Fact Check : ਲਾਡਲੀ ਭੈਣ ਯੋਜਨਾ ਦੇ ਨਾਂ ‘ਤੇ ਵਾਇਰਲ ਹੋ ਰਿਹਾ ਲਿੰਕ ਹੈ ਫਰਜ਼ੀ
Friday, Jan 24, 2025 - 03:57 AM (IST)
Fact Check By Vishwas News
ਨਵੀਂ ਦਿੱਲੀ- ਲਾਡਲੀ ਬਹਿਨ ਯੋਜਨਾ ਦੇ ਨਾਂ ‘ਤੇ ਇਕ ਲਿੰਕ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਲਿੰਕ ਸ਼ੇਅਰ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ‘ਤੇ ਕਲਿੱਕ ਕਰਕੇ 650 ਰੁਪਏ ਪਾਏ ਜਾ ਸਕਦੇ ਹਨ। ਪੈਸੇ ਸਿੱਧੇ ਖਾਤੇ ਵਿੱਚ ਟ੍ਰਾਂਸਫਰ ਹੋਣਗੇ।
ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਵਾਇਰਲ ਲਿੰਕ ਫਰਜ਼ੀ ਹੈ। ਲੋਕਾਂ ਦੇ ਨਾਲ ਧੋਖਾਧੜੀ ਕਰਨ ਅਤੇ ਉਨ੍ਹਾਂ ਨੂੰ ਆਰਥਿਕ ਨੁਕਸਾਨ ਪਹੁੰਚਾਉਣ ਲਈ ਇਸ ਵੈਬਸਾਈਟ ਦੇ ਲਿੰਕ ਨੂੰ ਸਾਂਝਾ ਕੀਤਾ ਜਾ ਰਿਹਾ ਹੈ। ਇਹ ਅਸਲੀ ਲਾਡਲੀ ਭੈਣ ਯੋਜਨਾ ਦੀ ਵੈੱਬਸਾਈਟ ਦਾ ਲਿੰਕ ਨਹੀਂ ਹੈ। ਫਰਜੀ ਲਿੰਕ ਨੂੰ ਧੋਖਾਧੜੀ ਦੇ ਮਕਸਦ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ।
ਕੀ ਹੋ ਰਿਹਾ ਹੈ ਵਾਇਰਲ ?
ਫੇਸਬੁੱਕ ਯੂਜ਼ਰ ‘ਕਲੇਮ ਯੋਰ ਗਿਫ਼ਟ’ ਨੇ 21 ਦਸੰਬਰ 2024 ਨੂੰ ਵਾਇਰਲ ਪੋਸਟ ਨੂੰ ਸਾਂਝਾ ਕੀਤਾ ਹੈ। ਪੋਸਟ ‘ਤੇ ਲਿਖਿਆ ਹੈ, ‘ਜਲਦੀ ਤੋਂ ਲਿੰਕ ‘ਤੇ ਕਲਿੱਕ ਕਰੋ ਅਤੇ ਆਪਣੇ ਖਾਤੇ ‘ਚ ਲੋ। ਯੋਜਨਾ ਦੇ ਤਹਿਤ ਤੁਹਾਨੂੰ ਮਿਲਦਾ ਹੈ 650/- ਤੱਕ ਦੀ ਰਾਸ਼ੀ।”
ਪੋਸਟ ਦੇ ਆਰਕਾਈਵ ਲਿੰਕ ਨੂੰ ਇੱਥੇ ਵੇਖੋ।
ਪੜਤਾਲ
ਵਾਇਰਲ ਦਾਅਵੇ ਦੀ ਸੱਚਾਈ ਦਾ ਪਤਾ ਲਗਾਉਣ ਲਈ, ਅਸੀਂ ਪੋਸਟ ਵਿੱਚ ਮੌਜੂਦ ਯੂਆਰਐਲ ਨੂੰ ਧਿਆਨ ਨਾਲ ਦੇਖਿਆ। ਅਸੀਂ ਪਾਇਆ ਕਿ ਪੋਸਟ ਵਿੱਚ ਮੌਜੋੜ ਯੂਆਰਐਲ ਗੈਜੇਟ ਸਫੀਅਰ ਡਾਟ ਇਨ ਹੈ , ਜਦੋਂ ਕਿ ਭਾਰਤ ਸਰਕਾਰ ਦਾ ਯੂਆਰਐਲ ਗੋਵਰਨਮੈਂਟ ਡਾਟ ਇਨ ਹੈ। ਜਦੋਂ ਅਸੀਂ ਅਸਲੀ ਵੈੱਬਸਾਈਟ ਬਾਰੇ ਸਰਚ ਕੀਤਾ ਤਾਂ ਸਾਨੂੰ ਪਤਾ ਲੱਗਾ ਕਿ ਉਸ ਦਾ ਯੂਆਰਐਲ ਸੀਐਮ ਲਾਡਲੀ ਭੈਣ ਡਾਟ ਐਮਪੀ ਡਾਟ ਗੋਵਰਨਮੈਂਟ ਡਾਟ ਇਨ ਹੈ।
ਪੜਤਾਲ ਨੂੰ ਅੱਗੇ ਲੈ ਕੇ, ਅਸੀਂ ਸੇਫਟੀ ਟੂਲਸ ਦੀ ਮਦਦ ਨਾਲ ਯੂਆਰਐਲ ‘ਤੇ ਕਲਿੱਕ ਕੀਤਾ। ਅਸੀਂ ਪਾਇਆ ਕਿ ਲਾਡਲੀ ਭੈਣ ਯੋਜਨਾ ਨਾਲ ਜੁੜੀ ਇੱਕ ਫੋਟੋ ਵੈੱਬਸਾਈਟ ਦੇ ਸਿਖਰ ‘ਤੇ ਲੱਗੀ ਹੋਈ ਮਿਲੀ। ਜਦੋਂ ਕਿ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰਨ ਲਈ ਕਿਹਾ ਜਾ ਰਿਹਾ ਹੈ। ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਲਿੰਕ ‘ਤੇ ਕਲਿੱਕ ਕਰਦੇ ਹੀ ਤੁਹਾਡੇ ਖਾਤੇ ‘ਚ 1500 ਰੁਪਏ ਆ ਜਾਣਗੇ। ਲਿੰਕ ‘ਤੇ ਕਲਿੱਕ ਕਰਨ ‘ਤੇ ਸਾਡੇ ਸਿਸਟਮ ਨੇ ਸਾਨੂੰ ਚੇਤਾਵਨੀ ਦਿੱਤੀ ਅਤੇ ਇਸਨੂੰ ਖਤਰਨਾਕ ਦੱਸਿਆ।
ਵਧੇਰੇ ਜਾਣਕਾਰੀ ਲਈ ਅਸੀਂ ਸਾਈਬਰ ਮਾਹਿਰ ਅਨੁਜ ਅਗਰਵਾਲ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਹੈਕਰ ਲੋਕਾਂ ਨੂੰ ਧੋਖਾ ਦੇਣ ਲਈ ਪ੍ਰੌਕਸੀ ਵੈਬਸਾਈਟਾਂ ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ ਦਾ ਯੂਆਰਐਲ ਇਸ ਲਈ ਬਣਾਇਆ ਜਾਂਦਾ ਹੈ, ਤਾਂ ਜੋ ਲੋਕਾਂ ਨੂੰ ਯਕੀਨ ਹੋ ਸਕੇ ਕਿ ਇਹ ਅਸਲ ਵੈੱਬਸਾਈਟ ਹੈ ਅਤੇ ਯੂਜ਼ਰਸ ਇਸ ‘ਤੇ ਆਸਾਨੀ ਨਾਲ ਕਲਿੱਕ ਕਰ ਸਕਣ। ਅਜਿਹੇ ‘ਚ ਲੋਕਾਂ ਨਾਲ ਧੋਖਾਧੜੀ ਕਰਨਾ ਆਸਾਨ ਹੋ ਜਾਂਦਾ ਹੈ। ਪਰ ਸਾਨੂੰ ਬਿਨਾਂ ਜਾਂਚ ਕੀਤੇ ਇਸ ਤਰ੍ਹਾਂ ਦੇ ਕਿਸੇ ਵੀ ਅਣਜਾਣ ਲਿੰਕ ‘ਤੇ ਕਲਿੱਕ ਨਹੀਂ ਕਰਨਾ ਚਾਹੀਦਾ।
ਜ਼ਿਕਰਯੋਗ ਹੈ ਕਿ ਲਾਡਲੀ ਭੈਣ ਯੋਜਨਾ ਮੱਧ ਪ੍ਰਦੇਸ਼ ਸਰਕਾਰ ਵਲੋਂ ਸੂਬੇ ਦੇ ਲੋਕਾਂ ਲਈ ਚਲਾਈ ਜਾ ਰਹੀ ਹੈ। ਮਹਾਰਾਸ਼ਟਰ ਵਿੱਚ ਵੀ ਰਾਜ ਸਰਕਾਰ ਇੱਕ ਅਜਿਹੀ ਯੋਜਨਾ ਚਲਾ ਰਹੀ ਹੈ, ਜਿਸ ਦਾ ਨਾਮ ਹੈ ‘ਲੜਕੀ ਬਹਿਨ ਯੋਜਨਾ ਹੈ।
ਅੰਤ ਵਿੱਚ ਅਸੀਂ ਗਲਤ ਦਾਅਵੇ ਨੂੰ ਸਾਂਝਾ ਕਰਨ ਵਾਲੇ ਯੂਜ਼ਰ ਦੇ ਅਕਾਊਂਟ ਨੂੰ ਸਕੈਨ ਕੀਤਾ। ਅਸੀਂ ਪਾਇਆ ਹੈ ਕਿ ਯੂਜ਼ਰ ਇਸੇ ਤਰ੍ਹਾਂ ਦੀਆਂ ਫਰਜ਼ੀ ਪੋਸਟਾਂ ਨੂੰ ਸਾਂਝਾ ਕਰਦਾ ਹੈ।
ਨਤੀਜਾ: ਵਿਸ਼ਵਾਸ ਨਿਊਜ਼ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਲਾਡਲੀ ਭੈਣ ਯੋਜਨਾ ਦੇ ਨਾਂ ‘ਤੇ ਵਾਇਰਲ ਲਿੰਕ ਫਰਜ਼ੀ ਹੈ। ਲੋਕਾਂ ਨਾਲ ਧੋਖਾਧੜੀ ਕਰਨ ਅਤੇ ਉਨ੍ਹਾਂ ਨੂੰ ਆਰਥਿਕ ਨੁਕਸਾਨ ਪਹੁੰਚਾਉਣ ਲਈ ਇਸ ਵੈੱਬਸਾਈਟ ਦਾ ਲਿੰਕ ਸਾਂਝਾ ਕੀਤਾ ਜਾ ਰਿਹਾ ਹੈ। ਇਹ ਅਸਲੀ ਲਾਡਲੀ ਭੈਣ ਯੋਜਨਾ ਦੀ ਵੈੱਬਸਾਈਟ ਦਾ ਲਿੰਕ ਨਹੀਂ ਹੈ। ਧੋਖਾਧੜੀ ਦੇ ਮਕਸਦ ਨਾਲ ਫਰਜ਼ੀ ਲਿੰਕ ਸ਼ੇਅਰ ਕੀਤਾ ਜਾ ਰਿਹਾ ਹੈ।
(Disclaimer: ਇਹ ਫੈਕਟ ਚੈੱਕ ਮੂਲ ਤੌਰ 'ਤੇ Vishwas News ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)