ਫੇਸਬੁੱਕ ਹੇਟ ਸਪੀਚ : ਟਰੰਪ ''ਤੇ ਮਾਰਕ ਜ਼ੁਕਰਬਰਗ ਨੇ ਦਿੱਤਾ ਭਾਜਪਾ ਨੇਤਾ ਦਾ ਉਦਾਹਰਣ

Sunday, Jun 07, 2020 - 08:25 PM (IST)

ਫੇਸਬੁੱਕ ਹੇਟ ਸਪੀਚ : ਟਰੰਪ ''ਤੇ ਮਾਰਕ ਜ਼ੁਕਰਬਰਗ ਨੇ ਦਿੱਤਾ ਭਾਜਪਾ ਨੇਤਾ ਦਾ ਉਦਾਹਰਣ

ਵਾਸ਼ਿੰਗਟਨ - ਸੋਸ਼ਲ ਮੀਡੀਆ ਪਲੇਟ ਫਾਰਮ ਫੇਸਬੁੱਕ 'ਤੇ ਹੇਟ-ਸਪੀਚ ਦੇ ਹੜ੍ਹ ਨੂੰ ਦੇਖਦੇ ਹੋਏ ਮਾਰਕ ਜ਼ੁਕਰਬਰਗ ਨੇ ਡੂੰਘੀ ਨਰਾਜ਼ਗੀ ਜਤਾਈ ਹੈ। ਉਨ੍ਹਾਂ ਨੇ ਕਰਮਚਾਰੀਆਂ ਦੇ ਨਾਲ ਇਕ ਮੀਟਿੰਗ ਦੌਰਾਨ ਆਖਿਆ ਕਿ ਹਿੰਸਾ ਨੂੰ ਭੜਕਾਉਣ ਵਾਲੇ ਬਿਆਨਾਂ ਦੇ ਪ੍ਰਤੀ ਸਾਡੀਆਂ ਨੀਤੀਆਂ ਬਿਲਕੁਲ ਸਾਫ ਹਨ। ਅਸੀਂ ਅਜਿਹੇ ਕਿਸੇ ਵੀ ਬਿਆਨ ਨੂੰ ਬਰਦਾਸ਼ਤ ਨਹੀਂ ਕਰਾਂਗੇ। ਦੱਸ ਦਈਏ ਕਿ ਜ਼ੁਕਰਬਰਗ ਨੇ ਬੈਠਕ ਦੌਰਾਨ ਭਾਜਪਾ ਨੇਤਾ ਕਪਿਲ ਮਿਸ਼ਰਾ ਦੇ ਕਥਿਤ ਬਿਆਨ ਦਾ ਜ਼ਿਕਰ ਕੀਤਾ ਜੋ ਉਨ੍ਹਾਂ ਨੇ ਦਿੱਲੀ ਹਿੰਸਾ ਦੌਰਾਨ ਦਿੱਤਾ ਸੀ।

ਟਰੰਪ ਦੇ ਬਿਆਨ ਨੂੰ ਕਿਉਂ ਹਟਾਇਆ ਜ਼ੁਕਰਬਰਗ ਨੇ ਦੱਸਿਆ
ਮਾਰਕ ਜ਼ੁਕਰਬਰਗ ਅਸ਼ਵੇਤ ਅਮਰੀਕੀ ਜਾਰਜ ਫਲਾਇਡ ਦੀ ਮੌਤ ਤੋਂ ਬਾਅਦ ਭੜਕੀ ਹਿੰਸਾ ਨੂੰ ਲੈ ਕੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਵਿਵਾਦਤ ਟਿੱਪਣੀਆਂ ਖਿਲਾਫ ਕਾਰਵਾਈ ਨਾ ਕਰਨ ਨੂੰ ਲੈ ਕੇ ਸਫਾਈ ਦੇ ਰਹੇ ਸਨ। ਕਰੀਬ 2500 ਕਰਮਚਾਰੀਆਂ ਦੀ ਮੌਜੂਦਗੀ ਵਿਚ ਉਨ੍ਹਾਂ ਨੇ ਦਾਅਵਾ ਕੀਤਾ ਕਿ ਟਰੰਪ ਦੀਆਂ ਟਿੱਪਣੀਆਂ ਨੇ ਬਿਨਾਂ ਕਿਸੇ ਕਾਨੂੰਨੀ ਅਧਿਕਾਰ ਦੇ ਕਾਰਵਾਈ ਨੂੰ ਉਤਸ਼ਾਹਿਤ ਨਹੀਂ ਕੀਤਾ ਬਲਕਿ ਹਿੰਸਾ ਨੂੰ ਰੋਕਣ ਲਈ ਜ਼ਿਆਦਾਤਰ ਸ਼ਕਤੀ ਦੇ ਇਸਤੇਮਾਲ ਕਰਨ ਦਾ ਜ਼ਿਕਰ ਕੀਤਾ ਸੀ।

ਕਪਿਲ ਮਿਸ਼ਰਾ ਦੇ ਬਿਆਨ ਦਾ ਕੀਤਾ ਜ਼ਿਕਰ
ਬੈਠਕ ਦੌਰਾਨ ਜ਼ੁਕਰਬਰਗ ਨੇ ਆਖਿਆ ਕਿ ਹਿੰਸਾ ਨੂੰ ਭੜਕਾਉਣ ਵਾਲੇ ਬਿਆਨਾਂ ਨੂੰ ਲੈ ਕੇ ਸਾਡੀਆਂ ਨੀਤੀਆਂ ਬਿਲਕੁਲ ਸਾਫ ਹਨ। ਦੁਨੀਆ ਭਰ ਵਿਚ ਅਜਿਹੀਆਂ ਕਈਆਂ ਉਦਾਹਰਣਾਂ ਹਨ ਜਦ ਅਸੀਂ ਸਰਕਾਰੀ ਅਧਿਕਾਰੀਆਂ ਦੇ ਅਜਿਹੇ ਬਿਆਨਾਂ ਨੂੰ ਹਟਾਇਆ ਵੀ ਹੈ। ਉਦਾਹਰਣ ਲਈ ਭਾਰਤ ਦੇ ਮਾਮਲੇ ਵਿਚ, ਜਿਥੇ ਕਿਸੇ ਨੇ ਕਿਹਾ ਸੀ ਕਿ ਜੇਕਰ ਪੁਲਸ ਇਹ ਸਭ ਕੁਝ ਨਹੀਂ ਸੰਭਾਲ ਸਕਦੀ ਤਾਂ ਸਾਡੇ ਸਮਰਥਕ ਇਥੇ ਉਤਰ ਆਉਣਗੇ ਅਤੇ ਰੋਡ ਖਾਲੀ ਕਰਵਾ ਦੇਣਗੇ। ਇਹ ਆਪਣੇ ਸਮਰਥਕਾਂ ਨੂੰ ਉਕਸਾਉਣ ਵਾਲਾ ਬਿਆਨ ਸੀ ਅਤੇ ਅਸੀਂ ਉਸ ਨੂੰ ਹਟਾ ਦਿੱਤਾ ਸੀ।


author

Khushdeep Jassi

Content Editor

Related News