18 ਨਵੰਬਰ ਨੂੰ ਦਿੱਲੀ ਸਰਕਾਰ ਦੇ ਸਾਹਮਣੇ ਪੇਸ਼ ਹੋਵੇਗਾ ਫੇਸਬੁੱਕ ਇੰਡੀਆ, ਜਾਣੋ ਵਜ੍ਹਾ

Tuesday, Nov 02, 2021 - 04:37 PM (IST)

18 ਨਵੰਬਰ ਨੂੰ ਦਿੱਲੀ ਸਰਕਾਰ ਦੇ ਸਾਹਮਣੇ ਪੇਸ਼ ਹੋਵੇਗਾ ਫੇਸਬੁੱਕ ਇੰਡੀਆ, ਜਾਣੋ ਵਜ੍ਹਾ

ਨਵੀਂ ਦਿੱਲੀ (ਵਾਰਤਾ)- ਦਿੱਲੀ ਦੰਗਿਆਂ ਨੂੰ ਲੈ ਕੇ ਫੇਸਬੁੱਕ ਇੰਡੀਆ 18 ਨਵੰਬਰ ਨੂੰ ਦਿੱਲੀ ਸਰਕਾਰ ਦੇ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਰਖੇਗਾ। ਫੇਸਬੁੱਕ ਨੇ ਈਮੇਲ ਰਾਹੀਂ ਦਿੱਲੀ ਵਿਧਾਨ ਸਭਾ ਦੀ ਸ਼ਾਂਤੀ ਅਤੇ ਸਦਭਾਵਨਾ ਕਮੇਟੀ ਤੋਂ 14 ਦਿਨ ਦਾ ਸਮਾਂ ਮੰਗਿਆ ਹੈ। ਫੇਸਬੁੱਕ ਦਾ ਕਹਿਣਾ ਹੈ ਕਿ ਉਹ ਕਮੇਟੀ ਦੇ ਸਾਹਮਣੇ ਪੇਸ਼ ਹੋਣ ਅਤੇ ਬਿਆਨ ਦੇਣ ਲਈ ਉੱਚਿਤ ਅਧਿਕਾਰੀਆਂ ਦੀ ਚੋਣ ਕਰ ਰਹੇ ਹਨ। ਫੇਸਬੁੱਕ ਦੀ ਇਸ ਅਪੀਲ ਨੂੰ ਸਵੀਕਾਰ ਕਰਦੇ ਹੋਏ ਕਮੇਟੀ ਦੇ ਪ੍ਰਧਾਨ ਰਾਘਵ ਚੱਢਾ ਨੇ ਫੇਸਬੁੱਕ ਨੂੰ ਹੁਣ 18 ਨਵੰਬਰ ਨੂੰ ਦੁਪਹਿਰ 12.30 ਵਜੇ ਕਮੇਟੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ।

ਇਹ ਵੀ ਪੜ੍ਹੋ : ਛਾਤੀ ਦੇ ਆਰ-ਪਾਰ ਹੋਏ 40 ਫੁੱਟ ਦੇ ਸਰੀਏ, 5 ਘੰਟੇ ਚਲੇ ਆਪਰੇਸ਼ਨ ਤੋਂ ਬਾਅਦ ਇੰਝ ਬਚੀ ਜਾਨ

ਦਿੱਲੀ ਵਿਧਾਨ ਸਭਾ ਦੀ ਸ਼ਾਂਤੀ ਅਤੇ ਸਦਭਾਵਨਾ ਸੰਬੰਧੀ ਕਮੇਟੀ ਨੇ ਰਾਘਵ ਚੱਢਾ ਦੀ ਪ੍ਰਧਾਨਗੀ ’ਚ 27 ਅਕਤੂਬਰ ਨੂੰ ਫੇਸਬੁੱਕ ਇੰਡੀਆ ਆਨਲਾਈਨ ਸਰਵਿਸੇਜ਼ ਪ੍ਰਾਈਵੇਟ ਲਿਮਟਿਡ ਨੂੰ ਨੋਟਿਸ ਜਾਰੀ ਕੀਤਾ ਸੀ। ਫੇਸਬੁੱਕ ਪ੍ਰਤੀਨਿਧੀਆਂ ਨੂੰ 2 ਨਵੰਬਰ ਨੂੰ ਦੁਪਹਿਰ 12.30 ਵਜੇ ਕਮੇਟੀ ਦੇ ਸਾਹਮਣੇ ਹਾਜ਼ਰ ਹੋਣ ਲਈ ਸੰਮਨ ਜਾਰੀ ਕੀਤਾ ਗਿਆ ਸੀ। ਦਿੱਲੀ ’ਚ ਫਰਵਰੀ 2020 ’ਚ ਹੋਈ ਫਿਰਕੂ ਹਿੰਸਾ ਦੀ ਕਮੇਟੀ ਜਾਂਚ ਕਰ ਰਹੀ ਹੈ ਤਾਂ ਕਿ ਹਾਲਾਤ ਨੂੰ ਸ਼ਾਂਤ ਕਰਨ ਅਤੇ ਧਾਰਮਿਕ ਭਾਈਚਾਰਿਆਂ, ਭਾਸ਼ਾਈ ਭਾਈਚਾਰਿਆਂ ਜਾਂ ਸਮਾਜਿਕ ਸਮੂਹਾਂ ਦਰਮਿਆਨ ਸਦਭਾਵਨਾ ਬਹਾਲ ਕਰਨ ਲਈ ਉਪਯੁਕਤ ਉਪਾਵਾਂ ਦੀ ਸਿਫ਼ਾਰਿਸ਼ ਕੀਤੀ ਜਾ ਸਕੇ। ਦੱਸਣਯੋਗ ਹੈ ਕਿ ਨਾਗਰਿਕਾ ਸੋਧ ਕਾਨੂੰਨ ਦੇ ਸਮਰਥਕਾਂ ਅਤੇ ਉਸ ਦੇ ਵਿਰੋਧੀਆਂ ਵਿਚਾਲੇ ਪਿਛਲੇ ਸਾਲ ਫਰਵਰੀ ’ਚ ਉੱਤਰ-ਪੂਰਬੀ ਦਿੱਲੀ ’ਚ ਫਿਰਕੂ ਹਿੰਸਾ ਹੋਈ ਸੀ। ਇਸ ਹਿੰਸਾ ’ਚ 53 ਲੋਕ ਮਾਰੇ ਗਏ ਅਤੇ 600 ਤੋਂ ਵੱਧ ਲੋਕ ਜ਼ਖਮੀ ਹੋਏ ਸਨ।

ਇਹ ਵੀ ਪੜ੍ਹੋ : ਸਾਵਧਾਨ! ਬੱਚੇ ਚਲਾ ਰਹੇ ਸਨ ਪਟਾਕੇ, ਸੀਵਰੇਜ 'ਚੋਂ ਨਿਕਲੀ ਗੈਸ ਨਾਲ ਹੋਇਆ ਧਮਾਕਾ, ਵੇਖੋ ਵੀਡੀਓ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News