ਕੋਵਿਡ-19 ਮਰੀਜ਼ ਲਈ ਹਰ ਨਗਰਪਾਲਿਕਾ ਨੂੰ ਸਰਕਾਰ ਦੇ ਰਹੀ ਹੈ 1.5 ਲੱਖ ਰੁਪਏ, ਜਾਣੋ ਕੀ ਹੈ ਸੱਚਾਈ

08/26/2020 9:28:18 AM

ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਦੌਰਾਨ ਸੋਸ਼ਲ ਮੀਡੀਆ 'ਤੇ ਤਰ੍ਹਾਂ-ਤਰ੍ਹਾਂ ਦੀਆਂ ਖ਼ਬਰਾਂ ਵਾਇਰਲ ਹੋ ਰਹੀਆਂ ਹਨ। ਇਸੇ ਤਰ੍ਹਾਂ ਨਾਲ ਵਟਸਐਪ 'ਤੇ ਵੀ ਇਕ ਮੈਸੇਜ ਬਹੁਤ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਉਕਤ ਮੈਸੇਜ ਵਿਚ ਦਾਅਵਾ ਕੀਤਾ ਗਿਆ ਹੈ ਕਿ ਕੇਂਦਰ ਸਰਕਾਰ ਹਰ ਇਕ ਕੋਵਿਡ-19 ਮਰੀਜ਼ ਲਈ ਹਰ ਨਗਰਪਾਲਿਕਾ ਨੂੰ 1.5 ਲੱਖ ਰੁਪਏ ਦੇਵੇਗੀ। ਉਥੇ ਹੀ ਜਦੋਂ ਇਸ ਖ਼ਬਰ 'ਤੇ ਪੀ.ਆਈ.ਬੀ. ਨੇ ਫੈਕਟ ਚੈੱਕ ਜ਼ਰੀਏ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਇਹ ਖ਼ਬਰ ਫਰਜੀ ਹੈ।


ਪੀ.ਆਈ.ਬੀ. ਫੈਕਟ ਚੈੱਕ
ਇਸ ਖ਼ਬਰ ਦੀ ਪੜਤਾਲ ਕਰਣ 'ਤੇ ਪਤਾ ਲੱਗਾ ਕਿ ਇਹ ਖ਼ਬਰ ਫਰਜੀ ਹੈ। ਇਸ ਨਾਲ ਜੁੜੀ ਅਜਿਹੀ ਕੋਈ ਵੀ ਖ਼ਬਰ ਕਿਸੇ ਵੀ ਵੈੱਬਸਾਈਟ 'ਤੇ ਨਹੀਂ ਛਾਪੀ ਗਈ ਹੈ। ਉਥੇ ਹੀ ਪੀ.ਆਈ.ਬੀ. ਵੱਲੋਂ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਸਰਕਾਰ ਵੱਲੋਂ ਅਜਿਹੀ ਕੋਈ ਘੋਸ਼ਣਾ ਨਹੀਂ ਕੀਤੀ ਗਈ ਹੈ। ਅਜਿਹੇ ਵਿਚ ਇਹ ਸਾਫ਼ ਹੈ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਹ ਖ਼ਬਰ ਗਲਤ ਹੈ।

ਦੱਸਣਯੋਗ ਹੈ ਕਿ ਦੇਸ਼ 'ਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦੀ ਗਿਣਤੀ 32 ਲੱਖ ਦੇ ਅੰਕੜੇ ਨੂੰ ਪਾਰ ਕਰ ਚੁੱਕੀ, ਜਦੋਂ ਕਿ ਹੁਣ ਤੱਕ 24 ਲੱਖ ਤੋਂ ਵਧਰੇ ਲੋਕ ਹੁਣ ਤੱਕ ਤੰਦਰੁਸਤ ਹੋਏ ਹਨ। ਮੰਗਲਵਾਰ ਨੂੰ ਸਬੰਧਿਤ ਸਰਕਾਰਾਂ ਵੱਲੋਂ ਉਪਲੱਬਧ ਕਰਵਾਈ ਗਈ ਜਾਣਕਾਰੀ ਮੁਤਾਬਕ, ਦੇਸ਼ ਦੇ ਵੱਖ-ਵੱਖ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਰਾਤ 9:05 ਵਜੇ ਤੱਕ ਕੋਰੋਨਾ ਵਾਇਰਸ ਨਾਲ ਜੁੜੇ ਅੰਕੜੇ ਇਸ ਪ੍ਰਕਾਰ ਹਨ:

ਸੂਬੇ   ਪੁਸ਼ਟੀ ਕੀਤੇ ਮਾਮਲੇ        ਸਿਹਤਮੰਦ ਹੋਏ       ਮੌਤਾਂ
ਅੰਡਮਾਨ ਨਿਕੋਬਾਰ 2,904  2,092  35              
ਆਂਧਰਾ ਪ੍ਰਦੇਸ਼ 3,71,639  2,78,247  3,460
ਅਰੁਣਾਚਲ ਪ੍ਰਦੇਸ਼ 3,312  2,427  5
ਅਸਾਮ              92,619  73,090  252
ਬਿਹਾਰ              1,24,826  1,04,531  644
ਚੰਡੀਗੜ੍ਹ          3,209  1,713  40
ਛੱਤੀਸਗੜ੍ਹ          21,732  13,424  203
ਦਿੱਲੀ              1,64,071  1,47,743  4,330
ਗੋਆ              14,530  11,224  157
ਗੁਜਰਾਤ          88,942  71,261  2,930
ਹਰਿਆਣਾ          56,608  46,496  623
ਹਿਮਾਚਲ ਪ੍ਰਦੇਸ਼ 5,133  3,647  28
ਜੰਮੂ-ਕਸ਼ਮੀਰ 33,776  25,594  638
ਝਾਰਖੰਡ          31,118  21,025  335
ਕਰਨਾਟਕ          2,91,826  2,04,439  4,958
ਕੇਰਲ              61,879  40,339  244
ਲੱਦਾਖ              2,330  1,571  23
ਮੱਧ ਪ੍ਰਦੇਸ਼ 55,695  42,274  1,263
ਮਹਾਰਾਸ਼ਟਰ          7,03,823  5,14,790  22,794
ਮਣੀਪੁਰ             5,444  3,812  24
ਮੇਘਾਲਿਆ          1,994  799  08
ਮਿਜ਼ੋਰਮ          953  464  0
ਨਗਾਲੈਂਡ          3,752  2,611  09
ਓਡਿਸ਼ਾ              84,231  59,470  428
ਪੁੱਡੂਚੇਰੀ          11,426  7,273  172
ਪੰਜਾਬ              44,577  29,145  1,178
ਰਾਜਸਥਾਨ          72,650  56,091  973
ਸਿੱਕਿਮ              1,446  934  03
ਤਾਮਿਲਨਾਡੂ          3,91,303  3,32,454  6,712
ਤੇਲੰਗਾਨਾ          1,08,670  84,163  770
ਤ੍ਰਿਪੁਰਾ              9,213  6,414  79
ਉਤਰਾਖੰਡ          16,014  11,201  213
ਉੱਤਰ ਪ੍ਰਦੇਸ਼ 1,97,388  1,44,754  3,059
ਪੱਛਮੀ ਬੰਗਾਲ 1,44,801  1,14,543  2,909
ਕੁਲ              32,23,834  24,60,001  59,508
ਵਾਧਾ 70,400  69,968  1,173


ਕੇਂਦਰੀ ਸਿਹਤ ਮੰਤਰਾਲਾ ਨੇ ਹੁਣ ਤੱਕ ਇਨਫੈਕਸ਼ਨ ਦੇ ਮਾਮਲਿਆਂ ਦੀ ਕੁੱਲ ਗਿਣਤੀ 31,67,323 ਦੱਸੀ ਹੈ। ਇਸ ਤੋਂ ਇਲਾਵਾ ਮੰਤਰਾਲਾ ਨੇ ਦੱਸਿਆ ਕਿ 58,390 ਲੋਕਾਂ ਦੀ ਮੌਤ ਹੋਈ ਹੈ ਅਤੇ ਇਲਾਜ ਤੋਂ ਬਾਅਦ 24,04,585 ਲੋਕ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਤੋਂ ਠੀਕ ਹੋਏ ਹਨ।


cherry

Content Editor

Related News