ਭਾਰਤ 'ਚ ਪੱਖਪਾਤ ਦੇ ਦੋਸ਼ਾਂ 'ਚ ਘਿਰੀ ਫੇਸਬੁੱਕ ਦਾ ਸਪੱਸ਼ਟੀਕਰਨ ਆਇਆ ਸਾਹਮਣੇ

Monday, Aug 17, 2020 - 06:41 PM (IST)

ਭਾਰਤ 'ਚ ਪੱਖਪਾਤ ਦੇ ਦੋਸ਼ਾਂ 'ਚ ਘਿਰੀ ਫੇਸਬੁੱਕ ਦਾ ਸਪੱਸ਼ਟੀਕਰਨ ਆਇਆ ਸਾਹਮਣੇ

ਨਵੀਂ ਦਿੱਲੀ — ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਸੋਮਵਾਰ ਨੂੰ ਭਾਰਤ ਵਿਚ ਸੱਤਾਧਾਰੀ ਧਿਰ ਦੇ ਨੇਤਾਵਾਂ 'ਤੇ ਨਰਮੀ ਦਿਖਾਉਣ ਦੇ ਦੋਸ਼ਾਂ ਵਿਚਕਾਰ ਸਪੱਸ਼ਟੀਕਰਨ ਦਿੱਤਾ ਹੈ। ਫੇਸਬੁੱਕ ਦੇ ਇਕ ਬੁਲਾਰੇ ਨੇ ਸੋਮਵਾਰ ਨੂੰ ਕਿਹਾ ਕਿ ਸਾਡੀਆਂ ਨੀਤੀਆਂ ਪੂਰੀ ਦੁਨੀਆ ਵਿਚ ਇਕੋ ਜਿਹੀਆਂ ਹਨ। ਅਸੀਂ ਪਾਰਟੀਆਂ ਦੀ ਰਾਜਨੀਤਿਕ ਸਥਿਤੀ ਨਹੀਂ ਵੇਖਦੇ। ਅਸੀਂ ਬਿਨਾਂ ਕਿਸੇ ਰਾਜਨੀਤਿਕ ਰੁਤਬੇ /ਪਾਰਟੀ ਨਾਲ ਜੁੜੇ ਨਫ਼ਰਤ ਭਰੇ ਭਾਸ਼ਣ ਅਤੇ ਸਮੱਗਰੀ 'ਤੇ ਪਾਬੰਦੀ ਲਗਾਉਂਦੇ ਹਾਂ। ਇਸਦੇ ਲਈ ਨਿਯਮਤ ਆਡਿਟ ਕੀਤੇ ਜਾਂਦੇ ਹਨ। 

ਜ਼ਿਕਰਯੋਗ ਹੈ ਕਿ ਦੇਸ਼ ਵਿਚ ਫੇਸਬੁੱਕ ਅਤੇ ਵਟਸਐਪ ਦੇ 'ਕੰਟਰੋਲ' ਦੇ ਮੁੱਦੇ ਨੂੰ ਲੈ ਕੇ ਭਾਜਪਾ ਅਤੇ ਕਾਂਗਰਸ ਆਹਮੋ-ਸਾਹਮਣੇ ਹਨ। ਕਾਂਗਰਸ ਨੇ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਇਸ ਮਾਮਲੇ ਦੀ ਸੰਯੁਕਤ ਸੰਸਦੀ ਕਮੇਟੀ (ਜੇਪੀਸੀ) ਤੋਂ ਜਾਂਚ ਕਰਾਉਣ ਦੀ ਮੰਗ ਕੀਤੀ ਹੈ।

ਫੇਸਬੁੱਕ ਦੇ ਬੁਲਾਰੇ ਨੇ ਕਿਹਾ, 'ਅਸੀਂ ਹਿੰਸਾ ਨੂੰ ਭੜਕਾਉਂਦੇ ਅਤੇ ਨਫ਼ਰਤ ਭਰੇ ਭਾਸ਼ਣ ਵਾਲੀ ਸਮੱਗਰੀ 'ਤੇ ਪਾਬੰਦੀ ਲਗਾਉਂਦੇ ਹਾਂ। ਅਸੀਂ ਇਹ ਨੀਤੀਆਂ ਦੁਨੀਆ ਭਰ ਵਿਚ ਲਾਗੂ ਕਰਦੇ ਹਾਂ। ਬਿਨਾਂ ਇਹ ਵੇਖੇ ਕਿ ਕਿਸੇ ਪਾਰਟੀ ਦਾ ਕੀ ਰਾਜਨੀਤਿਕ ਰੁਤਬਾ ਹੈ ਜਾਂ ਕੌਣ ਕਿਸ ਪਾਰਟੀ ਨਾਲ ਜੁੜਿਆ ਹੋਇਆ ਹੈ। ਨਿਰਪੱਖਤਾ ਅਤੇ ਸ਼ੁੱਧਤਾ ਨੂੰ ਯਕੀਨੀ ਬਣਾਉਣ ਲਈ ਅਸੀਂ ਨਿਯਮਾਂ ਨੂੰ ਹੋਰ ਸਖ਼ਤ ਬਣਾ ਰਹੇ ਹਾਂ।

ਇਹ ਵੀ ਦੇਖੋ : ਸਰਕਾਰ ਹੁਣ ਜਾਰੀ ਕਰੇਗੀ ਈ-ਪਾਸਪੋਰਟ, ਜਾਣੋ ਇਸਦੇ ਫਾਇਦਿਆਂ ਬਾਰੇ ...

ਵਾਲ ਸਟ੍ਰੀਟ ਜਨਰਲ ਦੀ ਇਸ ਰਿਪੋਰਟ 'ਤੇ ਵਿਵਾਦ

ਦਰਅਸਲ, ਅਮਰੀਕੀ ਅਖਬਾਰ 'ਦਿ ਵਾਲ ਸਟਰੀਟ ਜਰਨਲ' ਨੇ ਫੇਸਬੁੱਕ ਦੀ ਨਿਰਪੱਖਤਾ 'ਤੇ ਸਵਾਲ ਖੜ੍ਹੇ ਕੀਤੇ ਹਨ। ਡਬਲਯੂ.ਐੱਸ.ਜੇ. ਨੇ ਆਪਣੀ ਰਿਪੋਰਟ ਵਿਚ ਦਾਅਵਾ ਕੀਤਾ ਹੈ ਕਿ ਫੇਸਬੁੱਕ ਨੇ ਜਾਣਬੁੱਝ ਕੇ ਭਾਜਪਾ ਨੇਤਾਵਾਂ ਅਤੇ ਕੁਝ ਸਮੂਹਾਂ ਦੀਆਂ 'ਨਫ਼ਰਤ ਭਰੀਆਂ ਭਾਸ਼ਣ ਪੋਸਟਾਂ' ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਹੈ। ਕਿਸੇ ਰਣਨੀਤੀ ਦੇ ਤੌਰ 'ਤੇ ਇਨ੍ਹਾਂ ਪੋਸਟਾਂ ਨੂੰ ਜਲਦੀ ਨਹੀਂ ਹਟਾਇਆ ਗਿਆ।

ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਵਿਚ ਫੇਸਬੁੱਕ ਦੀ ਨੀਤੀ ਨਿਰਦੇਸ਼ਕ ਆਂਖੀ ਦਾਸ ਨੇ ਭਾਜਪਾ ਨੇਤਾ ਟੀ ਰਾਜਾ ਸਿੰਘ ਵਿਰੁੱਧ ਫੇਸਬੁੱਕ ਦੇ ਨਫ਼ਰਤ ਭਰੇ ਭਾਸ਼ਣ ਦੇ ਨਿਯਮਾਂ ਨੂੰ ਲਾਗੂ ਕਰਨ ਦਾ ਵਿਰੋਧ ਕੀਤਾ ਹੈ। ਉਨ੍ਹਾਂ ਨੂੰ ਡਰ ਸੀ ਕਿ ਇਸ ਨਾਲ ਭਾਜਪਾ ਨਾਲ ਕੰਪਨੀ ਦੇ ਸੰਬੰਧ ਖਰਾਬ ਹੋ ਸਕਦੇ ਹਨ। ਇਹ ਭਾਰਤ ਵਿਚ ਫੇਸਬੁੱਕ ਦੇ ਕਾਰੋਬਾਰ ਨੂੰ ਪ੍ਰਭਾਵਤ ਕਰ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਟੀ ਰਾਜਾ ਤੇਲੰਗਾਨਾ ਤੋਂ ਭਾਜਪਾ ਦੇ ਵਿਧਾਇਕ ਹਨ ਅਤੇ ਉਨ੍ਹਾਂ 'ਤੇ ਭੜਕਾਊ ਬਿਆਨਾਂ ਦੇ ਦੋਸ਼ ਲਗਦੇ ਰਹਿੰਦੇ ਹਨ।

ਰਾਹੁਲ ਗਾਂਧੀ ਨੇ ਇਸ ਰਿਪੋਰਟ ਨੂੰ ਲੈ ਕੇ ਸੱਤਾਧਾਰੀ ਭਾਜਪਾ 'ਤੇ ਸਵਾਲ ਖੜ੍ਹੇ ਕੀਤੇ

 

ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਰਾਹੁਲ ਗਾਂਧੀ ਨੇ ਸੱਤਾਧਾਰੀ ਭਾਜਪਾ 'ਤੇ ਨਿਸ਼ਾਨਾ ਸਾਧਿਆ ਸੀ। ਰਾਹੁਲ ਗਾਂਧੀ ਨੇ ਟਵੀਟ ਕੀਤਾ ਸੀ, 'ਭਾਜਪਾ ਅਤੇ ਆਰਐਸਐਸ ਭਾਰਤ ਵਿਚ ਫੇਸਬੁੱਕ ਅਤੇ ਵਟਸਐਪ ਨੂੰ ਕੰਟਰੋਲ ਕਰਦੇ ਹਨ। ਉਨ੍ਹਾਂ ਨੇ ਇਸ ਰਾਹੀਂ ਝੂਠੀ ਖ਼ਬਰਾਂ ਅਤੇ ਨਫ਼ਰਤ ਫੈਲਾਈ। ਆਖਰਕਾਰ ਅਮਰੀਕੀ ਮੀਡੀਆ ਫੇਸਬੁੱਕ ਬਾਰੇ ਸੱਚਾਈ ਦੇ ਨਾਲ ਸਾਹਮਣੇ ਆਇਆ ਹੈ। ਰਾਹੁਲ ਨੇ ਵਾਲ ਸਟਰੀਟ ਜਨਰਲ ਦੀ ਸਕ੍ਰੀਨ ਸ਼ਾਟ ਵੀ ਸਾਂਝੀ ਕੀਤੀ ਸੀ।

ਇਹ ਵੀ ਦੇਖੋ : ਇਸ ਦੇਸ਼ ਨੇ ਤਿਆਰ ਕੀਤਾ ਐਂਟੀ ਕੋਰੋਨਾ ਨੈਸਲ ਸਪਰੇਅ, ਨੱਕ ਵਿਚ ਰੋਕ ਲੈਂਦਾ ਹੈ ਕੋਰੋਨਾ ਲਾਗ

ਰਵੀ ਸ਼ੰਕਰ ਪ੍ਰਸਾਦ ਨੇ ਦਿੱਤਾ ਜਵਾਬ

ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਰਾਹੁਲ ਗਾਂਧੀ ਦੇ ਇਸ ਟਵੀਟ ਦਾ ਜਵਾਬ ਦਿੱਤਾ। ਰਵੀ ਸ਼ੰਕਰ ਪ੍ਰਸਾਦ ਨੇ ਕਿਹਾ- 'ਆਪਣੀ ਪਾਰਟੀ ਵਿਚ ਲੋਕਾਂ ਨੂੰ ਪ੍ਰਭਾਵਤ ਨਹੀਂ ਕਰ ਸਕਣ ਵਾਲੇ ਹਾਰੇ ਹੋਏ ਲੋਕ ਕਹਿੰਦੇ ਹਨ ਕਿ ਭਾਜਪਾ, ਸੰਘ ਵਿਸ਼ਵ ਨੂੰ ਕੰਟਰੋਲ ਕਰਦੇ ਹਨ। ਚੋਣਾਂ ਤੋਂ ਪਹਿਲਾਂ ਡਾਟਾ ਨੂੰ ਹਥਿਆਰਬੰਦ ਕਰਨ ਲਈ ਕੈਮਬ੍ਰਿਜ ਐਨਾਲਿਟਿਕਾ, ਫੇਸਬੁੱਕ ਨਾਲ ਮਿਲ ਕੇ ਗਠਜੋੜ ਕਰਦੇ ਹੋਏ ਤੁਹਾਨੂੰ ਰੰਗੇ ਹੱਥੀਂ ਫੜਿਆ ਗਿਆ ਸੀ। ਹੁਣ ਸਾਡੇ ਕੋਲੋਂ ਪੁੱਛਗਿੱਛ ਦੀ ਗੁਸਤਾਖੀ ਕਰ ਰਹੇ ਹਨ।

ਇਸ ਤੋਂ ਬਾਅਦ ਕੇਰਲ ਤੋਂ ਕਾਂਗਰਸ ਦੇ ਸੰਸਦ ਮੈਂਬਰ ਅਤੇ ਸੂਚਨਾ ਤਕਨਾਲੋਜੀ ਬਾਰੇ ਸੰਸਦੀ ਸਥਾਈ ਕਮੇਟੀ ਦੇ ਚੇਅਰਮੈਨ ਸ਼ਸ਼ੀ ਥਰੂਰ ਨੇ ਵੀ ਇਸ ਪੂਰੇ ਮਾਮਲੇ ਵਿਚ ਪ੍ਰਤੀਕਿਰਿਆ ਦਿੱਤੀ। ਥਰੂਰ ਨੇ ਟਵੀਟ ਕੀਤਾ, 'ਮੈਂ ਇਨ੍ਹਾਂ ਮੁੱਦਿਆਂ 'ਤੇ ਨਜ਼ਰ ਮਾਰਾਂਗਾ ਅਤੇ ਨਿਸ਼ਚਤ ਰੂਪ 'ਚ ਉਨ੍ਹਾਂ ਦੇ ਜਵਾਬ ਲਵਾਂਗਾ ਜਿਨ੍ਹਾਂ ਦੇ ਨਾਮ ਸਾਹਮਣੇ ਆਏ ਹਨ।

ਇਹ ਵੀ ਦੇਖੋ : ਸੋਨੇ ਦੇ ਗਹਿਣਿਆਂ 'ਤੇ ਲੈਣਾ ਚਾਹੁੰਦੇ ਹੋ 90% ਲੋਨ, ਤਾਂ ਪੂਰੀ ਕਰਨੀ ਹੋਵੇਗੀ ਇਹ ਸ਼ਰਤ


author

Harinder Kaur

Content Editor

Related News