕਾਂ ਦੇ ਸ਼ਾਮਲ ਹੋਣ ਦਾ ਦਾਅਵਾ ਗਲਤ

Wednesday, Jan 08, 2025 - 03:19 PM (IST)

ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ ਵਿਚ 100 ਤੋਂ ਘੱਟ ਲੋਕਾਂ ਦੇ ਸ਼ਾਮਲ ਹੋਣ ਦਾ ਦਾਅਵਾ ਗਲਤ

Fact Check By TheQuint

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ 26 ਦਸੰਬਰ 2024 ਨੂੰ 92 ਸਾਲ ਦੀ ਉਮਰ 'ਚ ਦਿਹਾਂਤ ਹੋ ਗਈ ਸੀ, ਉਨ੍ਹਾਂ ਦਾ ਅੰਤਿਮ ਸੰਸਕਾਰ ਦਿੱਲੀ ਦੇ ਨਿਗਮਬੋਧ ਸ਼ਮਸ਼ਾਨਘਾਟ 'ਚ ਕੀਤਾ ਗਿਆ ਸੀ। 

ਦਾਅਵਾ: ਮਨਮੋਹਨ ਸਿੰਘ ਦੀ ਅੰਤਿਮ ਯਾਤਰਾ ਦੀ ਵੀਡੀਓ ਦੀ ਇਕ ਛੋਟੀ ਜਿਹੀ ਕਲਿੱਪ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਅੰਤਿਮ ਯਾਤਰਾ 'ਚ 100 ਲੋਕ ਵੀ ਮੌਜੂਦ ਨਹੀਂ ਸਨ।

PunjabKesari

(ਅਜਿਹੇ ਹੀ ਦਾਅਵੇ ਕਰਨ ਵਾਲੇ ਹੋਰ ਪੋਸਟ ਦੇ ਅਰਕਾਈਵ ਤੁਸੀਂ ਇੱਥੇ, ਇੱਥੇ ਅਤੇ ਇੱਥੇ ਦੇਖ ਸਕਦੇ ਹੋ)

ਕੀ ਇਹ ਦਾਅਵਾ ਸਹੀ ਹੈ? ਨਹੀਂ, ਇਹ ਦਾਅਵਾ ਸੱਚ ਨਹੀਂ ਹੈ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅੰਤਿਮ ਯਾਤਰਾ ਦਾ ਅਧੂਰਾ ਵੀਡੀਓ ਗਲਤ ਦਾਅਵੇ ਨਾਲ ਵਾਇਰਲ ਹੈ।

ਪੂਰੇ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਰਾਹੁਲ ਗਾਂਧੀ ਸਮੇਤ ਹੋਰ ਕਾਂਗਰਸ ਆਗੂ ਮਰਹੂਮ ਮਨਮੋਹਨ ਸਿੰਘ ਦੀ ਸ਼ਵ ਯਾਤਰਾ 'ਚ ਸ਼ਾਮਲ ਹੋਏ ਸਨ। 

ਮਨਮੋਹਨ ਸਿੰਘ ਦੀ ਅੰਤਿਮ ਯਾਤਰਾ 'ਚ ਹਜ਼ਾਰਾਂ ਲੋਕਾਂ ਦੀ ਭੀੜ ਸ਼ਾਮਲ ਸੀ। 

ਅਸੀਂ ਸੱਚ ਦਾ ਪਤਾ ਕਿਵੇਂ ਲਗਾਇਆ? ਸਭ ਤੋਂ ਪਹਿਲੇ ਅਸੀਂ ਇਸ ਗੱਲ ਦੀ ਜਾਂਚ ਕੀਤੀ ਕਿ ਇਹ ਵੀਡੀਓ ਮਨਮੋਹਨ ਸਿੰਘ ਦੀ ਅੰਤਿਮ ਯਾਤਰਾ ਦਾ ਹੈ ਜਾਂ ਨਹੀਂ

ਇਸ ਲਈ ਅਸੀਂ ਇਸ ਕਲਿੱਪ ਤੋਂ ਕੀਫ੍ਰੇਮ ਕੱਢ ਉਨ੍ਹਾਂ ਨੂੰ ਮਨਮੋਹਨ ਸਿੰਘ ਦੀ ਅੰਤਿਮ ਯਾਤਰਾ ਦੇ ਪ੍ਰਸਾਰਣ ਨਾਲ ਮਿਲਾਇਆ। 

ਮਨਮੋਹਨ ਸਿੰਘ ਦੀ ਅੰਤਿਮ ਯਾਤਰਾ ਦਾ ਲਾਈਵ ਪ੍ਰਸਾਰਣ ਕਾਂਗਰਸ ਦੇ ਅਧਿਕਾਰਤ ਯੂਟਿਊਬ ਚੈਨਲ ਸਮੇਤ ਕਈ ਹੋਰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕੀਤਾ ਗਿਆ ਸੀ।

ਪੂਰੇ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸ਼ਵ ਯਾਤਰਾ ਦੇ ਪਿੱਛੇ ਗੱਡੀਆਂ ਦਾ ਕਾਫ਼ਲਾ ਮੌਜੂਦ ਹੈ, ਜਦੋਂ ਕਿ ਵਾਇਰਲ ਵੀਡੀਓ 'ਚ ਗੱਡੀਆਂ ਦਾ ਇਹ ਕਾਫ਼ਲਾ ਨਜ਼ਰ ਨਹੀਂ ਆਉਂਦਾ ਹੈ। 

PunjabKesari

The Print, Congress ਅਤੇ DD News ਦੀ Live ਸਟ੍ਰੀਮ 'ਤੇ ਦੇਖਿਆ ਜਾ ਸਕਦਾ ਹੈ ਕਿ ਮਨਮੋਹਨ ਸਿੰਘ ਦੀ ਸ਼ਵ ਯਾਤਰਾ ਦੌਰਾਨ AICC ਦੇ ਦਫ਼ਤਰ ਤੋਂ ਨਿਗਮਬੋਧ ਘਾਟ ਤੱਕ ਭਾਰੀ ਭੀੜ ਮੌਜੂਦ ਸੀ।

PunjabKesari

ਇਸ ਤੋਂ ਇਲਾਵਾ PTI ਦੀਆਂ ਇਨ੍ਹਾਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅੰਤਿਮ ਯਾਤਰਾ 'ਚ ਰਾਹੁਲ ਗਾਂਧੀ ਸਮੇਤ ਵੱਡੀ ਗਿਣਤੀ 'ਚ ਕਾਂਗਰਸ ਦੇ ਨੇਤਾ ਅਤੇ ਵਰਕਰ ਮੌਜੂਦ ਸਨ।

ਨਤੀਜਾ : ਮਨਮੋਹਨ ਸਿੰਘ ਦੀ ਅੰਤਿਮ ਯਾਤਰਾ ਦੇ ਅਧੂਰੇ ਵੀਡੀਓ ਨੂੰ ਇਸ ਗੁੰਮਰਾਹਕੁੰਨ ਦਾਅਵੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਕਿ ਸੁਰੱਖਿਆ ਕਰਮੀਆਂ ਨੂੰ ਹਟਾ ਦਿਓ ਤਾਂ ਮਨਮੋਹਨ ਸਿੰਘ ਦੀ ਅੰਤਿਮ ਯਾਤਰਾ 'ਚ 100 ਲੋਕ ਵੀ ਸ਼ਾਮਲ ਨਹੀਂ ਸਨ।

(Disclaimer: ਇਹ ਫੈਕਟ ਮੂਲ ਤੌਰ 'ਤੇ thequint ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)


author

DIsha

Content Editor

Related News